ਖੇਤੀਬਾੜੀ » ਲੇਖ

ਪੰਜਾਬ ਦਾ ਜਲ ਸੰਕਟ : ਜ਼ਿਲ੍ਹਾ ਮੋਹਾਲੀ

December 19, 2022 | By

ਪੰਜਾਬ ਦਾ ਜਲ ਸੰਕਟ ਬਹੁ ਪਰਤੀ ਹੈ ਕਿਤੇ ਜ਼ਮੀਨੀ ਪਾਣੀ ਦੇ ਮੁੱਕਣ ਦਾ ਮਸਲਾ ਹੈ, ਕਿਤੇ ਪਾਣੀ ਦੇ ਪੱਤਣਾਂ ਵਿੱਚ ਪਾਣੀ ਘੱਟ ਹੈ, ਕਿਤੇ ਜ਼ਮੀਨੀ ਪਾਣੀ ਦੇ ਪਲੀਤ ਹੋਣ ਦਾ ਮਾਮਲਾ ਹੈ ਜਾਂ ਫਿਰ ਨਹਿਰੀ ਪਾਣੀ ਦਾ ਵਿਵਾਦ। ਵੱਖ-ਵੱਖ ਜ਼ਿਲਿਆਂ ਦੀ ਗੱਲ ਕਰਦੇ ਹੋਏ ਜਦੋਂ ਮੁਹਾਲੀ ਜ਼ਿਲ੍ਹੇ ਦੀ ਗੱਲ ਆਉਂਦੀ ਹੈ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਬਾਕੀ ਜ਼ਿਲ੍ਹਿਆਂ ਮੁਕਾਬਲੇ ਇਸ ਜ਼ਿਲ੍ਹੇ ਦੇ ਕੁਝ ਸੁਖਾਵੇਂ ਹਾਲਾਤ ਹਨ। ਜ਼ਮੀਨ ਹੇਠੋਂ ਪਾਣੀ ਕੱਢਣ ਦੀ ਦਰ 105% ਹੈ ਜਿਸ ਦਾ ਮਤਲਬ ਹੈ ਕਿ ਜਿੰਨਾ ਪਾਣੀ ਜ਼ਮੀਨ ਹੇਠ ਜਾ ਰਿਹਾ ਹੈ ਉਸ ਤੋਂ ਵੱਧ ਕੱਢਿਆ ਜਾ ਰਿਹਾ ਹੈ। ਮੁਹਾਲੀ ਜ਼ਿਲ੍ਹੇ ਨੂੰ ਪਾਣੀ ਦੇ ਅਧਾਰ ਤੇ ਤਿੰਨ ਹਿੱਸਿਆਂ ਵਿਚ ਵੰਡ ਕੇ ਦੇਖੀਏ ਤਾਂ ਤਿੰਨਾਂ ਹਿੱਸਿਆਂ ਵਿੱਚੋਂ ਦੋ ਹਿੱਸੇ ਪਾਣੀ ਕੱਢਣ ਦੇ ਮਸਲੇ ਸੰਬੰਧੀ ਵਧੇਰੇ ਗੰਭੀਰ ਸਥਿਤੀ ਵਿੱਚ ਹਨ।

ਖੇਤਰ ਪਾਣੀ ਕੱਢਣ ਵਿਚ ਮੋਹਾਲੀ ਵਿਚ ਮੋਹਰੀ ਹੈ ਮੋਹਾਲੀ ਦੇ 38% ਖੇਤਰ ਉੱਤੇ ਝੋਨਾ ਲੱਗਦਾ ਹੈ ਜੋ ਕਿ ਬਾਕੀ ਜ਼ਿਲ੍ਹਿਆਂ ਦੇ ਮੁਕਾਬਲੇ ਕਾਫੀ ਘੱਟ ਹੈ। ਝੋਨਾ ਸਾਰੀਆਂ ਫ਼ਸਲਾਂ ਦੇ ਮੁਕਾਬਲੇ ਦਿਸਦੇ ਰੂਪ ਵਿੱਚ ਵੱਧ ਪਾਣੀ ਖਪਤ ਵਾਲੀ ਫ਼ਸਲ ਮੰਨੀ ਜਾਂਦੀ ਹੈ।

ਮੁਹਾਲੀ ਜਿਲੇ ਦਾ ਕੁੱਲ ਜਲ ਭੰਡਾਰ 60.33 ਲੱਖ ਏਕੜ ਫ਼ੁੱਟ ਹੈ। ਪਹਿਲੇ ਪੱਤਣ ਵਿੱਚ 26.1 ਲੱਖ ਏਕੜ ਫ਼ੁੱਟ ਪਾਣੀ ਹੈ, ਦੂਜੇ ਪੱਤਣ ਵਿੱਚ 20 ਲੱਖ ਏਕੜ ਫ਼ੁੱਟ ਪਾਣੀ ਹੈ ਅਤੇ ਤੀਜੇ ਪੱਤਣ ਵਿੱਚ 14.13 ਲੱਖ ਏਕੜ ਫ਼ੁੱਟ ਪਾਣੀ ਹੈ।

ਮਾਹਿਰਾਂ ਦੁਆਰਾ ਇਹ ਗੱਲ ਮੰਨੀ ਜਾਂਦੀ ਹੈ ਕਿ ਪਹਾੜੀ ਖੇਤਰ ਵਿੱਚ 60% ਰਕਬੇ ਉਤੇ ਰੁੱਖ ਚਾਹੀਦੇ ਹਨ ਅਤੇ ਮੈਦਾਨੀ ਖੇਤਰ ਵਿੱਚ 20% ਹੀ ਚਾਹੀਦੇ ਹਨ। ਮੁਹਾਲੀ ਜ਼ਿਲ੍ਹੇ ਵਿਚ 12.38% ਰਕਬੇ ਉਤੇ ਰੁੱਖ ਹਨ ਜੋ ਕੇ ਲੋੜੀਂਦੇ ਰਕਬੇ ਤੋਂ ਕਾਫੀ ਘੱਟ ਹੈ।

ਜਿਵੇਂ ਕਿ ਪੰਜਾਬ ਦਾ ਜਲ ਸੰਕਟ ਵੀ ਬਹੁਪਰਤੀ ਹੈ,ਇਸ ਦੇ ਹੱਲ ਵੀ ਬਹੁਪਰਤੀ ਹੋਣੇ ਜ਼ਰੂਰੀ ਹਨ।

ਮੋਹਾਲੀ ਜ਼ਿਲੇ ਦੇ ਬਲਾਕਾਂ ਅੰਦਰ ਪਾਣੀ ਕੱਢਣ ਦੀ ਦਰ ਇਸ ਤਰਾਂ ਹੈ:
ਸਾਲ 2017 ਸਾਲ 2020
ਡੇਰਾ ਬੱਸੀ 147 133
ਖਰੜ 117 101
ਸਿਆਲਬਾ ਮਜਰੀ 58 54

ਨਿਜੀ ਪੱਧਰ ਤੇ ਮੀਂਹ ਦੇ ਪਾਣੀ ਦੀ ਸੰਭਾਲ ਅਤੇ ਯੋਗ ਵਰਤੋਂ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਖਾਸ ਕਰਕੇ ਸ਼ਹਿਰੀ ਖੇਤਰਾਂ ਵਿੱਚ ਮੀਂਹ ਦੇ ਪਾਣੀ ਨੂੰ ਵਰਤਣ ਦੇ ਯੋਗ ਢੰਗ ਅਪਨਾਉਣੇ ਚਾਹੀਦੇ ਹਨ।
ਜੰਗਲਾਤ ਹੇਠ ਰਕਬਾ ਵਧਾਇਆ ਜਾਣਾ ਚਾਹੀਦਾ ਹੈ। ਇਸ ਵਾਸਤੇ ਨਿਜੀ ਅਤੇ ਸਮਾਜਿਕ ਪੱਧਰ ਤੇ ਛੋਟੇ ਜੰਗਲ ਲਗਾਏ ਜਾ ਸਕਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,