ਕੌਮਾਂਤਰੀ ਖਬਰਾਂ » ਸਿੱਖ ਖਬਰਾਂ

ਇਤਿਹਾਸ ਦੀਆਂ ਤਿੰਨ ਮਹਾਨ ਔਰਤਾਂ ਵਿੱਚ ਮਾਈ ਭਾਗ ਕੌਰ ਨੂੰ ਕੀਤਾ ਸ਼ਾਮਿਲ

March 10, 2016 | By

ਲੰਡਨ: ਵਿਸ਼ਵ ਔਰਤ ਦਿਹਾੜੇ ਤੇ ਬੀਬੀਸੀ ਵੱਲੋਂ ਜਾਰੀ ਕੀਤੀ ਗਈ ਇਤਿਹਾਸ ਦੀਆਂ ਤਿੰਨ ਮਹਾਨ ਔਰਤਾਂ ਦੀ ਸੁੱਚੀ ਵਿੱਚ ਮਾਈ ਭਾਗ ਕੌਰ ਦੇ ਨਾਮ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।ਇਸ ਸੁੱਚੀ ਵਿੱਚ ਮਾਈ ਭਾਗ ਕੌਰ ਦੇ ਨਾਲ ਚੀਨ ਦੀ ਚਿੰਗ ਸ਼ੀਹ ਅਤੇ ਅਮਰੀਕਾ ਦੀ ਜੈਨੇਟ ਰੈਂਕਿਨ ਦਾ ਨਾਮ ਸ਼ਾਮਿਲ ਹੈ।

ਮਾਈ ਭਾਗ ਕੌਰ

ਮਾਈ ਭਾਗ ਕੌਰ

ਬੀਬੀਸੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਸਿੱਖ ਕੌਮ ਵੱਲੋਂ ਮੁਗਲਾਂ ਨਾਲ ਕੀਤੇ ਜਾ ਰਹੇ ਸੰਘਰਸ਼ ਦੌਰਾਨ ਜਦੋਂ 40 ਸਿੰਘ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇ ਕੇ ਘਰਾਂ ਨੂੰ ਪਰਤ ਗਏ ਸਨ ਤਾਂ ਮਾਈ ਭਾਗ ਕੌਰ ਨੇ ਉਨ੍ਹਾਂ ਦੀ ਅਣਖ ਨੂੰ ਵੰਗਾਰਿਆ ਅਤੇ ਖੁਦ ਆਪਣੇ ਪਤੀ ਵਾਲੇ ਸ਼ਸਤਰ ਧਾਰਨ ਕਰਕੇ ਉਨ੍ਹਾਂ ਸਿੰਘਾਂ ਨੂੰ ਨਾਲ ਲੈ ਜੰਗ ਵਿੱਚ ਜੂਝੀ।ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਾਈ ਭਾਗ ਕੌਰ ਦੀ ਕਮਾਨ ਹੇਠ ਸਿੰਘਾਂ ਨੇ ਮੁਗਲਾਂ ਨੂੰ ਹਰਾ ਦਿੱਤਾ ਤੇ ਉਸ ਤੋਂ ਬਾਅਦ ਮਾਈ ਭਾਗ ਕੌਰ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਵਿੱਚ ਸ਼ਾਮਿਲ ਹੋ ਗਈ।

ਚਿੰਗ ਸ਼ੀਹ

ਚਿੰਗ ਸ਼ੀਹ

ਸੁੱਚੀ ਵਿੱਚ ਸ਼ਾਮਿਲ ਚਿੰਗ ਸ਼ੀਹ (1775-1844) ਜੋ ਚੀਨ ਦੀ ਜੰਮਪਲ ਸੀ। ਉਸ ਨੇ ਸਮੁੰਦਰੀ ਡਾਕੂ ਕੈਪਟਨ ਪਤੀ ਦੀ ਮੌਤ ਤੋਂ ਬਾਅਦ 1807 ਵਿੱਚ ਰੈਡ ਫਲੈੱਗ ਫਲੀਟ ਤੇ ਕਬਜਾ ਕਰਕੇ ਆਪਣਾ ਸ਼ਾਸਨ ਕਾਇਮ ਕੀਤਾ। ਉਸ ਨੇ ਆਪਣੇ ਸ਼ਾਸਨ ਦੌਰਾਨ ਹੁਕਮ ਕੀਤਾ ਸੀ ਕਿ ਮਦਦ ਕਰਨ ਵਾਲੇ ਕਿਸੇ ਵੀ ਸ਼ਹਿਰ ਵਿੱਚ ਲੁੱਟ ਨਹੀਂ ਕਰਨੀ ਅਤੇ ਕਿਸੇ ਔਰਤ ਨਾਲ ਜਬਰ ਜ਼ਿਨਾਹ ਨਹੀਂ ਕਰਨਤ ਤੇ ਅਜਿਹਾ ਕਰਨ ਵਾਲੇ ਦਾ ਉਹ ਸਿਰ ਕਲਮ ਕਰ ਦੇਵੇਗੀ। ਉਸ ਨੂੰ ਖਤਮ ਕਰਨ ਲਈ ਚੀਨ ਸਰਕਾਰ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਆਖਿਰ ਵਿੱਚ ਉਸ ਨੇ ਖੁਦ ਆਪਣੀ ਤਲਵਾਰ ਨੀਵੀਂ ਕਰ ਦਿੱਤੀ।

ਜੈਨੇਟ ਰੈਂਕਿਨ

ਜੈਨੇਟ ਰੈਂਕਿਨ

ਇਸ ਸੁੱਚੀ ਵਿੱਚ ਸ਼ਾਮਿਲ ਤੀਜੀ ਔਰਤ ਜੈਨੇਟ ਰੈਂਕਿਨ (1880-1973) ਹੈ, ਜੋ ਕਿ ਯੂ.ਐਸ.ਏ ਕਾਂਗਰਸ ਵਿੱਚ ਚੁਣੀ ਜਾਣ ਵਾਲੀ ਪਹਿਲੀ ਔਰਤ ਸੀ।ਉਸ ਨੇ ਅਮਰੀਕਾ ਦੀ ਜਾਪਾਨ ਨਾਲ ਪਹਿਲੀ ਸੰਸਾਰ ਜੰਗ ਵਿੱਚ ਹਿੱਸਾ ਲੈਣ ਦਾ ਵਿਰੋਧ ਕੀਤਾ ਸੀ।ਉਹ ਔਰਤਾਂ ਦੇ ਹੱਲ ਲਈ ਹਮੇਸ਼ਾ ਆਵਾਜ਼ ਬੁਲੰਦ ਕਰਦੀ ਰਹੀ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: