ਵਿਦੇਸ਼

ਸ. ਅਜੀਤ ਸਿੰਘ ਬੜਾਪਿੰਡ ਦੇ ਅਕਾਲ ਚਲਾਣੇ ‘ਤੇ ਬਰਤਾਨਵੀ ਸਿੱਖ ਜਥੇਬੰਦੀਆਂ ਵਲੋਂ ਦੁੱਖ ਦਾ ਪ੍ਰਗਟਾਵਾ

By ਸਿੱਖ ਸਿਆਸਤ ਬਿਊਰੋ

September 07, 2016

ਲੰਡਨ: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਹਥਿਆਰਬੰਦ ਖਾੜਕੂ ਵਿਚ ਲੰਮੀਆਂ ਜੇਲ੍ਹਾਂ ਕੱਟਣ ਵਾਲੇ ਭਾਈ ਕੁਲਬੀਰ ਸਿੰਘ ਬੜਾਪਿੰਡ ਦੇ ਪਿਤਾ ਸ. ਅਜੀਤ ਸਿੰਘ ਸਹੋਤਾ ਦੇ ਅਕਾਲ ਚਲਾਣੇ ‘ਤੇ ਯੂਨਾਈਟਿਡ ਖਾਲਸਾ ਦਲ ਯੂ.ਕੇ. ਅਤੇ ਬੱਬਰ ਅਕਾਲੀ ਪਾਰਟੀ ਯੂ.ਕੇ. ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਦਲ ਦੇ ਪ੍ਰਧਾਨ ਸ. ਨਿਰਮਲ ਸਿੰਘ ਸੰਧੂ, ਜਰਨਲ ਸਕੱਤਰ ਸ. ਲਵਸ਼ਿੰਦਰ ਸਿੰਘ ਡੱਲੇਵਾਲ, ਸ. ਸੁਖਵਿੰਦਰ ਸਿੰਘ ਖਾਲਸਾ, ਜਥੇਦਾਰ ਜੋਗਾ ਸਿੰਘ ਅਤੇ ਪੰਥਕ ਲੇਖਕ ਸ. ਚਰਨਜੀਤ ਸਿੰਘ ਸੁੱਜੋਂ ਵਲੋਂ ਜਿੱਥੇ ਪਰਿਵਾਰ ਨਾਲ ਦੁੱਖ ਦੀ ਘੜੀ ਵਿੱਚ ਸ਼ਰੀਕ ਹੁੰਦਿਆਂ ਤਹਿ ਦਿਲੋਂ ਹਮਦਰਦੀ ਦਾ ਇਜ਼ਹਾਰ ਕੀਤਾ ਗਿਆ।

ਜਿ਼ਕਰਯੋਗ ਹੈ ਕਿ ਸਿੱਖ ਸੰਘਰਸ਼ ਦੌਰਾਨ ਸ. ਅਜੀਤ ਸਿੰਘ ਸਹੋਤਾ ਨੇ ਭਾਰੀ ਕ਼ਸਟ ਸਹਾਰੇ ਸਨ। ਪੁਲਿਸ ਉਨ੍ਹਾਂ ਨੂੰ ਕਈ ਵਾਰ ਗ੍ਰਿਫਤਾਰ ਕਰ ਕੇ ਲਿਜਾਂਦੀ ਰਹੀ ਅਤੇ ਸਾਰੀ ਜ਼ਮੀਨ ਕਈ ਸਾਲ ਵਾਹੁਣ ਤੋਂ ਰੋਕੀ ਰਖਿਆ। ਪਰ ਕੋਈ ਵੀ ਸਰਕਾਰੀ ਜਬਰ ਜ਼ੁਲਮ ਉਹਨਾਂ ਨੂੰ ਡੁਲਾ ਨਾ ਸਕਿਆ ਅਤੇ ਜਿੱਥੇ ਉਹ ਆਪਣੇ ਅਕੀਦੇ ‘ਤੇ ਕਾਇਮ ਰਹੇ ਉੱਥੇ ਆਪਣੇ ਪੁੱਤਰ ਦੇ ਸੰਘਰਸ਼ਮਈ ਮਾਰਗ ਦੇ ਡੱਟ ਕੇ ਹਿਮਾਇਤੀ ਬਣੇ ਰਹੇ। ਯੂਨਾਈਟਿਡ ਖਾਲਸਾ ਦਲ ਯੂ.ਕੇ. ਅਤੇ ਬੱਬਰ ਅਕਾਲੀ ਪਾਰਟੀ ਯੂ.ਕੇ. ਵਲੋਂ ਸ. ਅਜੀਤ ਸਿੰਘ ਸਹੋਤਾ ਅਤੇ ਉਹਨਾਂ ਦੇ ਪਰਿਵਾਰ ਵਲੋਂ ਸਿੱਖ ਸੰਘਰਸ਼ ਵਿੱਚ ਪਾਏ ਉਸਾਰੂ ਯੋਗਦਾਨ ਦੀ ਹਾਰਦਿਕ ਪ੍ਰਸ਼ੰਸਾ ਕਰਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: