ਸਿਆਸੀ ਖਬਰਾਂ

‘ਅਣਅਧਿਕਾਰਤ’ ਤੌਰ ’ਤੇ ਜੇਲ੍ਹ ਜਾਣ ਵਾਲੇ ਕੇਸ ਵਿਚ ਕੰਵਰ ਸੰਧੂ ਨੂੰ ਹਾਈ ਕੋਰਟ ਵਲੋਂ ਰਾਹਤ

By ਸਿੱਖ ਸਿਆਸਤ ਬਿਊਰੋ

May 18, 2016

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੱਤਰਕਾਰ ਤੋਂ ਰਾਜਨੀਤੀਕ ਬਣੇ ਕੰਵਰ ਸੰਧੂ ਨੂੰ ਅਣਅਧਿਕਾਰਤ ਤੌਰ ’ਤੇ ਜੇਲ੍ਹ ਵਿਚ ਜਾਣ ਦੇ ਕੇਸ ਵਿਚ ਰਾਹਤ ਦਿੰਦਿਆਂ ਉਨ੍ਹਾ ਦੀ ਗ੍ਰਿਫਤਾਰੀ ’ਤੇ ਰੋਕ ਲਾਈ ਹੈ। ਉਨ੍ਹਾਂ ’ਤੇ ਦੋਸ਼ ਲੱਗਿਆ ਸੀ ਕਿ ਉਹ ਬੀਤੇ ਵਰ੍ਹੇ 19 ਦਸੰਬਰ ਨੂੰ ਅਣਅਧਿਕਾਰਤ ਤਰੀਕੇ ਨਾਲ ਸਿੱਖ ਸਿਆਸੀ ਕੈਦੀ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਪਟਿਆਲਾ ਜੇਲ੍ਹ ਗਏ ਸਨ।

ਸਰਕਾਰ ਦੀ ਪ੍ਰਤੀਕ੍ਰਿਆ ਦੇਖਦੇ ਜੱਜ ਮਨਮੋਹਨ ਸਿੰਘ ਬੇਦੀ ਨੇ ਕੰਵਰ ਸੰਧੂ ਨੂੰ ਪੇਸ਼ਗੀ ਜ਼ਮਾਨਤ ਦੇ ਦਿੱਤੀ, ਗ੍ਰਿਫਤਾਰ ਹੋਣ ਦੀ ਸੂਰਤ ਵਿਚ ਉਨ੍ਹਾਂ ਨੂੰ ਜ਼ਮਾਨਤ ’ਤੇ ਰਿਹਾਅ ਕੀਤਾ ਜਾਵੇਗਾ।

ਹਿੰਦੁਸਤਾਨ ਟਾਈਮਸ ਮੁਤਾਬਕ, ਅਦਾਲਤ ਨੇ ਜਾਂਚ ਅਧਿਕਾਰੀ ਨੂੰ ਇਸ ਕੇਸ ਦੇ ਸਬੰਧ ਵਿਚ ਸਾਰੇ ਰਿਕਾਰਡ ਪੇਸ਼ ਕਰਨ ਲਈ ਕਿਹਾ।

ਸਬੰਧਤ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: