Site icon Sikh Siyasat News

ਯੂਪੀ ਵਿੱਚ ਆਰ. ਐੱਸ. ਐੱਸ ਅਤੇ ਬਜ਼ਰੰਗ ਦਲ ਨੇ ਕਰਵਾਇਆ ਮੁਸਲਮਾਨ ਪਰਿਵਾਰਾਂ ਦਾ ਧਰਮ ਪਰਿਵਰਤਨ

ਆਗਰਾ ( 9 ਦਸੰਬਰ, 2014): ਭਾਰਤ ਦੀ ਕੇਂਦਰੀ ਸੱਤਾ ‘ਤੇ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਵੱਲੋਂ ਕਾਬਜ਼ ਹੋਣ ‘ਤੇ ਇਸਦੀ ਹਿੰਦੂਤਵੀ ਅਤੇ ਘੱਟ ਗਿਣਤੀਆਂ ਪ੍ਰਤੀ ਵਿਰੋਧੀ ਕਾਰਵਾਈਆਂ ਹਰ ਦਿਨ ਵਧਦੀਆਂ ਹੀ ਜਾਂਦੀਆਂ ਹਨ। ਫਿਰਕੂ ਅਤੇ ਘੱਟ ਗਿਣਤੀਆਂ ਨੂੰ ਅਪਮਾਣਨਿਤ ਕਰਨ ਵਾਲੀਆਂ ਬਿਆਨ ਬਾਜ਼ੀ ਤੋਂ ਸ਼ੁਰੂ ਹੋਕੇ ਹੁਣ ਇਨ੍ਹਾਂ ਸਿੱਧੇ ਤੌਰ ‘ਤੇ ਘੱਟ ਗਿਣਤੀ ਕੌਮਾਂ ਨਾਲ ਸਬੰਧਿਤ ਲੋਕਾਂ ਦਾ ਧਰਮ ਪ੍ਰਵਰਤਨ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ।

ਧਰਮ ਪਰਿਵਰਤਨ ਦੀ ਅਜਿਹੀ ਹੀ ਇੱਕ ਮਿਸਾਲ ਉੱਤਰ ਪ੍ਰਦੇਸ਼ ਵਿੱਚ ਉਸ ਸਮੇਂ ਸਾਹਮਣੇ ਆਈ ਜਦ ਆਗਰਾ ਵਿੱਚ ਅੱਜ ਆਰ.ਐਸ.ਐਸ. ਅਤੇ ਬਜਰੰਗ ਦਲ ਵੱਲੋਂ ਲੋਕਾਂ ਨੂੰ ਲਾਲਚ ਦੇ ਕੇ ਧਰਮ ਪਰਿਵਰਤਨ ਕਰਵਾ ਦਿੱਤਾ ਗਿਆ।

ਇਥੇ 57 ਮੁਸਲਮਾਨ ਪਰਿਵਾਰਾਂ ਦੇ ਮੈਂਬਰਾਂ ਦਾ ਇਕ ਸਮਾਗਮ ‘ਚ ਧਰਮ ਪਰਿਵਰਤਨ ਕਰਵਾਇਆ ਗਿਆ।
ਮੁਸਲਿਮ ਤੋਂ ਮੁੜ ਹਿੰਦੂ ਬਣਨ ਵਾਲੇ ਪਰਿਵਾਰਾਂ ਨੇ ਹੀ ਬਜਰੰਗ ਦਲ ‘ਤੇ ਇਹ ਦੋਸ਼ ਲਾਉਂਦਿਆ ਕਿਹਾ ਕਿ ਉਨ੍ਹਾਂ ਨੂੰ ਵਰਗਲਾ ਕੇ ਰਾਸ਼ਨ ਕਾਰਡ, ਵੋਟਰ ਕਾਰਡ, ਗੈਸ ਕੁਨੈਕਸ਼ਨ ਅਤੇ ਆਰਥਿਕ ਮਦਦ ਦਾ ਲਾਲਚ ਦਿੱਤਾ ਹੈ, ਹਾਲਾਂਕਿ ਬਜਰੰਗ ਦਲ ਨੇ ਇਹ ਸਾਰੇ ਦੋਸ਼ਾਂ ਨੂੰ ਨਾਕਾਰਿਆ ਹੈ ।

ਇਸ ਮੁੱਦੇ ਨੂੰ ਸੰਸਦ ‘ਚ ਕਈ ਸੰਸਦੀ ਮੈਂਬਰਾਂ ਨੇ ਚੁੱਕਿਆ, ਜਿਸ ‘ਚ ਕਾਂਗਰਸ ਨੇ ਰਾਜੀਵ ਸ਼ੁਕਲਾ ਨੇ ਕਿਹਾ ਕਿ 2017 ਦੀਆਂ ਯੂ.ਪੀ. ਚੋਣਾਂ ਨੂੰ ਧਿਆਨ ‘ਚ ਰੱਖ ਕੇ ਇਸ ਇਲਾਕੇ ਦੇ ਵਾਤਾਵਰਨ ਨੂੰ ਖਰਾਬ ਕੀਤਾ ਜਾ ਰਿਹਾ ਹੈ ਙ

ਬਹੁਜਨ ਸਮਾਜ ਪਾਰਟੀ ਦੇ ਮੁਖੀ ਮਾਇਆਵਤੀ ਦਾ ਕਹਿਣਾ ਹੈ ਕਿ ਇਨ੍ਹਾਂ ਗੱਲਾਂ ਪਿੱਛੇ ਸਮਾਜ ਅਤੇ ਮਨੁੱਖਤਾ ਵਿਰੋਧੀ ਤਾਕਤਾਂ ਦਾ ਹੱਥ ਹੈ ਜੋਕਿ ਠੀਕ ਨਹੀਂ ਹੈ । ਇਕ ਸਮਾਗਮ ‘ਚ ਧਰਮ ਪਰਿਵਰਤਨ ਕਰਵਾਉਣ ਵਾਲੇ ਬਜਰੰਗ ਦਲ ਅਤੇ ਧਰਮ ਜਾਗਰਣ ਮੰਚ ਦੇ ਲੋਕਾਂ ਦਾ ਦਾਅਵਾ ਹੈ ਕਿ ਪਰਿਵਾਰ ਪਹਿਲਾਂ ਹਿੰਦੂ ਸੀ ਅਤੇ ਕੁਝ ਸਾਲ ਪਹਿਲਾਂ ਹੀ ਇਸਲਾਮ ਧਰਮ ਅਪਣਾ ਕੇ ਮੁਸਲਮਾਨ ਬਣੇ ਸਨ ਜਿਨ੍ਹਾਂ ਨੂੰ ਘਰ ਵਾਪਸੀ ਕਰਵਾਈ ਗਈ ਹੈ।

ਆਰ.ਐਸ.ਐਸ. ਦਾ ਦਾਅਵਾ ਹੈ ਕਿ ਅਲੀਗੜ ‘ਚ ਕ੍ਰਿਸਮਸ ‘ਤੇ ਕਰੀਬ 5000 ਮੁਸਲਮਾਨ ਅਤੇ ਇਸਾਈ ਧਰਮ ਦੇ ਲੋਕ ਹਿੰਦੂ ਧਰਮ ਅਪਣਾਉਣਗੇ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version