Site icon Sikh Siyasat News

ਹੁਣ ਭਾਜਪਾ ਨੇ ਕਿਹਾ, ਅਸੀਂ ‘ਕਾਂਗਰਸ ਮੁਕਤ ਭਾਰਤ’ ਨਹੀਂ ਚਾਹੁੰਦੇ

ਨਵੀਂ ਦਿੱਲੀ: ਇਕ ਨਾਟਕੀ ਮੋੜਾ ਲੈਂਦੇ ਹੋਏ ਕੇਂਦਰੀ ਮੰਤਰੀ ਐਮ. ਵੈਂਕੇਆ ਨਾਇਡੂ ਨੇ ਵੀਰਵਾਰ ਨੂੰ ਕਿਹਾ ਕਿ ਭਾਜਪਾ “ਕਾਂਗਰਸ ਮੁਕਤ ਭਾਰਤ” ਨਹੀਂ ਚਾਹੁੰਦੀ, ਇਹ ਇਹ ਚਾਹੁੰਦੀ ਹੈ ਕਿ ਉਹ ਮੁੱਖ ਵਿਰੋਧੀ ਧਿਰ ਬਣੀ ਰਹੇ।

ਉਤਰਾਖੰਡ ਅਤੇ ਅਰੁਣਾਂਚਲ ਪ੍ਰਦੇਸ਼ ਦੇ ਮਸਲੇ ‘ਤੇ ਹੋ ਰਹੇ ਪ੍ਰੋਗਰਾਮ ਵਿਚ ਬੋਲਦਿਆਂ ਨਾਇਡੂ ਨੇ ਇਹ ਦੋਸ਼ ਲਾਇਆ ਕਿ ਕਾਂਗਰਸ ਨੇ ਸੱਤਾ ਵਿਚ ਹੁੰਦਿਆਂ ਸੰਵਿਧਾਨ ਦੀ ਧਾਰਾ 356 ਦਾ ਦੁਰਉਪਯੋਗ ਕਈ ਵਾਰ ਕੀਤਾ।

ਨਾਇਡੂ ਨੇ ਕਿਹਾ, “ਅਸੀਂ ਕਦੀ ਨਹੀਂ ਕਿਹਾ ‘ਕਾਂਗਰਸ ਮੁਕਤ ਭਾਰਤ’। ਅਸੀਂ ਚਾਹੁੰਦੇ ਹਾਂ ਕਾਂਗਰਸ ਵਰਗੀ ਪਾਰਟੀ ਸਾਡੀ ਮੁੱਖ ਵਿਰੋਧੀ ਧਿਰ ਬਣੀ ਰਹੇ ਤਾਂ ਜੋ ਉਸਦਾ ਸਾਨੂੰ ਫਾਇਦਾ ਮਿਲਦਾ ਰਹੇ।”

ਸੀਨੀਅਰ ਕਾਂਗਰਸੀ ਆਗੂ ਅਨੰਦ ਸ਼ਰਮਾ (ਫਾਈਲ ਫੋਟੋ)

ਉਹ ਕਾਂਗਰਸੀ ਆਗੂ ਅਨੰਦ ਸ਼ਰਮਾ ਦੇ ਇਲਜ਼ਾਮਾਂ ਦਾ ਜਵਾਬ ਦੇ ਰਹੇ ਸਨ ਕਿ ਨਰਿੰਦਰ ਮੋਦੀ ਦੀ ਸਰਕਾਰ ਨੇ ‘ਕਾਂਗਰਸ ਮੁਕਤ ਭਾਰਤ’ ਦੀ ਮੁਹਿੰਮ ਚਲਾ ਰੱਖੀ ਹੈ।

ਸ਼ਰਮਾ ਨੇ ਕਿਹਾ, “ਕਾਂਗਰਸ ਮੁਕਤ ਅਭਿਆਨ ਇਕ ਏਜੰਡਾ ਹੈ। ਸਰਕਾਰ ਪੂਰੀ ਤਰ੍ਹਾਂ ਖੁੱਲ੍ਹ ਕੇ ਸਾਹਮਣੇ ਆ ਗਈ ਹੈ ਅਤੇ ਪ੍ਰਧਾਨ ਮੰਤਰੀ ਚੁੱਪ ਹਨ।”

ਸ਼ਰਮਾ ਨੇ ਕਿਹਾ, “ਕਾਂਗਰਸ ਮੁਕਤ ਭਾਰਤ ਨਹੀਂ ਹੋ ਸਕਦਾ। ਅਸੀਂ 131 ਸਾਲ ਪੁਰਾਣੀ ਪਾਰਟੀ ਹਾਂ, ਅਸੀਂ ਕਈ ਲੜਾਈਆਂ ਲੜੀਆਂ.. ਕੀ ਹੋਇਆ ਜੇ ਲੋਕ ਸਭਾ ਵਿਚ ਸਾਡੀ ਗਿਣਤੀ ਘੱਟ ਹੈ, ਇਸ ਸਦਾ ਤਾਂ ਰਹਿਣੀ ਨਹੀਂ।”

ਜਵਾਬ ਵਿਚ ਨਾਇਡੂ ਨੇ ਕਿਹਾ ਕਿ ਕਾਂਗਰਸ ਨੇ ਧਾਰਾ 356 ਦੀ ਦੁਰਵਰਤੋਂ ਕਰਕੇ ਰਾਜਾਂ ਵਿਚ ਕਈ ਵਾਰ ਰਾਸ਼ਟਰਪਤੀ ਰਾਜ ਲਾਇਆ ਹੈ।

ਉਨ੍ਹਾਂ ਕਿਹਾ, “ਕੀ ਕਾਂਗਰਸ ਨੂੰ ਕੋਈ ਨੈਤਿਕ ਹੱਕ ਹੈ ਇਹ ਸਵਾਲ ਚੁੱਕਣ ਦਾ? ਇਹ ਤਾਂ ਉਵੇਂ ਹੈ ਜਿਵੇਂ ਸ਼ੈਤਾਨ ਧਰਮ ਗ੍ਰੰਥਾਂ ਦੀ ਗੱਲ ਕਰੇ। ਜਿਨ੍ਹਾਂ ਨੇ ਕਈ ਵਾਰ ਧਾਰਾ 356 ਦੀ ਦੁਰਵਰਤੋਂ ਕੀਤੀ ਹੈ ਉਹ ਹੁਣ ਪ੍ਰਵਚਨ ਕਰ ਰਹੇ ਹਨ।”

ਟਾਈਮਸ ਆਫ ਇੰਡੀਆ ਤੋਂ ਧੰਨਵਾਦ ਸਹਿਤ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version