ਵੀਡੀਓ

ਭਾਰਤ-ਨੇਪਾਲ ਸਰਹੱਦ ਮਾਮਲਾ ਭਖਿਆ; ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਨਕਾਮ ਰਹੀ ਹੈ: ਸ. ਅਜੈਪਾਲ ਸਿੰਘ ਨਾਲ ਖਾਸ ਗੱਲਬਾਤ

By ਸਿੱਖ ਸਿਆਸਤ ਬਿਊਰੋ

May 27, 2020

ਭਾਰਤ-ਨੇਪਾਲ ਦੇ ਵਿਗੜ ਰਹੇ ਸੰਬੰਧਾਂ ਦੌਰਾਨ ਭਾਰਤ-ਨੇਪਾਲ ਦੀ ਪੱਛਮੀ ਸਰਹੱਦ ਦਾ ਮਾਮਲਾ ਇਨ੍ਹਾਂ ਦਿਨਾਂ ਦੌਰਾਨ ਭਖ ਰਿਹਾ ਹੈ। ਹਾਲ ਵਿੱਚ ਹੀ ਨੇਪਾਲ ਦੀ ਕੈਬਨਿਟ ਨੇ ਭਾਰਤ ਨਾਲ ਲੱਗਦੀ ਸਰਹੱਦ ਉੱਤੇ ਸਥਿਤ ਲਿਪੁਲੇਖ, ਕਾਲਾਪਾਣੀ ਅਤੇ ਲਿੰਪੀਯਧੂਰਾ ਨੂੰ ਨੇਪਾਲ ਦਾ ਹਿੱਸਾ ਦਿਖਾਉਂਦਾ ਇਕ ਨਵਾਂ ਹਿੱਸਾ ਜਾਰੀ ਕਰਨ ਦੀ ਪੁਸ਼ਟੀ ਕੀਤੀ ਹੈ।

ਸਿੱਖ ਸਿਆਸਤ ਵੱਲੋਂ ਮਾਮਲੇ ਉੱਤੇ ਲੇਖਕ ਅਤੇ ਵਿਚਾਰਕ ਸ. ਅਜੈਪਾਲ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਗਈ ਹੈ। ਉਨ੍ਹਾਂ ਜਿੱਥੇ ਇਸ ਮਾਮਲੇ ਦੇ ਵੱਖ-ਵੱਖ ਪਹਿਲੂਆਂ ਉੱਤੇ ਚਾਨਣ ਪਾਇਆਂ ਹੈ ਓਥੇ ਇਹ ਟਿੱਪਣੀ ਵੀ ਕੀਤੀ ਹੈ ਕਿ ਨੇਪਾਲ ਵਰਗਾ ਭਾਰਤ ਉੱਤੇ ਨਿਰਭਰ ਰਹਿਣ ਵਾਲਾ ਦੇਸ਼ ਵੀ ਜੇਕਰ ਹੁਣ ਚੀਨ ਵੱਲ ਰੁਖ ਕਰਕੇ ਭਾਰਤ ਨਾਲ ਸਰਹੱਦੀ ਵਿਵਾਦ ਉਭਾਰ ਰਿਹਾ ਹੈ ਤਾਂ ਸਪਸ਼ਟ ਹੈ ਕਿ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਨਾਕਾਮ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: