ਆਮ ਖਬਰਾਂ

ਪੰਜਾਬ ਦੇ ਮੌਜੂਦਾ ਹਲਾਤ ਅਤੇ ਭਵਿੱਖ ਦੇ ਪੈਂਤੜੇ” ਵਿਸ਼ੇ ਤੇ ਵਿਚਾਰ ਗੋਸ਼ਟੀ ਭਲਕੇ

By ਸਿੱਖ ਸਿਆਸਤ ਬਿਊਰੋ

April 18, 2023

ਚੰਡੀਗੜ੍ਹ – ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਬੀਤੇ ਸਮੇਂ ਤੋਂ ਪੰਥ, ਪੰਜਾਬ ਅਤੇ ਸਰਬੱਤ ਦੇ ਭਲੇ ਪ੍ਰਥਾਇ ਅਕਾਦਮਿਕ ਗਲ਼ਾਰਿਆ ਅੰਦਰ ਗੋਸਟਿ ਦੀ ਪਰੰਪਰਾ ਤੋਰਦਿਆਂ ਇੱਕ ਸਾਂਝੇ ਮੰਚ ਦੇ ਤੌਰ ਤੇ ਭੂਮਿਕਾ ਨਿਭਾਅ ਰਹੀ ਹੈ।

ਪੰਜਾਬ ਵਿੱਚ ਮਾਰਚ ਮਹੀਨੇ ਵਾਪਰੇ ਦਮਨ ਚੱਕਰ ਤੋਂ ਬਾਅਦ ਇੱਥੇ ਸਮਾਜਿਕ, ਧਾਰਮਿਕ, ਰਾਜਨੀਤਿਕ, ਆਰਥਿਕ ਹਲਾਤ ਦਿਨ ਬ ਦਿਨ ਬਦਲਦੇ ਜਾ ਰਹੇ ਹਨ। ਉੱਥੇ ਨਾਲ ਅੰਤਰਰਾਸ਼ਟਰੀ ਰਾਜਨੀਤੀ ਦੀ ਸਮਝ ਰੱਖਣ ਵਾਲੇ ਲੋਕ ਕਹਿ ਰਹੇ ਹਨ ਕਿ ਦੱਖਣੀ ਏਸ਼ੀਆ ਦੇ ਪੂਰੇ ਖਿੱਤੇ ਦੇ ਹਾਲਾਤ ਵੀ ਲਗਾਤਾਰ ਬਦਲ ਰਹੇ ਹਨ। ਅਜਿਹੇ ਬਦਲ ਰਹੇ ਹਲਾਤਾਂ ਦਾ ਵਿਸ਼ਲੇਸ਼ਣ ਅਤੇ ਭਵਿੱਖ ਦੇ ਪੈਂਤੜੇ ਤਹਿ ਕਰਨ ਲਈ ਗੋਸਟਿ ਸਭਾ ਵੱਲੋਂ ਮਿਤੀ 19-04-2023, ਦਿਨ ਬੁੱਧਵਾਰ ਨੂੰ ਸ਼ਾਮ 5:00 ਵਜੇ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਵਿਖੇ ਵਿਚਾਰ ਗੋਸ਼ਟੀ ਕਰਵਾਈ ਜਾ ਰਹੀ ਹੈ ਜਿਸ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ, ਵਿਦਿਆਰਥੀ ਅਤੇ ਸਮੂਹ ਜਥੇਬੰਦੀਆਂ ਵੱਲੋਂ “ਪੰਜਾਬ ਦੇ ਮੌਜੂਦਾ ਹਲਾਤ ਅਤੇ ਭਵਿੱਖ ਦੇ ਪੈਂਤੜੇ” ਵਿਸ਼ੇ ਤੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਜਾਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: