ਸਿਆਸੀ ਖਬਰਾਂ

ਸਮਾਂ ਆਉਣ ‘ਤੇ ਤੁਸੀਂ ਕੇਜਰੀਵਾਲ ਨੂੰ ਸਲਾਖ਼ਾਂ ਪਿੱਛੇ ਦੇਖੋਗੇ: ਮਜੀਠੀਆ

July 19, 2016 | By

ਅੰਮ੍ਰਿਤਸਰ: ਅਰਵਿੰਦ ਕੇਜਰੀਵਾਲ ਤੇ ਉਸ ਦੇ ਸਹਿਯੋਗੀ ਸੰਜੇ ਸਿੰਘ ਤੇ ਦਿੱਲੀ ਡਾਇਲਾਗ ਕਮਿਸ਼ਨ ਦੇ ਚੇਅਰਮੈਨ ਅਸ਼ੀਸ਼ ਖੇਤਾਨ ਵਿਰੁੱਧ ਬਿਕਰਮ ਸਿੰਘ ਮਜੀਠੀਆ ਵਲੋਂ ਦਾਇਰ ਅਪਰਾਧਕ ਮਾਣਹਾਨੀ ਕੇਸ ‘ਚ ਸੋਮਵਾਰ ਨੂੰ ਅੰਮ੍ਰਿਤਸਰ ਦੀ ਏ. ਸੀ. ਜੇ. ਐਮ. ਦੀ ਅਦਾਲਤ ਵੱਲੋਂ 29 ਜੁਲਾਈ ਨੂੰ ਪੇਸ਼ ਹੋਣ ਲਈ ਤਲਬ ਕਰਨ ‘ਤੇ ਮਜੀਠੀਆ ਨੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਸੱਚਾਈ ਦੀ ਜਿੱਤ ਕਰਾਰ ਦਿੱਤਾ।

ਅਰਵਿੰਦ ਕੇਜਰੀਵਾਲ, ਆਸ਼ੀਸ਼ ਖੇਤਾਨ, ਕੰਵਰ ਸੰਧੂ, ਬਿਕਰਮ ਮਜੀਠੀਆ (ਫਾਈਲ ਫੋਟੋ)

ਅਰਵਿੰਦ ਕੇਜਰੀਵਾਲ, ਆਸ਼ੀਸ਼ ਖੇਤਾਨ, ਕੰਵਰ ਸੰਧੂ, ਬਿਕਰਮ ਮਜੀਠੀਆ (ਫਾਈਲ ਫੋਟੋ)

ਬਿਕਰਮ ਮਜੀਠੀਆ ਨੇ ਕੇਜਰੀਵਾਲ ਨੂੰ ਅਸਤੀਫ਼ਾ ਦੇ ਕੇ ਅਦਾਲਤ ‘ਚ ਪੇਸ਼ ਹੋਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਝੂਠ ਦੇ ਆਸਰੇ ਕੀਤੀ ਜਾ ਰਹੀ ਦਿੱਲੀ ਦੀ ਰਾਜਨੀਤੀ ਨੂੰ ਪੰਜਾਬ ਦੇ ਲੋਕ ਚੱਲਣ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਇਹ ਲੋਕ ਕਟਹਿਰੇ ‘ਚ ਖੜ੍ਹੇ ਕੀਤੇ ਗਏ ਹਨ ਤੇ ਕੱਲ੍ਹ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਨਜ਼ਰ ਆਉਣਗੇ। ਉਨ੍ਹਾਂ ਕਿਹਾ ਕਿ ਜਿੱਥੇ ਕੇਜਰੀਵਾਲ ਦੇ ਝੂਠ ਦੇ ਪਾਜ ਲੋਕਾਂ ਸਾਹਮਣੇ ਉਗੜਣੇ ਸ਼ੁਰੂ ਹੋਏ ਹਨ, ਉੱਥੇ ਵਾਹਿਗੁਰੂ ਨੇ ਵੀ ਕੇਜਰੀਵਾਲ ਤੇ ਉਸ ਦੀ ਟੋਲੀ ਨੂੰ ਉਨ੍ਹਾਂ ਵੱਲੋਂ ਕੀਤੇ ਗੁਨਾਹਾਂ ਦੀ ਸਜ਼ਾ ਦੇਣੀ ਸ਼ੁਰੂ ਕਰ ਦਿੱਤੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,