ਸਾਡੇ ਬਾਰੇ

ਸਿੱਖ ਸਿਆਸਤ ਨੈਟਵਰਕ ਵੱਲੋਂ ਪਹਿਲੀ ਬਹੁਭਾਂਤੀ ਵੈਬਸਾਈਟ ‘ਸਿੱਖ ਸਿਆਸਤ ਡਾਟ ਕਾਮ’ ਸੰਨ 2006 ਈਸਵੀ ਵਿੱਚ ਸ਼ੁਰੂ ਕੀਤੀ ਗਈ ਸੀ ਜਿਸ ਰਾਹੀਂ ਪੰਜਾਬ ਵਿੱਚ ਹੋਣ ਵਾਲੇ ਪੰਥਕ ਇਕੱਠਾਂ, ਸਿਆਸੀ ਅਤੇ ਧਾਰਮਿਕ ਸਮਾਗਮਾਂ, ਪੰਥਕ ਮਸਲਿਆਂ ਉੱਤੇ ਹੋਣ ਵਾਲੀਆਂ ਅਖਬਾਰੀ ਮਿਲਣੀਆਂ ਆਦਿ ਦੇ ਵੀਡੀਓ ਦੇਸ਼-ਵਿਦੇਸ਼ ਵਿੱਚ ਬੈਠੇ ਪੰਥਕ ਹਿਤੈਸ਼ੀਆਂ ਤੱਕ ਪਹੁੰਚਾਏ ਜਾਂਦੇ ਹਨ। ਵੈਬਸਾਈਟ ਦੀ ਵਧਦੀ ਵਰਤੋਂ ਅਤੇ ਪਾਠਕਾਂ ਦੇ ਸੁਝਾਵਾਂ ਅਨੁਸਾਰ ਅਸੀਂ ਸਿੱਖ ਸਿਆਸਤ ਦੇ ਸਰੋਤਾਂ ਤੋਂ ਬਿਹਤਰ ਖਬਰਾਂ, ਸਹੀ ਵੇਰਵਿਆਂ ਸਹਿਤ ਤੇ ਵਕਤ ਸਿਰ ਪਾਠਕਾਂ ਤੱਕ ਪਹੁੰਚਾਉਣ ਲਈ ਅੰਗਰੇਜ਼ੀ ਵਿੱਚ ਖਬਰਾਂ ਦੀ ਵੈਬ-ਸਾਈਟ ‘ਸਿੱਖ ਸਿਆਸਤ ਡਾਟ ਨੈਟ’ ਸਤੰਬਰ 2009 ਈ. ਵਿੱਚ ਸ਼ੁਰੂ ਕੀਤੀ ਸੀ ਅਤੇ ਵਾਅਦਾ ਕੀਤਾ ਸੀ ਕਿ ਪੰਜਾਬੀ ਵਿੱਚ ਖਬਰਾਂ ਲਈ ਵੱਖਰੀ ਵੈਬ-ਸਾਈਟ ਜਲਦ ਸ਼ੁਰੂ ਕੀਤੀ ਜਾਵੇਗੀ। ਇਸੇ ਤਹਿਤ ਸਿੱਖ ਸਿਆਸਤ ਨੈਟਵਰਕ ਵੱਲੋਂ ਪੰਜਾਬੀ ਖਬਰਾਂ ਦੀ ਵੈਬਸਾਈਟ ਨਵੰਬਰ 2009 ਈ. ਵਿੱਚ ਸ਼ੁਰੂ ਕਤੀ ਗਈ ਹੈ। ਸਾਡੀ ਇਹ ਕੋਸ਼ਿਸ਼ ਹੋਵੇਗੀ ਕਿ ਤੁਹਾਡੀ ਰੁਚੀ ਮੁਤਾਬਿਕ ਖਬਰਾਂ ਬੇਹਤਰ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਾ ਸਕੀਏ। ਸਾਨੂੰ ਤੁਹਾਡੀਆਂ ਰਾਵਾਂ ਅਤੇ ਸੁਝਾਵਾਂ ਦੀ ਉਡੀਕ ਰਹੇਗੀ।