ਸਾਹਿਤਕ ਕੋਨਾ

ਸਾਕਾ ਨਨਕਾਣਾ ਸਾਹਿਬ : ਜਦੋਂ ਪੀੜ ਅਰਦਾਸ ਬਣੀ

February 18, 2021

ਅਸੀਂ ਅਰਦਾਸ ਵਿੱਚ ਪੜ੍ਹਦੇ ਹਾਂ “ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨ੍ਹਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ।” ਹੁਣ ਤਾਂ ਅਸੀਂ ਜ਼ਮੀਨੀ ਹੱਦਾਂ ਉੱਤੇ ਲਾ ਦਿੱਤੀਆਂ ਬੰਦਿਸ਼ਾਂ ਕਰ ਕੇ ਇਹ ਅਰਦਾਸ ਕਰਦੇ ਹਾਂ ਪਰ ਅੱਜ ਤੋਂ 100 ਵਰ੍ਹੇ ਪਹਿਲਾਂ ਵੀ ਸਿੱਖਾਂ ਨੇ ਇਹੀ ਅਰਦਾਸਾਂ ਕੀਤੀਆਂ ਜਦੋਂ ਮਹੰਤ ਨਰਾਇਣ ਦਾਸ ਵੱਲੋਂ ਸਰਕਾਰ ਦੀ ਸ਼ਹਿ ਦੇ ਨਾਲ ਗੁਰਦੁਆਰਾ ਨਨਕਾਣਾ ਸਾਹਿਬ ਉੱਤੇ ਕਬਜ਼ਾ ਕੀਤਾ ਹੋਇਆ ਸੀ,

ਬਣਿਆ ਇਤਿਹਾਸ ਗਵਾਹ ਸਾਡਾ . . .

ਬਣਿਆ ਇਤਿਹਾਸ ਗਵਾਹ ਸਾਡਾ . . . ਬੱਸ ਇਹੀਓ ਯਾਰ ਗੁਨਾਹ ਸਾਡਾ . .

ਸ਼ਹੀਦੀ ਵਿਸ਼ੇਸ਼ – ਬਾਬਾ ਬੰਦਾ ਸਿੰਘ ਬਹਾਦਰ

ਸ. ਹਰਪਾਲ ਸਿੰਘ ਪੰਨੂ ਦੀ ਇਹ ਲਿਖਤ ਸਿੱਖ ਸ਼ਹਾਦਤ ਮੈਗਜ਼ੀਨ ਮਈ 2001 ਵਿੱਚ ਛਪੀ ਸੀ।ਇੱਥੇ ਅਸੀ ਸਿੱਖ ਸਿਆਸਤ ਦੇ ਪਾਠਕਾਂ ਲਈ ਸਾਂਝਾਂ ਕਰ ਰਹੇ ਹਾਂ। ...

ਮਹਾਰਾਜਾ ਰਣਜੀਤ ਸਿੰਘ ਦੇ ਨਿਪਾਲੀ ਰਾਜ ਨਾਲ ਰਾਜਨੀਤਿਕ ਸਬੰਧ

ਅਮਰ ਸਿੰਘ ਥਾਪਾ ਨੇ ਮਹਾਰਾਜੇ ਰਣਜੀਤ ਸਿੰਘ ਨੂੰ ਨਜ਼ਰਾਨੇ ਦੀ  ਪੇਸ਼ਕਸ਼ ਕੀਤੀ ਅਤੇ ਘੇਰਾ ਚੁੱਕਣ ਦੀ ਬੇਨਤੀ ਕੀਤੀ। ਮਹਾਰਾਜੇ ਨੇ ਉਲਟਾ ਆਪਣੇ ਵਲੋਂ ਪੇਸ਼ਕਸ਼ ਕਰ ਦਿੱਤੀ ਜੇਕਰ ਅਮਰ ਸਿੰਘ ਫੌਜ ਨੂੰ ਲੈ ਕੇ ਵਾਪਿਸ ਮੁੜ ਜਾਵੇ ਤਾਂ ਉਹ ਅੰਗਰੇਜਾਂ ਵਿਰੁੱਧ ਨਿਪਾਲੀ ਸਾਮਰਾਜ ਦਾ ਸਾਥ ਦੇਵੇਗਾ।

ਉਚੀ ਸ਼ਾਨ ਪੰਥ ਦੀ ਸੁੱਚੀ ਸੁੱਚੇ ਨੇ ਕਿਰਦਾਰ।

ਉਚੀ ਸ਼ਾਨ ਪੰਥ ਦੀ ਸੁੱਚੀ ਸੁੱਚੇ ਨੇ ਕਿਰਦਾਰ। ਜਿਹਨੂੰ ਮਿਲੀ ਗੁਰੂ ਦੀ ਥਾਪੀ ਕੀ ਸ਼ੌਹਰਤ ਦਰਕਾਰ ? ਹਿੰਦ ਵਿੱਚ ਚਾਰ ਜੁਗਾਂ ਦੇ ਛੇਕੇ ਚੜ੍ਹ ਨਾ ...

ਇਕ ਦਿਨ ਮੌਤ ਮਿਲੇਗੀ…(ਕਵਿਤਾ)- ਸੇਵਕ ਸਿੰਘ

ਮੌਤ ਨੂੰ ਸਾਰੇ ਮਾਰਨਾ ਚਾਹੁੰਦੇ ਵਿਰਲੇ ਹੀ ਨੇ ਮੌਕਾ ਪਾਉਂਦੇ ਨੇ

ਘਾਲ(ਕਵਿਤਾ)- ਹਰਦੇਵ ਸਿੰਘ

ਘਾਲ ਜੁਲਮ ਦੇ ਘੁੱਪ ਹਨੇਰੇ ਨੂੰ  ਹਰਾਉਣਾ ਲੋਚਦਾ ਏਂ ਜੇ।         ਮਸ਼ਾਲਾਂ ਬਾਲ ਕੇ ਚੱਲੀਂ         ਤੇਰੀ ਇਹ ਘਾਲ ...

ਕੀ ਅਸੀਂ ਬਸਤੀਵਾਦੀ ਕਾਰਜਪ੍ਰਣਾਲੀ ਤੋਂ ਮੁਕਤ ਹਾਂ?

ਬ੍ਰਿਟਿਸ਼ ਬਸਤੀਵਾਦੀ ਹਾਕਮਾਂ ਲਈ ਭਾਰਤੀ ਲੋਕ ਗੁਲਾਮ ਸਨ ਨਾ ਕਿ ਨਾਗਰਿਕ ਇਹੀ ਕਾਰਨ ਹੈ ਕਿ ਬ੍ਰਿਟਿਸ਼ ਨੇ ਕਦੇ ਵੀ ਭਾਰਤੀਆਂ 'ਤੇ ਭਰੋਸਾ ਨਹੀਂ ਕੀਤਾ ਅਤੇ 200 ਸਾਲ ਦੇ ਸ਼ਾਸਨ ਦੌਰਾਨ ਉਨ੍ਹਾਂ ਨੂੰ ਕਦੇ ਵੀ ਕਿਸੇ ਵੀ ਫੈਸਲੇ' ਵੇਲੇ  ਭਾਰਤੀ ਲੋਕਾਂ ਨੂੰ ਭਰੋਸੇ ਵਿੱਚ ਨਹੀਂ ਲਿਆ।

ਕਰੋਨਾ: ਪ੍ਰਸ਼ਾਸਨਿਕ ਹਿੰਸਾ ਅਤੇ ਪੰਜਾਬ ਦੇ ਲੋਕਾਂ ਦਾ ਪ੍ਰਤੀਉੱਤਰ

ਪੰਜਾਬ ਦੇ ਲੋਕਾਂ ਦਾ ਇਕ ‘ਸਿਆਣਾ, ਸੱਭਿਅਕ ਤੇ ਪੜ੍ਹਿਆ ਲਿਖਿਆ’ ਹਿੱਸਾ ਉਨ੍ਹਾਂ ਦੀ ਲੋਕ ਸੇਵਾ ਵਿਚ ਪ੍ਰਸ਼ਾਸਨ ਦੇ ਨਾਲ ਹੈ। ਉਹ ਕਹਿ ਰਿਹਾ ਹੈ ਕਿ ਮੂਰਖ ਲੋਕ ‘ਡੰਡੇ ਨਾਲ ਹੀ ਠੀਕ ਆਉਂਦੇ ਨੇ’, ਸਰਕਾਰ ਦੀ ਦੂਰ ਦੂਰ ਰਹਿਣ, ਮੂੰਹ ਢਕਣ ਦੀ ਅਤੇ ਘਰੇ ਬੈਠਣ ਦੀ ਗੱਲ ਨਹੀਂ ਮੰਨ ਰਹੇ। ਡੰਡੇ ਨਾਲ ਠੀਕ ਕਰਨਾ ਬੀਤੇ ਵਿਚ ਬਰਬਰ ਰਾਜਾਂ ਦਾ ਕੰਮ ਸੀ, ਹੁਣ ਤਾਂ ਲੋਕਰਾਜ ਹੈ। ਜੇ ਲੋਕ ਡੰਡੇ ਨਾਲ ਹੀ ਠੀਕ ਆਉਣ ਵਾਲੇ ਹਨ ਅਰਥਾਤ ਉਹ ਮੂਰਖ ਹਨ, ਜਿਨ੍ਹਾਂ ਨੂੰ ਆਪਣੇ ਬਚਾਅ ਦੀ ਸੋਝੀ ਨਹੀਂ। ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਪ੍ਰਸ਼ਾਸਨ ਉਨ੍ਹਾਂ ਦੇ ਭਲੇ ਲਈ ਹੀ ਰੋਕਾਂ ਲਾ ਰਿਹਾ ਹੈ! ਉਹ ਖੁਦ ਨੂੰ ਜੋਖਮ ਵਿਚ ਪਾ ਰਹੇ ਹਨ ਅਤੇ ਦੂਜਿਆਂ ਲਈ ਵੀ ਖਤਰਾ ਬਣ ਰਹੇ ਹਨ! ਇਸ ਦਾ ਮਤਲਬ ਲੋਕ ਅਸੱਭਿਅਕ ਹਨ ਜਾਂ ਮੂਰਖ ਹਨ। ਫਿਰ ਸਵਾਲ ਇਹ ਹੈ ਕਿ ਇਨ੍ਹਾਂ ਹੀ ਲੋਕਾਂ ਨੂੰ ਸਰਕਾਰ ਚੁਣਨ ਦਾ ਅਧਿਕਾਰ ਕਿਉਂ ਹੈ?

ਜਬ ਲਗ ਖ਼ਾਲਸਾ ਰਹੇ ਨਿਆਰਾ

ਖ਼ਾਲਸਾ ਧੁਰ ਦੀ ਪਾਤਸ਼ਾਹੀ ਲੈ ਕੇ ਇਸ ਦ੍ਰਿਸ਼ਟਮਾਨ ਸੰਸਾਰ ਵਿਚ ਵਿਚਰਦਾ ਹੈ। ਖ਼ਾਲਸੇ ਦੇ ਮਰਤਬੇ ਤੇ ਪਹੁੰਚ ਕੇ ਗੁਰੂ ਅਤੇ ਸਿੱਖ ਦਾ ਭੇਤ ਖਤਮ ਹੋ ਜਾਂਦਾ ਹੈ। ਖ਼ਾਲਸੇ ਕਿਸੇ  ਦਾ ਦੁਬੇਲ ਬਣਕੇ ਨਹੀਂ ਰਹਿੰਦਾ। ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਨਾਲ ਇਹ ਇਕਰਾਰ ਕੀਤਾ ਹੈ ਕਿ ਜਿਸ ਹੱਦ ਤਕ ਖਾਲਸਾ ਆਪਣੇ ਆਦਰਸ਼ਕ, ਪਵਿੱਤਰ ਅਤੇ ਖ਼ਾਲਸ(ਸੁਧ) ਹੋਣ ਦਾ ਪਾਲਣ ਕਰੇਗਾ, ਉਸ ਹੱਦ ਤਕ ਗੁਰੂ ਬਰਕਤ ਅਤੇ ਗੁਰੂ ਬਖਸ਼ਿਸ਼ ਉਸ ਨਾਲ ਹਮਸਫਰ ਹੋਵੇਗੀ।

Next Page »