March 29, 2023
ਬੀਤੇਂ ਕਈ ਦਿਨਾਂ ਤੋਂ ਪੰਜਾਬ ਵਿਚ ਸਿੱਖ ਪੱਤਰਕਾਰਾਂ ਉੱਤੇ ਲਾਈਆਂ ਜਾ ਰਹੀਆਂ ਰੋਕਾਂ, ਉਹਨਾ ਦੇ ਫੇਸਬੁੱਕ ਤੇ ਟਵਿੱਟਰ ਖਾਤੇ ਤੇ ਰੋਕ ਅਤੇ ਪੁਲਿਸ ਵੱਲੋਂ ਪੱਤਰਕਾਰਾਂ ਨੂੰ ਬੁਲਾ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਸਰਕਾਰਾਂ ਵੱਲੋਂ ਸਿੱਖਾਂ ਦੀ ਅਵਾਜ਼ ਤੇ ਵਿਚਾਰਾਂ ਨੂੰ ਦਬਾਉਣ ਲਈ ਬਿਜਲਸੱਥ ਦੇ ਸਿੱਖ ਖਾਤਿਆਂ ਤੇ ਰੋਕਾਂ ਦਾ ਸਿਲਸਿਲਾ ਬੇਲਗਾਮ ਹੁੰਦਾ ਜਾ ਰਿਹਾ ਹੈ।
ਸਿੱਖ ਫ਼ਲਸਫ਼ੇ ਅਨੁਸਾਰ ਅਕਾਲ ਤਖਤ ਨੇ ਸਰਕਾਰ ਦੇ ਜ਼ੁਲਮਾਂ ਦੇ ਸਤਾਏ ਮਜ਼ਲੂਮ ਦੀ ਹਰ ਪੱਖ ਤੋਂ ਹਿਫ਼ਾਜ਼ਤ ਕਰਨੀ ਅਤੇ ਕੌਮ ਨੂੰ ਸਮੂਹਿਕ ਰੂਪ ਵਿੱਚ ਸਿੱਖੀ ਸਿਧਾਂਤ, ਰਵਾਇਤਾਂ ਤੇ ਫ਼ਲਸਫ਼ੇ ਦੀ ਰੌਸ਼ਨੀ ਵਿਚ ਸੇਧ ਅਤੇ ਦਿਸ਼ਾ ਦੇਣੀ ਹੁੰਦੀ ਹੈ।
ਕਰੀਬ 1 ਸਦੀ ਪਹਿਲਾਂ ਸਾਇਕਲ 'ਤੇ ਪੰਜ ਸਾਲ ਹਜਾਰਾਂ ਮੀਲ ਸਫ਼ਰ ਕਰਕੇ 1600 ਤੋਂ ਵੱਧ ਗੁਰਦੁਆਰਾ ਸਾਹਿਬਾਨ ਦੀ ਯਾਤਰਾ ਕਰਨ ਵਾਲੇ ਅਤੇ ਉਹਨਾਂ ਦਾ ਇਤਿਹਾਸ ਆਪਣੀਆਂ ਡਾਇਰੀਆਂ ਵਿੱਚ ਲਿਖਣ ਵਾਲੇ ਭਾਈ ਧੰਨਾ ਸਿੰਘ ਪਿੰਡ ਚਾਂਗਲੀ (ਧੂਰੀ) ਜਿਲ੍ਹਾ ਸੰਗਰੂਰ ਦੀ ਯਾਦ ਵਿੱਚ ਪਹਿਲੀ ਵਾਰ ਉਹਨਾਂ ਦੇ ਜਨਮ ਪਿੰਡ ਚਾਂਗਲੀ ਵਿਖੇ ਲੰਘੀ 26 ਮਾਰਚ ਨੂੰ ਸਮਾਗਮ ਕਰਵਾਇਆ ਗਿਆ।
ਚੰਡੀਗੜ੍ਹ (24 ਮਾਰਚ): ਪੰਥ ਸੇਵਕ ਸ਼ਖ਼ਸੀਅਤਾਂ ਵੱਲੋਂ ਅੱਜ ਜਾਰੀ ਇਕ ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ “ਪੰਜਾਬ ਵਿਚ ਨੌਜਵਾਨਾਂ ਦੀ ਫੜੋ-ਫੜੀ, ਗ੍ਰਿਫਤਾਰੀਆਂ ਤੇ ਹਿਰਾਸਤਾਂ ...
ਚੰਡੀਗੜ੍ਹ – ਬੀਤੇਂ ਕਈ ਦਿਨਾਂ ਤੋਂ ਪੰਜਾਬ ਵਿਚ ਪੱਤਰਕਾਰਾਂ ਉੱਤੇ ਲਾਈਆਂ ਜਾ ਰਹੀਆਂ ਰੋਕਾਂ, ਉਹਨਾ ਦੇ ਫੇਸਬੁੱਕ ਤੇ ਟਵਿੱਟਰ ਖਾਤੇ ਤੇ ਰੋਕ ਅਤੇ ਪੁਲਿਸ ਵੱਲੋਂ ...
ਬਾਬਾ ਨਾਮਦੇਵ ਨਗਰ ਘੁਮਾਣ ਗੁਰਦੁਆਰਾ ਤਪਿਆਣਾ ਸਾਹਿਬ (ਘੁਮਾਣ, ਨੰਗਲ, ਪੰਡੋਰੀ) ਵਿਖੇ 25 ਮਾਰਚ 2023 ਸ਼ਨੀਵਾਰ ਸ਼ਾਮ 6:30 ਤੋਂ 9:00 ਵਜੇ ਤੱਕ ਤੀਸਰਾ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ।
ਭਾਈ ਧੰਨਾ ਸਿੰਘ ਜੀ ਦੀ ਯਾਦ ਵਿੱਚ ਗੁਰਮਤਿ ਸਮਾਗਮ ਸੰਗਤਾਂ ਵੱਲੋਂ ਉਹਨਾਂ ਦੇ ਪਿੰਡ 26 ਮਾਰਚ 2023 ਨੂੰ ਸਵੇਰੇ 9 ਵਜੇ ਤੋਂ ਕਰਵਾਇਆ ਜਾ ਰਿਹਾ ਹੈ।
ਪੰਥ ਸੇਵਕ ਸਖਸ਼ੀਅਤਾਂ ਵੱਲੋਂ ਬੀਤੇ ਸਮੇਂ ਤੋਂ ਉੱਸਰ ਰਹੇ ਹਾਲਾਤ ਬਾਰੇ ਆਪਣੇ ਬਿਆਨਾਂ ਵਿਚ ਲਗਾਤਾਰ ਤਾੜਨਾ ਕੀਤੀ ਜਾ ਰਹੀ ਸੀ ਤੇ ਦੱਸਿਆ ਜਾ ਰਿਹਾ ਸੀ ਹਾਲਾਤ ਕੀ ਹਨ ਤੇ ਗੱਲ ਕਿਸ ਪਾਸੇ ਜਾ ਰਹੀ ਹੈ।
ਦਿੱਲੀ ਦਰਬਾਰ ਪੰਜਾਬ ਤੇ ਸਿੱਖਾਂ ਵਿਰੁਧ ਵਿਆਪਕ ਬਿਰਤਾਂਤ ਸਿਰਜਣ ਦੀ ਮੁਹਿੰਮ ਵਿੱਢ ਚੁੱਕਾ ਹੈ। ਕਿਸੇ ਮਾਮਲੇ ਵਿਚ ਲੋੜੀਂਦੇ ਵਿਅਕਤੀ ਦੀ ਗ੍ਰਿਫਤਾਰੀ ਬਾਰੇ ਤੈਅ ਨੇਮਾਂ ਨੂੰ ਛਿੱਕੇ ਟੰਗ ਕੇ ਜਿਸ ਢੰਗ ਨਾਲ ਰਾਜ-ਸੱਤਾ ਦੀ ਤਾਕਤ ਦਾ ਪ੍ਰਦਰਸ਼ਨ ਕਰਕੇ ਇਹ ਗ੍ਰਿਫਤਾਰੀ ਮੁਹਿੰਮ ਚਲਾਈ ਜਾ ਰਹੀ ਹੈ
ਤੀਜੇ ਘੱਲੂਘਾਰੇ ਤੋਂ ਬਾਅਦ ਉੱਠੇ ਸੰਘਰਸ਼ ਦੀਆਂ ਆਗੂ, ਸਹਿਯੋਗੀ ਅਤੇ ਹਮਦਰਦ ਸਫਾ ਵਿਚ ਰਹੀਆਂ ਪੰਥ ਸੇਵਕ ਸ਼ਖ਼ਸੀਅਤਾਂ ਨੇ ਅੱਜ ਇਕੱਠੇ ਤੌਰ ਉੱਤੇ ਇਹ ਐਲਾਨ ਕੀਤਾ ਕਿ ਮੌਜੂਦਾ ਹਾਲਾਤ ਵਿਚੋਂ ਸਿੱਖਾਂ ਨੂੰ ਕੱਢਣ ਲਈ ਕੀਤੇ ਜਾ ਰਹੇ ਸਾਂਝੇ ਯਤਨਾਂ ਤਹਿਤ ਮੀਰੀ ਪੀਰੀ ਦਿਹਾੜੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤਰਤਾ ਸੱਦੀ ਜਾਵੇਗੀ।
Next Page »