Site icon Sikh Siyasat News

• ਨਾ.ਸੋ.ਕਾ. ਬਾਰੇ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ • ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਆਗੂ ਦਾ ਲਾਹੌਰ ਨੇੜੇ ਕਤਲ

ਸਿੱਖ ਜਗਤ ਦੀਆਂ ਖਬਰਾਂ | 28 ਜਨਵਰੀ 2020 (ਦਿਨ ਸੋਮਵਾਰ)

ਗਿਆਨੀ ਹਰਪ੍ਰੀਤ ਸਿੰਘ ਦਾ ਨਾ.ਸੋ.ਕਾ. ਉੱਤੇ ਬਿਆਨ:

• ਕੇਂਦਰ ਦੀ ਭਾਜਪਾ ਸਰਕਾਰ ਨੂੰ ਨਾਗਰਿਕਤਾ ਸੋਧ ਕਾਨੂੰਨ ਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ
• ਕਿਹਾ ਕਿਸੇ ਇੱਕ ਖ਼ਾਸ ਧਰਮ ਨਾਲ ਵਿਤਕਰਾ ਕਰਨਾ ਠੀਕ ਨਹੀਂ
• ਇਸ ਕਾਨੂੰਨ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਦੀ ਕੁੱਟਮਾਰ ਨੂੰ ਨਿੰਦਣਯੋਗ ਕਾਰਵਾਈ।

ਗਿਆਨੀ ਹਰਪ੍ਰੀਤ ਸਿੰਘ


ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਆਗੂ ਦਾ ਲਾਹੌਰ ਨੇੜੇ ਕਤਲ:

ਭਾਈ ਹਰਮੀਤ ਸਿੰਘ (ਪੀ.ਐਚ.ਡੀ.) ਦੀ ਪੁਰਾਣੀ ਤਸਵੀਰ

ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਆਗੂ ਹਰਮੀਤ ਸਿੰਘ (ਪੀ.ਐਚ.ਡੀ.) ਦਾ 27 ਜਨਵਰੀ ਨੂੰ ਲਾਹੌਰ ਨੇੜੇ ਕਤਲ ਕਰ ਦਿੱਤਾ ਗਿਆ।
ਹਰਮੀਤ ਸਿੰਘ (ਪੀ.ਐਚ.ਡੀ.) ਉੱਤੇ ਦੋ ਬੰਦੂਕਧਾਰੀਆਂ ਨੇ ਹਮਲਾ ਕੀਤਾ।
ਹਮਲਾ ਉਸ ਵੇਲੇ ਕੀਤਾ ਜਦੋਂ ਉਹ ਇਕ ਸਥਾਨਕ ਗੁਰਦੁਆਰਾ ਸਾਹਿਬ ਤੋਂ ਵਾਸਪ ਰਿਹਾਇਸ਼ ਵੱਲ ਪਰਤ ਰਿਹਾ ਸੀ।
ਇੰਗਲੈਂਡ ਦੇ ‘ਸਿੱਖ ਯੂਥ ਯੂ.ਕੇ.’ ਨੇ ਟਵਿੱਟਰ ਉੱਤੇ ਲਿਖਿਆ ਹੈ ਕਿਜਥੇਦਾਰ ਭਾਈ ਹਰਮੀਤ ਸਿੰਘ ਪੀ.ਐਚ.ਡੀ. ਨੂੰ ਸ਼ਹੀਦ ਕਰ ਦਿੱਤਾ ਗਿਆ ਹੈ“।
ਹਮਲੇ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ।
ਹਰਮੀਤ ਸਿੰਘ ਇਕ ਪੜ੍ਹਿਆ ਲਿਖਿਆ ਨੌਜਵਾਨ ਸੀ ਜੋ ਪਿਛਲੇ ਕਰੀਬ ਡੇਢ ਦਹਾਕੇ ਤੋਂ ਖਾੜਕੂ ਸੰਘਰਸ਼ ਵਿਚ ਸਰਗਰਮ ਦੱਸਿਆ ਜਾਂਦਾ ਸੀ।
ਭਾਰਤੀ ਏਜੰਸੀਆਂ ਉਸ ਦੇ ਪਾਕਿਸਤਾਨ ਵਿਚ ਹੋਣ ਦਾ ਜ਼ਿਕਰ ਕਰਦੀਆਂ ਰਹੀਆਂ ਹਨ।


 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version