ਉਤਰਾਖੰਡ: ਗੁਰਦੁਆਰਾ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਨੂੰ ਜਾ ਰਹੇ ਸਿੱਖ ਯਾਤਰੀਆਂ ਦੀਆਂ ਗੱਡੀਆਂ, ਮੋਟਰਸਾਈਕਲਾਂ ਉਤੇ ਲੱਗੇ ਨਿਸ਼ਾਨ ਸਾਹਿਬ ਨੂੰ ਉਤਰਾਖੰਡ ਪੁਲਿਸ ਜ਼ਬਰਨ ਉਤਾਰ ਰਹੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਕ ਵੀਡੀਓ ਵਿਚ ਉਤਰਾਖੰਡ ਦਾ ਇਕ ਪੁਲਿਸ ਅਫਸਰ ਆਪਣੇ ਹੋਰ ਮੁਲਾਜ਼ਮਾਂ ਨਾਲ ਦੋ-ਚੱਕੀਆਂ ਅਤੇ ਚਾਰ-ਚੱਕੀਆਂ ਗੱਡੀਆਂ ਉੱਤੋਂ ਨਿਸ਼ਾਨ ਸਾਹਿਬ ਜ਼ਬਰਨ ਉਤਾਰ ਰਿਹਾ ਹੈ।
ਜਦੋਂ ਇਸ ਸਬੰਧੀ ਸਿੱਖ ਯਾਤਰੀਆਂ ਵਲੋਂ ਉਸ ਪੁਲਿਸ ਅਧਿਕਾਰੀ ਨੂੰ ਪੁੱਛਿਆ ਗਿਆ ਕਿ ਨਿਸ਼ਾਨ ਸਾਹਿਬ ਕਿਉਂ ਉਤਾਰੇ ਜਾ ਰਹੇ ਹਨ ਤਾਂ ਉਹ ਅਫਸਰ ਕੋਈ ਜਵਾਬ ਨਾ ਦੇ ਸਕਿਆ ਤੇ ਸਿਰਫ ਇਹ ਕਹਿ ਕੇ ਨਿਸ਼ਾਨ ਸਾਹਿਬ ਉਤਾਰਦਾ ਰਿਹਾ ਕਿ ਇਹ ਲਾਉਣ ਦੀ ਆਗਿਆ ਨਹੀਂ ਹੈ। ਉਹ ਇਸ ਸਬੰਧੀ ਕੋਈ ਲਿਖਤੀ ਹੁਕਮ ਵੀ ਨਹੀਂ ਦਿਖਾ ਸਕਿਆ। ਗੌਰਤਲਬ ਹੈ ਕਿ ਉਤਰਾਖੰਡ ਸੂਬੇ ਵਿਚ ਹਿੰਦੁਤਵ ਪੱਖੀ ਪਾਰਟੀ ਭਾਜਪਾ ਦਾ ਸਾਸ਼ਨ ਹੈ।