Site icon Sikh Siyasat News

ਜੇ ਭੂਟਾਨ ਦੀ ਹਮਾਇਤ ‘ਤੇ ਭਾਰਤ ਆ ਸਕਦਾ, ਤਾਂ ਪਾਕਿਸਤਾਨ ਦੀ ਹਮਾਇਤ ‘ਚ ਚੀਨ ਕਿਉਂ ਨਹੀਂ?: ਚੀਨੀ ਮੀਡੀਆ

ਬੀਜਿੰਗ: ਚੀਨੀ ਥਿੰਕ ਟੈਂਕ ਦੇ ਇਕ ਵਿਸ਼ਲੇਸ਼ਕ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਬੇਨਤੀ ਕਰਨ ‘ਤੇ ਕਿਸੇ ਤੀਜੇ ਮੁਲਕ ਦੀ ਫੌਜ ਕਸ਼ਮੀਰ ‘ਚ ਦਾਖ਼ਲ ਹੋ ਸਕਦੀ ਹੈ, ਇਹ ਤਰਕ ਭਾਰਤੀ ਫੌਜ ‘ਤੇ ਵੀ ਲਾਗੂ ਹੁੰਦਾ ਹੈ ਜਿਸ ਨੇ ਸਿੱਕਮ ਸੈਕਟਰ ਦੇ ਡੋਕਾ ਲਾ ਖੇਤਰ ‘ਚ ਚੀਨੀ ਫੌਜ ਨੂੰ ਭੁਟਾਨ ਦੇ ਸਮਰਥਨ ‘ਚ ਸੜਕ ਬਣਾਉਣ ਤੋਂ ਰੋਕਣ ਲਈ ਕੀਤਾ ਹੈ।

ਸਿੱਕਮ ਸਰਹੱਦ (ਪ੍ਰਤੀਕਾਤਮਕ ਤਸਵੀਰ)

ਗਲੋਬਲ ਟਾਈਮਜ਼ ‘ਚ ਛਪੇ ਆਪਣੇ ਲੇਖ ‘ਚ ਸੈਂਟਰ ਫਾਰ ਇੰਡੀਅਨ ਸਟੱਡੀਜ਼ ਐਟ ਚਾਇਨਾ ਵੈਸਟ ਨਾਰਮਲ ਯੂਨੀਵਰਸਿਟੀ ਦੇ ਨਿਰਦੇਸ਼ਕ ਲਾਂਗ ਸ਼ਿਗਚੁਨ ਨੇ ਲਿਖਿਆ ਹੈ ਕਿ ਜੇਕਰ ਭਾਰਤ ਨੇ ਇਹ ਭੁਟਾਨ ਦੇ ਖੇਤਰ ਦੀ ਰੱਖਿਆ ਲਈ ਕੀਤਾ ਹੈ ਤਾਂ ਵੀ ਇਹ ਕੇਵਲ ਉਸਦੇ (ਭੁਟਾਨ) ਦੇ ਅਧਿਕਾਰਤ ਖੇਤਰ ਲਈ ਹੋ ਸਕਦਾ ਸੀ ਨਾ ਕਿ ਕਿਸੇ ਵਿਵਾਦਤ ਖੇਤਰ ‘ਚ ਭਾਰਤ ਅਜਿਹਾ ਕਰ ਸਕਦਾ ਹੈ। ਉਨ੍ਹਾਂ ਆਰਟੀਕਲ ‘ਚ ਪਾਕਿਸਤਾਨ-ਭਾਰਤ ਵਿਚਾਲੇ ਵਿਵਾਦ ਦਾ ਮੁੱਦਾ ਬਣੇ ਕਸ਼ਮੀਰ ਦਾ ਹਵਾਲਾ ਦਿੰਦਿਆਂ ਪੁੱਛਿਆ ਕਿ ਜੇਕਰ ਪਾਕਿਸਤਾਨ ਸਰਕਾਰ ਬੇਨਤੀ ਕਰਦੀ ਹੈ ਤਾਂ ਕੀ ਕਿਸੇ ਤੀਸਰੇ ਮੁਲਕ ਦੀ ਫੌਜ ਕਸ਼ਮੀਰ ‘ਚ ਦਾਖਲ ਹੋ ਸਕਦੀ ਹੈ।

ਛਪੇ ਇਕ ਹੋਰ ਲੇਖ ‘ਚ ਭਾਰਤ ਨੂੰ ‘ਦਲਾਈ ਲਾਮਾ ਕਾਰਡ’ ਨੂੰ ਵਰਤਣ ਤੋਂ ਗੁਰੇਜ਼ ਕਰਨ ਦੀ ਹਦਾਇਤ ਕਰਦਿਆਂ ਕਿਹਾ ਗਿਆ ਹੈ ਇਸ ਨਾਲ ਚੀਨ ਅਤੇ ਭਾਰਤ ਦੇ ਸੰਬੰਧ ਅਣਸੁਖਾਵੇਂ ਹੋ ਸਕਦੇ ਹਨ।

ਸਬੰਧਤ ਖ਼ਬਰ:

ਸਿੱਕਮ ਸਰਹੱਦ ਤੋਂ ਭਾਰਤੀ ਫੌਜ ਹਟੇ ਬਿਨਾਂ ਗੱਲ ਨਹੀਂ ਹੋ ਸਕਦੀ: ਚੀਨ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version