ਖੇਤੀਬਾੜੀ » ਲੇਖ

ਪੰਜਾਬ ਦਾ ਜਲ ਸੰਕਟ : ਰੋਪੜ ਜਿਲ੍ਹੇ ਦੀ ਸਥਿਤੀ

October 27, 2022 | By

ਪਾਣੀਆਂ ਦਾ ਮੁੱਦਾ ਪੰਜਾਬ ਦੇ ਸੰਦਰਭ ਵਿਚ ਅਹਿਮ ਮੁੱਦਾ ਹੈ। ਕਈ ਦਹਾਕਿਆਂ ਤੋਂ ਵੱਖ-ਵੱਖ ਤਰੀਕਿਆਂ ਨਾਲ ਪਾਣੀ ਨੂੰ ਲੈ ਕੇ ਰਾਜਨੀਤੀ ਹੁੰਦੀ ਰਹੀ ਹੈ। ਸਿੱਟੇ ਵਜੋਂ ਪੰਜਾਬ ਦੀ ਖੇਤੀ ਅਤੇ ਘਰੇਲੂ ਜ਼ਰੂਰਤਾਂ ਲਈ ਨਹਿਰੀ ਪਾਣੀ ਤੋਂ ਜ਼ਮੀਨੀ ਪਾਣੀ ਵੱਲ ਰੁਖ਼ ਕਰ ਲਿਆ ਗਿਆ।

ਰੋਪੜ ਜ਼ਿਲ੍ਹੇ ਦੀ ਸਥਿਤੀ:
ਰੋਪੜ ਜ਼ਿਲ੍ਹੇ ਦੇ ਹਾਲਾਤ ਬਾਕੀ ਪੰਜਾਬ ਨਾਲੋਂ ਕੁਝ ਠੀਕ ਹਨ ਪਰ ਫਿਰ ਵੀ ਸਾਰਾ ਜ਼ਿਲ੍ਹਾ ਸੁਰੱਖਿਅਤ ਸ਼੍ਰੇਣੀ ਵਿਚ ਨਹੀਂ ਆਉਂਦਾ। ਇਸ ਜ਼ਿਲ੍ਹੇ ਦੇ 5 ਬਲਾਕ ਹਨ। ਜ਼ਮੀਨ ਹੇਠੋਂ ਪਾਣੀ ਕੱਢਣ ਵਾਲੇ ਮਾਮਲੇ ਵਿੱਚ 2 ਬਲਾਕ ਬਹੁਤ ਹੀ ਗੰਭੀਰ ਸ਼੍ਰੇਣੀ ਵਿੱਚ ਆਉਂਦੇ ਹਨ ਅਤੇ 2 ਬਲਾਕ ਸੰਕਟਮਈ ਸ਼੍ਰੇਣੀ ਵਿਚ ਆਉਂਦੇ ਹਨ। ਇਕ ਹੀ ਬਲਾਕ ਸੁਰੱਖਿਅਤ ਹੈ ਕਿਉਂਕਿ ਇਸਦਾ ਕਾਫੀ ਹਿੱਸਾ ਪਹਾੜੀ ਖੇਤਰ ਵਿਚ ਆਉਂਦਾ ਹੈ ਜਿਸ ਕਰਕੇ ਧਰਤੀ ਹੇਠੋਂ ਪਾਣੀ ਕੱਢਣਾ ਔਖਾ ਹੈ। ਹੇਠਾਂ ਦਿੱਤੇ ਅੰਕੜਿਆਂ ਤੋਂ ਸਥਿਤੀ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਜਿਵੇਂ ਕਿ-
2017(%) 2020(%)
ਆਨੰਦਪੁਰ ਸਾਹਿਬ 80 79
ਚਮਕੌਰ ਸਾਹਿਬ 212 126
ਮੋਰਿੰਡਾ 178 147
ਨੂਰਪੁਰ ਬੇਦੀ 109 92
ਰੋਪੜ 47 55

May be an image of text that says "ਪਬਾਤੀ ਜਤਾ ਮੋਰਿੰਡੇ ਬਲਾਕ ਵਿੱਚ 1.5 ਗੁਣਾ ਪਾਣੀ ਕੱਢਿਆ ਜਾ ਰਿਹਾ ਹੈ 250 ਰੋਪੜ 200 212 50 % 178 100 126 147 80 79 50 109 92 ਆਨੰਦਪੁਰ ਸਾਹਿਬ 55 ਚਮਕੌਰ ਸਾਹਿਬ ਮੋਰਿੰਡਾ ਜਮੀਨੀ ਪਾਣੀ ਕੱਢਣ ਦੀ ਦਰ(20 ਨੂਰਪੁਰ ਬੇਦੀ ਰੋਪੜ ਜਮੀਨੀ ਪਾਣੀ ਕੱਢਣ ਦੀ ਦਰ(2020)% ਚਮਕੌਰ ਸਾਹਿਬ ਵਿੱਚ ਪਾਣੀ ਕੱਢਣ ਦੀ ਦਰ 126%"

ਬਲਾਕਾਂ ਦੀ ਸਥਿਤੀ
ਰੋਪੜ ਜ਼ਿਲ੍ਹੇ ਦੇ ਸਾਰੇ ਬਲਾਕਾਂ ਦੀ ਹਾਲਤ ਇਕਸਾਰ ਨਹੀਂ ਹੈ। ਇਸਦੇ 2-3 ਬਲਾਕਾਂ ਵਿੱਚ ਪਾਣੀ ਕੱਢਣ ਦੀ ਦਰ ਵਿੱਚ ਗਿਰਾਵਟ ਆਈ ਹੈ ਪਰ ਫਿਰ ਵੀ ਇਹ ਬਲਾਕ ਅਤਿ-ਸ਼ੋਸ਼ਿਤ ਜਾਂ ਸੰਕਟਮਈ ਸ਼੍ਰੇਣੀ ਵਿੱਚ ਹਨ। ਮੋਰਿੰਡਾ ਬਲਾਕ ਵਿੱਚ 147%, ਚਮਕੌਰ ਸਾਹਿਬ ਵਿੱਚ 126% ਅਤੇ ਨੂਰਪੁਰ ਬੇਦੀ ਵਿੱਚ 92% ਪਾਣੀ ਕੱਢਿਆ ਜਾ ਰਿਹਾ ਹੈ।

May be an image of map and text that says "ਦੋ ਬਲਾਕਾਂ ਵਿੱਚੋਂ ਪਾਣੀ ਸਭ ਤੋਂ ਜ਼ਿਆਦਾ ਕੱਢਿਆ ਜਾ ਰਿਹਾ ਹੈ ਜ਼ਮੀਨੀ ਪਾਣੀ ਕੱਢਣ ਦੀ ਦਰ %(2020) 79% గాకర్ర్ ਨੂਰਪੁਰਬੇਢੀ ਨੁਰਪੁਰ 0-70 Safe 70-85 -Semi-critical 85-100-Critical 85-100- Critical 100-300 Over- exploited ਚਮਕੌਰ ਸਾਹਿਬ 126% ਰੂਪਨਗਰ 55% ਮੋਰਿੰਡਾ 147% ਮੋਰਿੰਡੇ ਬਲਾਕ ਵਿੱਚ 1.5 ਗੁਣਾ ਪਾਣੀ ਕੱਢਿਆ ਜਾ ਰਿਹਾ ਹੈ"
ਧਰਤੀ ਹੇਠਲੇ ਜਲ ਭੰਡਾਰ ਦੀ ਸਥਿਤੀ:
ਮਿਣਤੀ ਦੇ ਪੱਖੋਂ ਰੋਪੜ ਜ਼ਿਲ੍ਹੇ ਵਿੱਚ 2018 ਦੇ ਅੰਕੜਿਆਂ ਅਨੁਸਾਰ ਤਿੰਨਾਂ ਪੱਤਣਾਂ ਨੂੰ ਮਿਲਾ ਕੇ 58.7 ਲੱਖ ਏਕੜ ਫੁੱਟ (LAF) ਪਾਣੀ ਹੈ। ਇਸ ਦੇ ਪਹਿਲੇ ਪੱਤਣ ਵਿੱਚ 31.2 ਲੱਖ ਏਕੜ ਫੁੱਟ, ਦੂਜੇ ਪੱਤਣ ਵਿੱਚ 18.3 ਲੱਖ ਏਕੜ ਫੁੱਟ ਅਤੇ ਤੀਜੇ ਪੱਤਣ ਵਿੱਚ 9.2 ਲੱਖ ਏਕੜ ਫੁੱਟ ਪਾਣੀ ਬਚਿਆ ਹੈ। ਇਸ ਜ਼ਿਲ੍ਹੇ ਵਿਚ ਰੋਪੜ ਬਲਾਕ ਨੂੰ ਛੱਡ ਕੇ ਬਾਕੀ ਬਲਾਕਾਂ ਵਿਚ ਪਾਣੀ ਕੱਢਣ ਦੀ ਦਰ ਵਿਚ ਗਿਰਾਵਟ ਆਈ ਹੈ। ਇਸ ਲਈ ਇਸ ਜ਼ਿਲ੍ਹੇ ਦੇ ਹਾਲਾਤ ਬਾਕੀ ਜ਼ਿਲ੍ਹਿਆਂ ਨਾਲੋਂ ਸੰਤੋਖਜਨਕ ਹਨ ਪਰ ਆਉਣ ਵਾਲੇ ਸਮੇਂ ਵਿਚ ਹੋਰ ਧਿਆਨ ਦੇਣ ਦੀ ਲੋੜ ਹੈ।

May be an image of text that says "ਖਹੀडल ਭੀਬਾੜੀ ਅਤੇ ਰੋਪੜਾਕੁੱਲਜਲਤੰਡਾਰ(ਪੱਤਣਵਾਰ) 40 31.2 30 ਲੱਖ ਏਕੜ ਫੁੱਟ 20 20 18.3 10 ਪਹਿਲਾ ਪੱਤਣ ਦੂਜਾ ਪੱਤਣ ਤੀਜਾ ਪੱਤਣ ਰੋਪੜ ਜ਼ਿਲ੍ਹੇ ਦੇ ਪਹਿਲੇ ਪੱਤਣ ਵਿੱਚ 31.2, ਦੂਜੇ ਪੱਤਣ ਵਿੱਚ 18.3 ਅਤੇ ਤੀਜੇ ਪੱਤਣ ਵਿੱਚ 9.2 ਲੱਖ ਏਕੜ ਫੁੱਟ ਪਾਣੀ ਹੈ|"
ਰੋਪੜ ਜ਼ਿਲ੍ਹੇ ਵਿੱਚ ਜੰਗਲਾਤ ਹੇਠ ਰਕਬਾ:
ਰੋਪੜ ਜ਼ਿਲ੍ਹੇ ਵਿੱਚ 19.1% ਜੰਗਲਾਤ ਹੇਠ ਰਕਬਾ ਹੈ। ਮਾਹਿਰਾਂ ਅਨੁਸਾਰ ਲਗਪਗ 33% ਧਰਤੀ ਉੱਤੇ ਜੰਗਲ ਹੋਣਾ ਜ਼ਰੂਰੀ ਹੈ ਅਤੇ ਪਹਾੜੀ ਖੇਤਰ ਵਿੱਚ ਤਾਂ ਇਹ ਰਕਬਾ ਹੋਰ ਵੀ ਵੱਧ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਰੋਪੜ ਜ਼ਿਲ੍ਹਾ ਜ਼ਰੂਰੀ ਅੰਕੜੇ ਤੋਂ ਦੂਰ ਹੈ ਪਰ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਨਾਲੋਂ ਬਹੁਤ ਚੰਗੀ ਸਥਿਤੀ ਵਿਚ ਹੈ।

May be an image of text
ਸੰਭਾਵੀ ਹੱਲ ਲਈ ਕੀ ਕੀਤਾ ਜਾ ਸਕਦਾ ਹੈ:
ਨਿੱਜੀ ਪੱਧਰ ਉੱਤੇ ਕੀਤੇ ਜਾ ਸਕਣ ਵਾਲੇ ਕਾਰਜ ਇਸ ਪ੍ਰਕਾਰ ਹਨ-
ਜਿਲ੍ਹੇ ਵਿਚ ਤਿੰਨ ਫਸਲੀ ਚੱਕਰ ਨੂੰ ਤੋੜ ਕੇ ਖੇਤੀਬਾੜੀ ਵਿੱਚ ਵਿੰਭਿੰਨਤਾ ਲਿਆਉਣੀ ਬਹੁਤ ਜਰੂਰੀ ਹੈ।
ਝੋਨੇ ਹੇਠ ਰਕਬਾ ਘਟਾਉਣ ਲਈ ਵਿਦੇਸ਼ਾਂ ਵਿਚ ਰਹਿੰਦੇ ਜੀਅ ਆਪਣੀ ਜਮੀਨ ਦਾ ਠੇਕਾ ਝੋਨਾ ਨਾ ਲਾਉਣ ਦੀ ਸ਼ਰਤ ਉੱਤੇ ਘਟਾ ਕੇ ਆਪਣੇ ਜਿਲ੍ਹੇ ਦੀ ਸਥਿਤੀ ਵਿਚ ਸੁਧਾਰ ਲਈ ਉੱਦਮ ਕਰ ਸਕਦੇ ਹਨ।
ਨਿਜੀ ਪੱਧਰ ‘ਤੇ ਮੀਂਹ ਦੇ ਪਾਣੀ ਦੀ ਸੰਭਾਲ ਅਤੇ ਯੋਗ ਵਰਤੋਂ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਖਾਸ ਕਰਕੇ ਸ਼ਹਿਰੀ ਖੇਤਰਾਂ ਵਿੱਚ ਮੀਂਹ ਦੇ ਪਾਣੀ ਨੂੰ ਵਰਤਣ ਦੇ ਯੋਗ ਢੰਗ ਅਪਨਾਉਣੇ ਚਾਹੀਦੇ ਹਨ।
ਜੰਗਲਾਤ ਹੇਠ ਰਕਬਾ ਵਧਾਇਆ ਜਾਣਾ ਚਾਹੀਦਾ ਹੈ। ਇਸ ਵਾਸਤੇ ਨਿੱਜੀ ਅਤੇ ਸਮਾਜਿਕ ਪੱਧਰ ‘ਤੇ ਛੋਟੇ ਜੰਗਲ ਲਗਾਏ ਜਾ ਸਕਦੇ ਹਨ।

May be an image of text

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,