ਪ੍ਰਤੀਕਾਤਮਕ ਤਸਵੀਰ

ਕੌਮਾਂਤਰੀ ਖਬਰਾਂ

ਆਸਟਰੇਲੀਆ ਵਲੋਂ ਪਰਵਾਸੀ ਮਾਪਿਆਂ ਲਈ ਤਿੰਨ ਅਤੇ ਪੰਜ ਸਾਲਾ ਵੀਜ਼ੇ ਜਲਦ

By ਸਿੱਖ ਸਿਆਸਤ ਬਿਊਰੋ

May 07, 2017

ਮੈਲਬਰਨ (ਤੇਜਸ਼ਦੀਪ ਸਿੰਘ ਅਜਨੌਦਾ): ਆਸਟਰੇਲੀਆ ਪਰਵਾਸੀਆਂ ਦੇ ਮਾਪਿਆਂ ਲਈ ਸਮੇਂ-ਸਮੇਂ ‘ਤੇ ਵੀਜ਼ੇ ਸ਼ੁਰੂ ਕਰਨ ਦੀ ਮੰਗ ਜਲਦ ਪੂਰੀ ਕਰਨ ਜਾ ਰਿਹਾ ਹੈ ਪਰ ਸੱਤਾਧਾਰੀ ਲਿਬਰਲ ਪਾਰਟੀ ‘ਬਾਹਰਲਿਆਂ’ ਦੀ ਇਸ ਪਰਿਵਾਰਿਕ ਲੋੜ ਨੂੰ ਸਰਕਾਰੀ ਖ਼ਜ਼ਾਨੇ ਲਈ ਮੋਟੀ ਕਮਾਈ ਦੇ ਸਾਧਨ ਵੱਜੋਂ ਵੀ ਵਰਤਣ ਜਾ ਰਹੀ ਹੈ।

ਸਥਾਨਕ ਸਰਕਾਰੀ ਰੇਡੀਓ ਨੂੰ ਦਿੱਤੀ ਜਾਣਕਾਰੀ ਤਹਿਤ ਸਹਾਇਕ ਆਵਾਸ ਮੰਤਰੀ ਐਲੈਕਸ ਹੌਕ ਮੁਤਾਬਿਕ ਅਗਲੇ ਹਫ਼ਤੇ ਦੇ ਕੇਂਦਰੀ ਬਜਟ ਦੌਰਾਨ ਪਰਵਾਸੀ ਮਾਪਿਆਂ ਲਈ ਵੀਜ਼ਿਆਂ ਦਾ ਐਲਾਨ ਕੀਤਾ ਜਾਵੇਗਾ।

ਇਹ ਵੀਜ਼ੇ ਤਿੰਨ ਅਤੇ ਪੰਜ ਸਾਲ ਦੇ ਸਮੇਂ ਲਈ ਹੋਣਗੇ ਪਰਵਾਸੀਆਂ ਵਲੋਂ ਇਸ ਪਰਿਵਾਰਕ ਲੋੜ ਨੂੰ ਪੂਰਾ ਕਰਨ ਲਈ ਤਿੰਨ ਸਾਲ ਦੇ ਵੀਜ਼ੇ ਲਈ ਪੰਜ ਹਜ਼ਾਰ ਆਸਟਰੇਲੀਅਨ ਡਾਲਰ ਪੰਜ ਸਾਲ ਦੇ ਵੀਜ਼ੇ ਲਈ ਦਸ ਹਜ਼ਾਰ ਡਾਲਰ ਫ਼ੀਸ ਦੇਣੀ ਪਵੇਗੀ ਅਤੇ ਦਸ ਸਾਲ ਦਾ ਵੀਜ਼ਾ ਵਰਤਣ ਮਗਰੋਂ ਇਹ ਵੀਜ਼ੇ ਦੁਬਾਰਾ ਅਪਲਾਈ ਨਹੀਂ ਹੋ ਸਕਣਗੇ।

ਉਪਰੋਕਤ ਵੀਜ਼ਿਆਂ ਮਗਰੋਂ ਪੱਕੇ ਹੋਣ ਦੀ (ਪੀ.ਆਰ) ਅਰਜ਼ੀ ਵੀ ਨਹੀਂ ਲਗਾਈ ਜਾ ਸਕੇਗੀ ਇਨ੍ਹਾਂ ਵੀਜ਼ਿਆਂ ‘ਚ ਸ਼ਾਮਲ ਸ਼ਰਤ ਮੁਤਾਬਕ ਮਾਪਿਆਂ ਦਾ ਸਿਹਤ ਬੀਮਾ ਲੈਣ ਦੀ ਜ਼ਿੰਮੇਵਾਰੀ ਸਪਾਂਸਰ ਕਰਨ ਵਾਲੇ ਦੀ ਹੋਵੇਗੀ ਅਰਜ਼ੀਆਂ ਦਾ ਸਲਾਨਾ ਕੋਟਾ 15 ਹਜ਼ਾਰ ਰੱਖਣ ਦੀ ਸਰਕਾਰੀ ਤਜਵੀਜ਼ ਹੈ ਜਿਸ ਨਾਲ ਖ਼ਜਾਨੇ ‘ਚ 150 ਮਿਲੀਅਨ ਡਾਲਰ ਫ਼ੀਸਾਂ ਦੀ ਕਮਾਈ ਤਹਿਤ ਜਮ੍ਹਾਂ ਹੋਣਗੇ। ਮੰਤਰੀ ਮੁਤਾਬਕ ਮਾਪਿਆਂ ਨੂੰ ਇਨ੍ਹਾਂ ਵੀਜ਼ਿਆਂ ‘ਤੇ ਕੰਮ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਪਰ ਇਸ ਅਮਲ ਨਾਲ ਪਰਵਾਸੀਆਂ ਦੇ ਕੰਮ ਕਾਜ ਕਰਨ ਦੇ ਸਮੇਂ ਦੌਰਾਨ ਬੱਚਿਆਂ ਦੀ ਦੇਖ ਭਾਲ ਲਈ ਮਾਪੇ ਸਹਾਈ ਹੋ ਸਕਣਗੇ ਮਾਪਿਆਂ ਨੂੰ ਇਨ੍ਹਾਂ ਵੀਜ਼ਿਆਂ ਉੱਤੇ ਆਸਟਰੇਲੀਆ ਸੱਦਣ ਲਈ ਬਿਨੈਕਰਤਾ ਇਥੋਂ ਦਾ ਪੱਕਾ ਰਿਹਾਇਸ਼ੀ (ਪੀ.ਆਰ) ਜਾਂ ਨਾਗਰਿਕ ਹੋਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਸਾਲਾਂ ਤੋਂ ਪਰਵਾਸੀਆਂ ਦੀ ਮੰਗ ਸੰਬੰਧੀ ਮੁਲਕ ਦੀ ਮੁੱਖ ਰਾਜਸੀ ਪਾਰਟੀਆਂ ਨੇ ਇਹ ਵੀਜ਼ੇ ਸ਼ੁਰੂ ਕਰਨ ਦੇ ਐਲਾਨ ਕੀਤੇ ਸੀ ਅਤੇ ਪਿਛਲੇ ਸਾਲ ਭਾਈਚਾਰਕ ਸੁਝਾਅ ਇੱਕਤਰ ਕੀਤੇ ਜਾਣ ਦਾ ਐਲਾਨ ਹੋਇਆ ਸੀ।

ਸਬੰਧਤ ਖ਼ਬਰ: ਆਸਟਰੇਲੀਆ ਵਲੋਂ ਹੁਣ ਨਾਗਰਿਕਤਾ ਕਾਨੂੰਨ ਸਖ਼ਤ ਕਰਨ ਦਾ ਐਲਾਨ …

ਸੰਸਦ ਤੋਂ ਪਰਵਾਨਗੀ ਮਿਲਣ ਮਗਰੋਂ ਨਵੰਬਰ ਤੱਕ ਮਾਪਿਆਂ ਲਈ ਇਹ ਵੀਜ਼ੇ ਸ਼ੁਰੂ ਕਰਨ ਦੀ ਸਰਕਾਰੀ ਯੋਜਨਾ ਹੈ।

ਆਵਾਸ ਨੀਤੀਆਂ ਦੇ ਮਾਹਿਰਾਂ ਨੇ ਇਨ੍ਹਾਂ ਵੀਜ਼ਿਆਂ ਨੂੰ ਫੀਸ ਵੱਜੋਂ ‘ਕਾਫ਼ੀ ਮਹਿੰਗਾ’ ਕਿਹਾ ਹੈ ਜਦਕਿ ਸਰਕਾਰ ਪਰਵਾਸੀਆਂ ਨਾਲ ਆਪਣਾ ਕੀਤਾ ਵਾਅਦਾ ਨਿਭਾਓਣ ਦਾ ਦਾਅਵਾ ਕਰ ਰਹੀ ਹੈ।

ਸਬੰਧਤ ਖ਼ਬਰ: ਆਸਟਰੇਲੀਅਨ ਸਰਕਾਰ ਵਲੋਂ 457 ਵੀਜ਼ਾ ਬੰਦ: ਸਿੱਧੇ ਤੌਰ ‘ਤੇ ਪ੍ਰਭਾਵਿਤ ਹੋਣਗੇ ਕਾਮੇ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: