Site icon Sikh Siyasat News

ਕਾਰ ਸੇਵਾ ਖਡੂਰ ਸਾਹਿਬ ਵੱਲੋਂ ਲਗਾਇਆ ਗਿਆ 274 ਵਾਂ ਗੁਰੂ ਨਾਨਕ ਯਾਦਗਾਰੀ ਜੰਗਲ

ਚੰਡੀਗੜ੍ਹ- ਰੁੱਖ ਮਨੁੱਖੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ। ਪਰ ਪੰਜਾਬ ਵਿੱਚ ਰੁੱਖਾਂ ਥੱਲੇ ਘਟ ਰਿਹਾ ਰਕਬਾ ਚਿੰਤਾ ਦਾ ਵਿਸ਼ਾ ਹੈ। ਇਸ ਮਸਲੇ ਸੰਬੰਧੀ ਨੁਕਤੇ ਵਿਚਾਰਨ ਦੇ ਨਾਲ-ਨਾਲ ਅਮਲੀ ਪੱਧਰ ਉੱਤੇ ਕਾਰਜ ਹੋਣੇ ਜਰੂਰੀ ਹਨ। ਰੁੱਖਾ ਥੱਲੇ ਰਕਬਾ ਵਧਾਉਣ ਲਈ ਕਈ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਹਨ, ਜਿੰਨਾ ਵਿੱਚ ਕਾਰ ਸੇਵਾ ਖਡੂਰ ਸਾਹਿਬ ਸੰਸਥਾ ਦਾ ਨਾਂ ਜ਼ਿਕਰਯੋਗ ਹੈ।

ਪਿਛਲੇ ਦਿਨੀ ਖੇਤੀਬਾੜੀ ਤੇ ਵਾਤਾਵਰਨ ਜਾਗਰੂਕਤਾ ਕੇਂਦਰ ਦੇ ਸਹਿਯੋਗ ਨਾਲ ਪਿੰਡ ਨਸੀਰਪੁਰ, ਜਿਲ੍ਹਾ ਕਪੂਰਥਲਾ ਵਿੱਚ ਸਰਦਾਰ ਗੁਰਬਿੰਦਰ ਸਿੰਘ ਦੀ 3 ਕਨਾਲ ਜ਼ਮੀਨ ਵਿਚ 274ਵਾਂ ਗੁਰੂ ਨਾਨਕ ਯਾਦਗਾਰੀ ਜੰਗਲ (ਝਿੜੀ) ਕਾਰ ਸੇਵਾ ਖਡੂਰ ਸਾਹਿਬ ਵੱਲੋਂ ਲਗਾਇਆ ਗਿਆ।

ਇਸ ਜੰਗਲ (ਝਿੜੀ) ਵਿੱਚ 55 ਕਿਸਮਾਂ ਦੇ 650 ਬੂਟੇ ਲਗਾਏ ਗਏ ਹਨ। ਜਿਸ ਵਿੱਚ ਬੋਹੜ, ਪਿੱਪਲ, ਨਿੰਮ, ਹਰੜ, ਬਹੇੜਾ, ਆਮਲਾ ਗੁੱਲੜ, ਅਰਜੁਨ, ਧਰੇਕ, ਕਚਨਾਰ, ਹਾਰ ਸ਼ਿਗਾਰ, ਕੜੀ ਪੱਤਾ ਸੁਖਚੈਨ, ਸਾਗਵਾਨ, ਅਮਲਤਾਸ ਆਦਿ ਸ਼ਾਮਿਲ ਹਨ।

ਮਨੁੱਖ ਅਤੇ ਕੁਦਰਤ ਦੀ ਸਾਂਝ ਨੂੰ ਗੂੜਾ ਕਰਨ ਵਾਲੇ ਅਜਿਹੇ ਉਪਰਾਲੇ ਸ਼ਲਾਘਾਯੋਗ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version