ਲੰਡਨ ਵਿੱਚ ਸਿੱਖ ਦੇ ਘਰ ਨੂੰ ਅੱਗ ਲਾ ਕੇ ਮਾਰਨ ਦੇ ਕੇਸ ਵਿੱਚ ਦੋ ਗ੍ਰਿਫਤਾਰ

ਵਿਦੇਸ਼

ਲੰਡਨ ਵਿੱਚ ਸਿੱਖ ਦੇ ਘਰ ਨੂੰ ਅੱਗ ਲਾ ਕੇ ਮਾਰਨ ਦੇ ਕੇਸ ਵਿੱਚ ਦੋ ਗ੍ਰਿਫਤਾਰ

By ਸਿੱਖ ਸਿਆਸਤ ਬਿਊਰੋ

January 08, 2016

ਲੰਡਨ (7 ਜਨਵਰੀ, 2015): ਲ਼ੰਡਨ ਵਿੱਚ ਕ੍ਰਿਸਮਿਸ ਵੱਲੇ ਦਿਨ ਕੁਝ ਲੋਕਾਂ ਵੱਲੋਂ ਇੱਕ ਸਿੱਖ ਹਰਭਜਨ ਸਿੰਘ ਦੇ ਘਰ ਨੂੰ ਅੱਗ ਲਾ ਦਿੱਤੀ, ਜਿਸ ਵਿੱਚ ਹਰਭਜਨ ਸਿੰਘ ਦੀ ਮੌਤ ਹੋ ਗਈ ਹੈ।

60 ਸਾਲਾ ਹਰਭਜਨ ਸਿੰਘ ਰੂਪਾਰਾਏ ਦੇ ਪਰਿਵਾਰਕ ਮੈਂਬਰ ਹਰਜੀਤ ਰੂਪਾਰਾਏ ਨੇ ਕਿਹਾ ਕਿ ਇਹ ਦਰਦ ਭਰੀ ਕਹਾਣੀ ਦੱਸਦਿਆਂ ਕਿਹਾ ਕਿ ਕਿ੍ਸਮਿਸ ਵਾਲੇ ਦਿਨ ਰੂਪਾਰਾਏ ਦੇ ਫੀਲਡ ਰੋਡ ਸਥਿਤ ਘਰ ਨੂੰ ਅੱਗ ਲਾ ਦਿੱਤੀ ਗਈ।ਜਿਸ ਵਿੱਚ ਘਰ ਦੇ ਮਾਲਕ ਹਰਭਜਨ ਸਿੰਘ ਦੀ ਮੌਤ ਹੋ ਗਈ। ਘਟਨਾ ਸਥਾਨ ‘ਤੇ ਪਹੁੰਚੀ ਨੇ ਮ੍ਰਿਤਕ ਦੀ ਲਾਸ਼ ਦਾ ਮੁਲਾਅਜ਼ਾ ਕਰਵਾਇਆ ਜਿਸ ਅਨੁਸਾਰ ਹਰਭਜਨ ਸਿੰਘ ਦੀ ਮੌਤ ਅੱਗ ਵਿਚ ਝੁਲਸ ਜਾਣ ਅਤੇ ਧੂੰਏਾ ਨਾਲ ਸਾਹ ਘੁੱਟਣ ਨਾਲ ਹੋਈ ਹੈ ।

ਘਟਨਾ ਦੀ ਜਾਂਚ ਕਰ ਰਹੇ ਚੀਫ ਇੰਸਪੈਕਟਰ ਸਟੀਵ ਮੈਕਕੇਬ ਨੇ ਕਿਹਾ ਕਿ ਇਸ ਸਬੰਧੀ ਇਕ ਵਿਅਕਤੀ ਨੂੰ ਗਿ੍ਫਤਾਰ ਕੀਤਾ ਗਿਆ ਹੈ ।ਪੁਲਿਸ ਵੱਲੋਂ ਘਟਨਾ ਤੋਂ ਕੁਝ ਸਮਾਂ ਪਹਿਲਾਂ ਫੀਲਡ ਰੋਡ ਤੋਂ ਦੀ ਲੰਘਣ ਵਾਲੇ ਵਾਹਨਾਂ ਦੇ ਡਰਾਈਵਰਾਂ ਤੋਂ ਅਤੇ ਫੀਲਡ ਰੋਡ ਦੇ ਹੋਰਨਾਂ ਘਰਾਂ ਤੋਂ ਵੀ ਘਟਨਾ ਸਬੰਧੀ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ ।

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕੋਈ ਇਸ ਬਾਰੇ ਜਾਣਕਾਰੀ ਰੱਖਦਾ ਹੈ ਤਾਂ ਜ਼ਰੂਰ ਦੱਸੇ ।ਹਰਭਜਨ ਸਿੰਘ ਦੇ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਉਹ ਆਪਣੀ ਛੋਟੀ ਬੇਟੀ ਦੀ ਸ਼ਾਦੀ ਲਈ ਭਾਰਤ ਜਾਣ ਦਾ ਪ੍ਰੋਗਰਾਮ ਬਣਾ ਰਿਹਾ ਸੀ ਜਦੋਂ ਇਹ ਭਾਣਾ ਵਰਤ ਗਿਆ ।

ਉਹ ਸਥਾਨਿਕ ਰਾਮਗੜ੍ਹੀਆ ਸਿੱਖ ਗੁਰਦੁਆਰੇ ਵਿਚ ਸਰਗਰਮੀ ਨਾਲ ਸੇਵਾ ਕਰਦਾ ਸੀ ।ਪੁਲਿਸ ਨੇ ਇਸ ਮਾਮਲੇ ਵਿਚ 27 ਸਾਲਾ ਟਰੋਨ ਜੈਕਬਸ ਵਾਸੀ ਰਾਮਸੇਅ ਰੋਡ, ਫੌਰੈਸਟ ਗੇਟ, ਪੂਰਬੀ ਲੰਡਨ ਨੂੰ ਅਗਜ਼ਨੀ ਹਮਲੇ, ਹੱਤਿਆ ਅਤੇ ਹੋਰਾਂ ਦੀ ਜਾਨ ਖਤਰੇ ਵਿਚ ਪਾਉਣ ਦੇ ਦੋਸ਼ਾਂ ਹੇਠ ਗਿ੍ਫ਼ਤਾਰ ਕੀਤਾ ਹੈ, ਜਿਸ ਨੂੰ 21 ਮਾਰਚ ਨੂੰ ਓਲਡ ਬੇਲੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ।ਜਦ ਕਿ ਇਕ 32 ਸਾਲਾ ਔਰਤ ਨੂੰ ਹੱਤਿਆ ਦੇ ਸ਼ੱਕ ਵਜੋਂ ਗਿ੍ਫਤਾਰ ਕੀਤਾ ਹੈ ਜਿਸ ਨੂੰ ਅੱਧ ਫਰਵਰੀ ਤੱਕ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਹੈ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: