Site icon Sikh Siyasat News

ਪਟਿਆਲਾ ਪੁਲੀਸ ਨੇ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ – ਡੱਲੇਵਾਲ

ਲੰਡਨ (23 ਫਰਵਰੀ, 2010): ਯੂਨਾਈਟਿਡ ਖਾਲਸਾ ਦਲ ਯੂ.ਕੇ. ਨੇ ਬਿਜਲ ਸੁਨੇਹੇ ਰਾਹੀਂ ਭੇਜੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਪਟਿਆਲਾ ਪੁਲੀਸ ਵਲੋਂ ਦੋ ਸਿੱਖ ਨੌਜਵਾਨਾਂ ਨੂੰ ਖਤਰਨਾਕ ਖਾੜਕੂ ਕਰਾਰ ਦਿੰਦਿਆਂ ਉੁਹਨਾਂ ਪਾਸੋਂ ਧਮਾਕਾਖੇਜ਼ ਸਮੱਗਰੀ ਬਰਾਮਦ ਕਰਨ ਦੀ ਕਹਾਣੀ ਝੂਠ ਦਾ ਪੁਲੰਦਾ ਹੈ। ਦਲ ਦੇ ਜਨਰਲ ਸਕੱਤਰ ਸ੍ਰ. ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਇਹਨਾਂ ਗ੍ਰਿਫਤਾਰੀਆਂ ਬਾਰੇ ਕਿਹਾ ਹੈ ਕਿ ਸ੍ਰ. ਜਸਬੀਰ ਸਿੰਘ ਜੱਸਾ ਪਿੰਡ ਮਾਣਕੀ ਜਿਲ੍ਹਾ ਸੰਗਰੂਰ ਨੂੰ ਪੁਲੀਸ ਨੇ 13 ਫਰਬਰੀ  ਸ਼ਾਮ 6 ਵਜੇ  ਉਸ ਦੇ ਭਰਾ ਸ੍ਰ. ਦਰਸ਼ਨ ਸਿੰਘ ਸਮੇਤ ਘਰੋਂ ਗ੍ਰਿਫਤਾਰ ਕੀਤਾ ਸੀ। ਅੱਠ ਦਿਨ ਲਗਾਤਾਰ ਅਣਮਨੁੱਖੀ ਤਸ਼ੱਦਦ ਕਰਨ ਮਗਰੋਂ ਸ੍ਰ ਜਸਬੀਰ ਸਿੰਘ  ਅਤੇ ਸ੍ਰ. ਹਰਜੰਟ ਸਿੰਘ ਦੀ ਨਾਕੇ ਤੋਂ ਗ੍ਰਿਫਤਾਰੀ ਦਿਖਾਈ ਗਈ ਹੈ ਆਪਣੇ  ਪਾਸੋਂ ਹੀ ਪਟਿਆਲਾ ਪੁਲੀਸ ਨੇ ਉਹਨਾਂ ਤੇ ਧਮਾਕਾਖੇਜ਼ ਸਮੱਗਰੀ ਦੀ ਬਰਾਮਦੀ ਪਾ ਦਿੱਤੀ ਹੈ ,ਜਦਕਿ ਸ੍ਰ, ਦਰਸ਼ਨ ਸਿੰਘ ਦੀ ਅਜੇ ਤੱਕ ਕੋਈ ਉੱਘ ਸੁੱਘ ਨਹੀਂ ਹੈ।

ਯੂਨਾਈਟਿਡ ਖਾਲਸਾ ਦਲ ਯ. ਕੇ ਵਲੋਂ ਪੰਜਾਬ ਹਰਿਆਣਾ ਹਾਈਕੋਰਟ ਅਤੇ ਰਾਜਪਾਲ ਪੰਜਾਬ ਨੂੰ ਇਸ ਬਾਰੇ ਸੂਚਿਤ ਕਰਦਿਆਂ ਸੂਬੇ ਵਿੱਚ ਸਿੱਖ ਨੌਜਵਾਨਾਂ ਦੀਆਂ ਨਜ਼ਾਇਜ਼ ਗ੍ਰਿਫਤਾਰੀਆਂ ਰੋਕਣ ਦੀ ਅਪੀਲ ਕੀਤੀ ਗਈ ਹੈ। ਪੁਲੀਸ ਵਲੋਂ  ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਖਤਰਨਾਕ ਖਾੜਕੂ ਬਣਾ ਪੇਸ਼ ਕਰਨ ਪਿੱਛੇ ਆਪਣੇ ਸਟਾਰ ਵਧਾਉਣ ਦੀ ਕੋਝੀ ਚਾਲ ਹੈ।

ਦਲ ਦੇ ਆਗੂਆਂ ਨੇ ਦੋਸ਼ ਲਾਇਆ ਹੈ ਕਿ ਪਟਿਆਲਾ ਪੁਲੀਸ ਨੇ ਹਾਲ ਹੀ ਦੌਰਾਨ ਦੋ ਦਰਜ਼ਨ ਤੋਂ ਵੱਧ ਨੌਜਵਾਨਾਂ ਨੂੰ ਗੈਰ ਕਨੂੰਨੀ ਹਿਰਾਸਤ ਵਿੱਚ ਰੱਖਿਆ ਹੋਇਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version