ਆਮ ਖਬਰਾਂ

ਪੁਲਿਸ ਹਿਰਾਸਤ ਵਿੱਚ ਨੌਜਵਾਨ ਦੀ ਹੋਈ ਮੌਤ

December 21, 2015 | By

ਵੇਰਕਾ (20 ਦਸੰਬਰ, 2015): ਨੇੜੇ ਪੈਦੀ ਪੁਲਿਸ ਚੌਕੀ ਵੱਲਾ ਵਿੱਚ ਇੱਕ ਨੌਜਵਾਨ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋਣ ਦੀਆਂ ਖ਼ਬਰਾਂ ਪ੍ਰਾਪਤ ਹੋਈਆਂ ਹਨ।ਪੁਲਿਸ ਵੱਲੋਂ ਮ੍ਰਿਤਕ ਨੂੰ ਦੋ ਦਿਨ ਪਹਿਲਾਂ ਚੋਰੀ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਸੀ।ਮਿ੍ਤਕ ਨੌਜਵਾਨ ਦੀ ਪਹਿਚਾਣ ਕਿੰਕਾ ਉਰਫ਼ ਪਿ੍ੰਸ (20) ਪੁੱਤਰ ਸਵ: ਸਾਹਿਬ ਸਿੰਘ ਵਾਸੀ ਗਲੀ ਨੰ: 11 ਮਕਬੂਲਪੁਰਾ ਮਹਿਤਾ ਰੋਡ ਅੰਮਿ੍ਤਸਰ ਵਜੋਂ ਹੋਈ ।

ਮ੍ਰਿਤਕ ਕਿੰਕਾ ਦੀ ਫਾਈਲ ਫੋਟੋ

ਮ੍ਰਿਤਕ ਕਿੰਕਾ ਦੀ ਫਾਈਲ ਫੋਟੋ

ਪੁਲਿਸ ਅਨੁਸਾਰ ਮ੍ਰਿਤਕ ਨੇ ਹਵਾਲਾਤ ਅੰਦਰ ਰੱਸੀ ਨਾਲ ਫਾਹਾ ਲੈ ਕੇ ਖੁਦਕਸ਼ੀ ਕੀਤੀ ਜਦ ਕਿ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਦੁਆਰਾ ਚੋਰੀ ਦੇ ਮਾਮਲੇ ‘ਚ ਪਿਛਲੇ ਦੋ ਦਿਨ ਤੋਂ ਮ੍ਰਿਤਕ ਨੌਜਵਾਨ ਨੂੰ ਹਿਰਾਸਤ ‘ਚ ਰੱਖਕੇ ਕੀਤੇ ਜਾ ਰਹੇ ਤਸ਼ੱਦਦ ਨਾਲ ਮੌਤ ਹੋ ਜਾਣ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਨੂੰ ਖੁਦਕੁਸ਼ੀ ‘ਚ ਤਬਦੀਲ ਕਰਨ ਲਈ ਮਿ੍ਤਕ ਨੌਜਵਾਨ ਦੇ ਗਲ ਨੂੰ ਰੱਸੀ ਨਾਲ ਘੁੱਟ ਕੇ ਚੌਕੀ ਦੀ ਹਵਾਲਾਤ ਅੰਦਰ ਫਾਹਾ ਲੈ ਕੇ ਆਤਮ ਹੱਤਿਆ ਕਰ ਲੈਣ ਦੀ ਪੁਲਿਸ ਵੱਲੋਂ ਝੂਠਾ ਕਹਾਣੀ ਬਣਾਈ ਗਈ ਹੈ।

ਨੌਜਵਾਨ ਦੀ ਮੌਤ ਹੋ ਜਾਣ ਦੀ ਜਾਣਕਾਰੀ ਪੁਲਿਸ ਦੁਆਰਾ ਪੂਰੀ ਤਰ੍ਹਾਂ ਗੁਪਤ ਰੱਖਣ ਦਾ ਯਤਨ ਕੀਤਾ ਗਿਆ ਤੇ ਪਰਿਵਾਰਕ ਮੈਂਬਰਾਂ ਨੂੰ ਦੱਸਣਾ ਵੀ ਮੁਨਾਸਿਬ ਨਹੀਂ ਸਮਝਿਆ । ਆਪਣੀ ਸਰਕਾਰੀ ਗੱਡੀ ‘ਚ ਮਿ੍ਤਕ ਦੀ ਲਾਸ਼ ਨੂੰ ਰੱਖਕੇ ਪੋਸਟ ਮਾਰਟਮ ਹਾਊਸ ਵਿਖੇ ਜਮ੍ਹਾਂ ਕਰਵਾ ਦਿੱਤਾ । ਨੌਜਵਾਨ ਦੀ ਮੌਤ ਦਾ ਪਤਾ ਵੀ ਪਰਿਵਾਰ ਨੂੰ ਪੱਤਰਕਾਰਾਂ ਤੋਂ ਹੀ ਲੱਗਿਆ।

ਮ੍ਰਿਤਕ ਨੌਜਵਾਨ ਕਿੰਕਾ ਦੀ ਮਾਤਾ ਸੀਤਾ ਨੇ ਦੱਸਿਆ ਕਿ ਕਿੰਕੇ ਦੇ ਇਕ ਦੋਸਤ ਵਿੱਕੀ ਨੇ ਮੋਬਾਇਲ ਚੋਰੀ ਕੀਤਾ ਸੀ ਤੇ ਵਿੱਕੀ ਨੇ ਉਸਦੇ ਬੇਟੇ ਦਾ ਨਾਂਅ ਪੁਲਿਸ ਨੂੰ ਦਿੱਤਾ, ਜਿਸ ਦੌਰਾਨ ਪੁਲਿਸ ਨੇ ਉਸਨੂੰ ਘਰ ਦੇ ਬਾਹਰੋਂ ਚੁੱਕ ਲਿਆ, ਪਤਾ ਲੱਗਣ ਤੇ ਉਹ ਆਪਣੇ ਬੇਟੇ ਸੁਨੀਲ ਨੂੰ ਨਾਲ ਲੈ ਕੇ ਪੁਲਿਸ ਚੌਕੀ ਵੱਲ੍ਹਾ ਪੁਲਿਸ ਨੂੰ ਮਿਲੀ ਜਿਥੇ ਪੁਲਿਸ ਨੇ ਕਿੰਕੇ ਨੂੰ ਛੱਡਣ ਬਦਲੇ ਦੋ ਹਜ਼ਾਰ ਰੁਪਏ ਦੀ ਮੰਗ ਕੀਤੀ ਪਰ ਉਹ ਕੇਵਲ ਇਕ ਹਜ਼ਾਰ ਦੇ ਰਹੇ ਸਨ, ਜਿਸ ਕਾਰਨ ਪੁਲਿਸ ਨੇ ਉਸਨੂੰ ਨਹੀਂ ਛੱਡਿਆ ਤੇ ਕੁੱਟਮਾਰ ਕੀਤੀ ਅਤੇ ਅੰਨੇ ਤਸ਼ੱਦਦ ਕਾਰਨ ਹੀ ਉਸਦੀ ਮੌਤ ਹੋਈ ਹੈ, ਜਿਸਨੂੰ ਪੁਲਿਸ ਨੇ ਨਾ ਕੇਵਲ ਗੁਪਤ ਰੱਖਣ ਦਾ ਯਤਨ ਕੀਤਾ, ਸਗੋਂ ਨੌਜਵਾਨ ਵੱਲੋਂ ਹਵਾਲਾਤ ਅੰਦਰ ਫਾਹਾ ਲੈ ਲਏ ਜਾਣ ਦੀ ਝੂਠੀ ਕਹਾਣੀ ਬਣਾ ਦਿੱਤੀ ।

ਜਦ ਥਾਣਾ ਮੁੱਖੀ ਨਰਿੰਦਰ ਕੌਰ ਮੱਲ੍ਹੀ ਤੇ ਚੌਕੀ ਇੰਚਾਰਜ਼ ਮਨਜੀਤ ਸਿੰਘ ਨਾਲ ਸੰਪਰਕ ਕਰਕੇ ਜਾਣਕਾਰੀ ਹਾਸਲ ਕੀਤੀ ਤਾਂ ਦੋਵਾਂ ਨੇ ਅਜਿਹੀ ਕਿਸੇ ਵੀ ਘਟਨਾ ਵਾਪਰਨ ਤੋਂ ਸਾਫ਼ ਤੌਰ ‘ਤੇ ਇਨਕਾਰ ਕਰ ਦਿੱਤਾ ।

ਉਪਰੰਤ ਪਰਿਵਾਰਕ ਮੈਂਬਰਾਂ ਨੇ ਪਹਿਲਾ ਮਕਬੂਲਪੁਰਾ ਤੇ ਪੁਲਿਸ ਚੌਕੀ ਵੱਲ੍ਹਾ ਦਾ ਘਿਰਾਓ ਕਰਕੇ ਮੌਤ ਲਈ ਪੁਲਿਸ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਜ਼ਿੰਮੇਵਾਰ ਪੁਲਿਸ ਕਰਮਚਾਰੀਆਂ ਸਮੇਤ ਥਾਣਾ ਮੁਖੀ ਤੇ ਚੌਕੀ ਇੰਚਾਰਜ਼ ਨੂੰ ਮੁਅੱਤਲ ਕਰਨ ਤੇ ਇਨਸਾਫ਼ ਦਿਵਾਏ ਜਾਣ ਦੀ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ।

ਘਟਨਾ ਵਾਪਰਨ ਤੋਂ ਬਾਅਦ ਪੁਲਿਸ ਚੌਕੀ ਵੱਲ੍ਹਾ ਦੇ ਸਾਰੇ ਕਰਮਚਾਰੀ ਚੌਕੀ ‘ਚੋਂ ਫਰਾਰ ਹੋ ਗਏ ਸਨ । ਮਿ੍ਤਕ ਦੇ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਵਾਸੀਆਂ ਨੇ ਚੌਕੀ ਦਾ ਘਿਰਾਓ ਕਰਕੇ ਦੋਸ਼ੀ ਪੁਲਿਸ ਕਰਮਚਾਰੀਆਂ ਨੂੰ ਬਰਖਾਸਤ ਕਰਨ ਦੀ ਮੰਗ ਨੂੰ ਲੈਕੇ ਪੁਲਿਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜੀ ਵੀ ਕੀਤੀ ‘ਤੇ ਅੜੇ ਰਹੇ ।

ਦੱਸਣਯੋਗ ਹੈ ਕਿ ਕੁਝ ਸਮ੍ਹਾਂ ਪਹਿਲਾ ਵੇਰਕਾ ਵਾਸੀ ਅਕਾਲੀ ਆਗੂ ਮੁਖਜੀਤ ਸਿੰਘ ਮੁੱਖਾ ਨੂੰ ਵੀ ਪੁਲਸ ਨੇ ਝੂਠੇ ਮੁਕਾਬਲੇ ‘ਚ ਮਾਰ ਦਿੱਤਾ ਸੀ ਜਿਸਦਾ ਅੱਜ ਤੱਕ ਕੋਈ ਨਤੀਜ਼ਾ ਸਾਹਮਣੇ ਨਹੀਂ ਆਇਆ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,