ਸਿਆਸੀ ਖਬਰਾਂ

ਭਾਰਤੀ ਜਨਤਾ ਪਾਰਟੀ ਦੀ ਹਮਾਇਤ ਕਿਸੇ ਵੀ ਕੀਮਤ ‘ਤੇ ਨਹੀਂ ਕਰਾਂਗੇ: ਮਾਇਆਵਤੀ

By ਸਿੱਖ ਸਿਆਸਤ ਬਿਊਰੋ

May 10, 2014

ਲਖਨਊ,(9 ਮਈ 2014):- ਜਿਉਂ ਜਿਉਂ ਵੋਟਾਂ ਖਤਮ ਹੋਣ ਅਤੇ ਵੋਟਾਂ ਦੀ ਗਿਣਤੀ ਦੇ ਦਿਨ ਨੇੜੇ ਆ ਰਹੇ ਹਨ ਤਾਂ ਸਿਆਸੀ ਦੂਸ਼ਣਬਾਜ਼ੀ ਦੇ ਨਾਲ ਨਾਲ ਸਮਰਥਨ ਲੈਣ ਦੇਣ ਦੀ

ਬਿਆਨ ਬਾਜ਼ੀ ਵੀ ਸ਼ੁਰੂ ਹੋ ਗਈ ਹੈ।ਇਸੇ ਤਹਿਤ ਹੀ ਅੱਜ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਹਵਾ ਉਦਯੋਗਪਤੀਆਂ ਦੁਆਰਾ ਬਣਾਈ ਹੋਈ ਹੈ | ਇਹ ਫਰਜ਼ੀ ਸਾਬਤ ਹੋਵੇਗੀ | ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਕੀਮਤ ‘ਚ ਚੋਣਾ ਤੋਂ ਬਾਅਦ ਭਾਜਪਾ ਨੂੰ ਸਮਰਥਨ ਨਹੀਂ ਦਿੱਤਾ ਜਾਵੇਗਾ |

ਮਾਇਆਵਤੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਨੂੰ ਜੇਕਰ ਬਹੁਮਤ ਨਹੀਂ ਮਿਲਦਾ ਤਾਂ ਭਾਵੇਂ ਮਮਤਾ ਬੈਨਰਜੀ, ਜੈਲਲਿਤਾ ਜਾਂ ਮੁਲਾਇਮ ਸਿੰਘ ਯਾਦਵ ਸਮਰਥਨ ਦੇ ਦੇਣ ਪਰ ਬਸਪਾ ਮੋਦੀ ਨੂੰ ਕਦੇ ਵੀ ਸਮਰਥਨ ਨਹੀਂ ਦੇਵੇਗੀ |

ਉਨ੍ਹਾਂ ਨੇ ਕਿਹਾ ਕਿ ਪਹਿਲਾਂ ਭਾਜਪਾ ਨੇ ਇਕੱਲਿਆਂ ਹੀ ਸੱਤਾ ‘ਚ ਆਉਣ ਦੀ ਗੱਲ ਕੀਤੀ ਸੀ ਪਰ ਹੁਣ ਉਹ ਸਹਿਯੋਗ ਦੀ ਗੱਲ ਕਰਨ ਲੱਗ ਪਈ ਹੈ | ਮਾਇਆਵਤੀ ਨੇ ਕਿਹਾ ਕਿ ਨਸ਼ੇ ‘ਚ ਚੂਰ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਪਾਰਟੀ ਨੇ ਦੂਸਰੇ ਨੇਤਾਵਾਂ ‘ਤੇ ਕਈ ਗਲਤ ਬਿਆਨਬਾਜ਼ੀਆਂ ਕੀਤੀਆਂ ਹਨ |

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: