Site icon Sikh Siyasat News

ਖਾਲਿਸਤਾਨ ਐਲਾਨਨਾਮੇ ਦੇ ਪੱਚੀ ਵਰੇ ਤੇ ਕੌਮ ਦੀ ਵਰਤਮਾਨ ਦਸ਼ਾ…

ਪੰਜਾਬੀ ਦੇ ਰੋਜਾਨਾ ਅਖਬਾਰ ਪਹਿਰੇਦਾਰ ਦੀ 29 ਅਪ੍ਰੈਲ, 2011 ਦੀ ਸੰਪਾਦਕੀ ਧੰਨਵਾਰ ਸਹਿਤ ਇਥੇ ਮੁੜ ਛਾਪੀ ਜਾ ਰਹੀ ਹੈ।

– ਜਸਪਾਲ ਸਿੰਘ ਹੇਰਾਂ*

29 ਅਪ੍ਰੈਲ 1986 ਨੂੰ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੁੜਿਆ ਸਰਬੱਤ ਖਾਲਸਾ। ਇਸ ਦਿਨ ਅਜ਼ਾਦ ਸਿੱਖ ਰਾਜ ਖਾਲਿਸਤਾਨ ਦਾ ਐਲਾਨ ਕੀਤਾ ਗਿਆ।

ਅੱਜ ਤੋਂ ਠੀਕ ਪੱਚੀ ਵਰੇ ਪਹਿਲਾਂ ਪੰਥ ਦੀ ਪੰਜ ਮੈਂਬਰੀ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨ ਕੀਤਾ ਸੀ ਅਤੇ ਉਸ ਐਲਾਨ ਤੋਂ ਬਾਅਦ ਕੌਮ ਦੇ ਸੂਰਬੀਰ ਯੋਧੇ, ਇਸ ਐਲਾਨਨਾਮੇ ਦੀ ਪੂਰਤੀ ਲਈ ਸੀਸ ਤਲੀ ਤੇ ਧਰ ਕੇ ਲੜੇ ਅਤੇ ਉਸ ਸੰਘਰਸ਼ ‘ਚ ਹਜ਼ਾਰਾਂ ਨਹੀਂ ਲੱਖਾਂ ਸ਼ਹਾਦਤਾਂ ਹੋਈਆਂ, ਕੌਮ ਨੇ ਇੱਕ ਵਾਰ ਫ਼ਿਰ ਮੀਰ-ਮੰਨੂ ਦੇ ਸਮੇਂ ਵਾਲਾ ਤਸ਼ੱਦਦ ਝੱਲਿਆ, ਪ੍ਰੰਤੂ ਝੁੱਕੀ ਨਹੀਂ। 1989 ਦੀਆਂ ਲੋਕ ਸਭਾ ਚੋਣਾਂ ‘ਚ ਸਿੱਖ ਪੰਥ ਨੇ ਵੋਟ ਪਰਚੀ ਰਾਹੀਂ ਇਸ ਐਲਾਨਨਾਮੇ ਦੇ ਹੱਕ ‘ਚ ਫ਼ਤਵਾ ਦਿੱਤਾ। ਪ੍ਰੰਤੂ ਅੱਜ ਪੱਚੀ ਵਰਿਆਂ ਮਗਰੋਂ ਜਦੋਂ ਇਸ ਸਾਰੇ ਸੰਘਰਸ਼ ਦਾ ਲੇਖਾ-ਜੋਖਾ ਕਰਨ ਤੋਂ ਬਾਅਦ, ”ਕੌਮ ਨੇ ਗੁਆਇਆ ਵੱਧ, ਖੱਟਿਆ ਘੱਟ” ਦਾ ਨਤੀਜਾ ਕੱਢਿਆ ਜਾ ਰਿਹਾ ਹੈ ਅਤੇ ਇਹ ਐਲਾਨ ਹੋਣਾ ਚਾਹੀਦਾ ਸੀ ਜਾਂ ਨਹੀਂ ? ਇਸ ਬਾਰੇ ਬਹਿਸ ਛਿੜਦੀ ਹੈ ਤਾਂ ਕੌਮ ਦਾ ਸਿਖ਼ਰਾਂ ਤੋਂ ਨੀਵਾਣਾਂ ਵੱਲ ਦੇ ਸਫ਼ਰ ਦਾ ਲੇਖਾ-ਜੋਖਾ ਜ਼ਰੂਰ ਕਰ ਲੈਣ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version