Site icon Sikh Siyasat News

ਕੌਮਾਂਤਰੀ ਅਦਾਲਤ ਨੇ ਕਿਹਾ; ਆਖਰੀ ਫੈਸਲਾ ਆਉਣ ਤਕ ਜਾਧਵ ਨੂੰ ਫਾਂਸੀ ਨਾ ਲਾਵੇ ਪਾਕਿਸਤਾਨ

ਭਾਰਤੀ ਜਾਸੂਸ ਕੁਲਭੂਸ਼ਣ ਜਾਧਵ ਪਾਕਿਸਤਾਨੀ ਮੀਡੀਆ ਸਾਹਮਣੇ (ਫਾਈਲ ਫੋਟੋ)

ਵਿਆਨਾ: ਪਾਕਿਸਤਾਨ ਦੀ ਜੇਲ੍ਹ ‘ਚ ਬੰਦ ਭਾਰਤੀ ਜਾਸੂਸ ਕੁਲਭੂਸ਼ਣ ਜਾਧਵ ਦੀ ਫਾਂਸੀ ‘ਤੇ ਕੌਮਾਂਤਰੀ ਅਦਾਲਤ ਨੇ ਰੋਕ ਲਾਈ ਹੈ। ਭਾਰਤ ਨੇ ਵਿਆਨਾ ਕਨਵੈਨਸ਼ਨ ਦੇ ਤਹਿਤ ਕਾਉਂਸਲਰ ਮਦਦ ਨਹੀਂ ਦਿੱਤੇ ਜਾਣ ਦਾ ਹਵਾਲਾ ਦਿੰਦੇ ਹੋਏ ਇਸ ਮਾਮਲੇ ਨੂੰ ਕੌਮਾਂਤਾਰੀ ਅਦਾਲਤ (ICJ) ਕੋਲ ਚੁੱਕਿਆ ਸੀ।

ਅਦਾਲਤ ਨੇ ਇਸ ਮਾਮਲੇ ਨੂੰ ਸੁਣਨ ਦਾ ਅਧਿਕਾਰ ਆਪਣੇ ਕੋਲ ਸੁਰੱਖਿਅਤ ਰੱਖਿਆ ਗਿਆ ਹੈ। ਅਦਾਲਤ ਨੇ ਇਹ ਵੀ ਸਵੀਕਾਰ ਕੀਤਾ ਕਿ ਭਾਰਤ-ਪਾਕਿਸਤਾਨ ਦੇ ਵਿਚਕਾਰ ਵਿਵਾਦ ਹੈ, ਇਸ ਲਈ ਉਸਨੂੰ ਇਹ ਮਾਮਲਾ ਸੁਣਨ ਦਾ ਅਧਿਕਾਰ ਹੈ।

ਭਾਰਤੀ ਜਾਸੂਸ ਕੁਲਭੂਸ਼ਣ ਜਾਧਵ ਪਾਕਿਸਤਾਨ ਮੀਡੀਆ ਸਾਹਮਣੇ (ਫਾਈਲ ਫੋਟੋ)

ਅਦਾਲਤ ਨੇ ਕਿਹਾ ਕਿ ਪਾਕਿਸਤਾਨ ਹਾਲੇ ਕੁਲਭੂਸ਼ਣ ‘ਤੇ ਕੋਈ ਕਾਰਵਾਈ ਨਾ ਕਰੇ ਅਤੇ ਪਾਕਿਸਤਾਨ ਕੌਮਾਂਤਰੀ ਅਦਾਲਤ ਦੇ ਇਸ ਫੈਸਲੇ ਨੂੰ ਮੰਨੇ। ਅਦਾਲਤ ਇਹ ਦੇਖੇਗੀ ਕਿ ਵਿਆਨਾ ਸਮਝੌਤੇ ਦੇ ਤਹਿਤ ਕੁਲਭੂਸ਼ਣ ਜਾਧਵ ਨੂੰ ਆਪਣੇ ਬਚਾਅ ਲਈ ਵਕੀਲ ਕਰਨ ਦਾ ਮੌਕਾ ਮਿਿਲਆ ਕਿ ਨਹੀਂ, ਹਾਲੇ ਉਸਨੇ ਪਾਕਿਸਤਾਨ ਦੀ ਅਦਾਲਤ ਦੇ ਫਾਂਸੀ ਦੇ ਫੈਸਲੇ ‘ਤੇ ਕੋਈ ਵਿਚਾਰ ਨਹੀਂ ਕੀਤੀ।

ਸਬੰਧਤ ਖ਼ਬਰ:

ਘੱਟਗਿਣਤੀਆਂ ਦੀ ਫਾਂਸੀ ਵੇਲੇ ਖੁਸ਼ੀ ਮਨਾਉਣ ਵਾਲੇ ਅੱਜ ਜਾਧਵ ਦੀ ਫ਼ਾਂਸੀ ‘ਤੇ ਕਿਉਂ ਤੜਫ ਰਹੇ ਨੇ?: ਮਾਨ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version