ਪੱਤਰ

ਕਿਸਾਨ ਹਿਤੈਸ਼ੀਆਂ ਦੇ ਨਾਮ : ਬਾਪੂ ਹਰਦੀਪ ਸਿੰਘ ਡਿਬਡਿਬਾ ਵੱਲੋਂ ਖੁੱਲ੍ਹੀ ਚਿੱਠੀ

April 1, 2021

ਪੰਜਾਬ ਦੇ ਮਾਣਮੱਤੇ ਅਤੇ ਮੇਰੇ ਦਿਲ ਅਜ਼ੀਜ ਪਿਆਰੇ ਪੁੱਤਰੋ, ਪਹਿਲੀ ਚਿੱਠੀ ਮੈਂ ਤੁਹਾਨੂੰ ਵੈਰਾਗਮਈ ਅਵਾਸਥਾ ਤੇ ਤੁਹਾਡੇ ਉੱਪਰ ਅਥਾਹ ਵਿਸ਼ਵਾਸ ਕਰਦਿਆਂ ਕਿਸਾਨੀ ਸੰਘਰਸ਼ ਦੇ ਉਸ ਖਾਸ ਪਲੇਟਫਾਰਮ ਤੇ ਪਹੁੰਚਣ ਲਈ ਲਿਖੀ, ਜਿੱਥੇ ਅੱਜ ਮੇਰੇ ਪੋਤਰੇ ਨਵਰੀਤ ਸਿੰਘ ਸਮੇਤ ਲੱਗਭਗ ਤਿੰਨ ਸੌ ਕਿਸਾਨ ਅਪਣੀ ਜਾਨ ਦੀ ਬਾਜ਼ੀ ਲਾ ਚੁੱਕੇ ਹਨ।ਜਿਵੇਂ ਮੇਰੇ ਤੇ ਮੇਰੇ ਪਰਿਵਾਰ ਲਈ ਨਵਰੀਤ ਦੀ ਸ਼ਹਾਦਤ ਪ੍ਰੇਰਣਾ ਦਾ ਸਰੋਤ ਬਣੀ ਓਹੀ ਜਜ਼ਬਾ ਤੇ ਸੋਚ ਮੈਂ ਪੰਜਾਬ ਤੇ ਹਰਿਆਣਾ ਦੇ ਕਿਸਾਨੀ ਸੰਘਰਸ਼ ਲਈ ਸਹੀਦ ਹੋਏ ਪਰਿਵਾਰਾਂ ਵਾਲਿਆਂ ਦੀਆਂ ਅੱਖਾਂ ਵਿੱਚ ਵੇਖਿਆ। ਤੁਹਾਡੇ ਪ੍ਰਤੀ ਪਿਆਰ ਦੇ ਚਸ਼ਮਿਆਂ ਵਿਚੋਂ ਉਪਜੀ ਸਿਆਹੀ ਅਤੇ ਰੂਹ ਰੂਪੀ ਕਲਮ ਨਾਲ ਲਿਖੀ ਮੇਰੀ ਇਹ ਚਿੱਠੀ ਕਿਸਾਨ ਅੰਦਲੋਨ ਪ੍ਰਤੀ ਮੇਰੇ ਸੰਕਲਪ ਨੂੰ ਤੁਹਾਡੇ ਵੱਲੋਂ ਮਿਲੇ ਭਰਵੇਂ ਹੁੰਗਾਰੇ ਲਈ ਹੈ।ਤੁਹਾਡੇ ਵੱਲੋਂ ਮੇਰੇ ਵਿਸ਼ਵਾਸ ਨੂੰ ਦਿਲੋਂ ਸਮਰਪਿਤ ਹੋਣਾ ਹੀ ਮੇਰੇ ਬੁਢਾਪੇ ਦਾ ਵੱਡਾ ਸਹਾਰਾ ਹੈ ਅਤੇ ਇਸ ਸਦਕਾ ਹੀ ਸਾਂਝੇ ਕਿਸਾਨ ਮੋਰਚੇ ਵਿੱਚ ਆਈ ਹਰ ਤਰ੍ਹਾਂ ਦੀ ਖੜੋਤ ਨੂੰ ਦੂਰ ਕਰਨ ਦੇ ਮੇਰੇ ਇਸ ਸੰਕਲਪ ਨੂੰ ਭਰਪੂਰ ਬਲ ਮਿਲਿਆ ਹੈ।

ਪਾਠਕ ਸੱਥ: ਸੁਖਦੇਵ ਸਿੰਘ ਭੌਰ ਦੀ ਗ੍ਰਿਫਤਾਰੀ ਪੰਥ ਦੀ ਅਵਾਜ਼ ਬੰਦ ਕਰਨ ਲਈ ਕੀਤੀ ਗਈ

ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸ. ਸੁਖਦੇਵ ਸਿੰਘ ਭੋਰ ਦੀ ਗ੍ਰਿਫਤਾਰੀ ਬਾਰੇ ਸਿੱਖ ਸਿਆਸਤ ਦੇ ਪਾਠਕ ਸ. ਮਹਿੰਦਰ ਸਿੰਘ ਖਹਿਰਾ ਵੱਲੋਂ ...

ਰਾਸ਼ਟਰੀ ਸਿੱਖ ਸੰਗਤ ਵੱਲੋਂ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਕੀਤੀ ਜਾ ਰਹੀ ਹੁਕਮ-ਅਦੂਲੀ ਲਈ ਜ਼ਿੰਮੇਵਾਰ ਕੌਣ?

ਸਿੱਖ ਪੰਥ ਦੀ ਸਰਬਉੱਚ ਸੰਸਥਾ ਸ੍ਰੀ ਅਕਾਲ ਤੱਖਤ ਸਾਹਿਬ ਤੇ ਸ਼੍ਰੋਮਣੀ ਅਕਾਲੀ ਦਲ ਦੇ ਰਾਹੀਂ ਆਰ. ਐਸ. ਐਸ. ਦਾ ਦਬਾਅ ਇੰਨਾ ਵੱਧ ਗਿਆ ਹੈ ਕਿ ਉਹ ਸਿੱਖ ਪੰਥ ਦੇ ਮੁੱਦੇ ਮਸਲਿਆਂ ਨੂੰ ਹੱਲ ਕਰਨ ਦੀ ਬਜਾਇ ਸਿੱਖ ਪੰਥ ਦੀਆਂ ਪ੍ਰੰਪਰਾਵਾਂ ਅਤੇ ਅਕਾਲ ਤੱਖਤ ਦੀ ਸਰਬਉੱਚਤਾ ਦੀ ਅਹਿਮੀਅਤ ਨੂੰ ਖੋਰਾ ਲਾ ਰਹੇ ਹਨ।

ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਨੂੰ ਪਹਿਲੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਪ੍ਰੋ: ਬਡੂੰਗਰ ਨੇ ਵੀ.ਪੀ. ਸਿੰਘ ਬਦਨੌਰ ਨੂੰ ਪੱਤਰ ਲਿਿਖਆ

ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਨਾਲ ਕੀਤੇ ਜਾ ਰਹੇ ਵਿਤਕਰੇ ਅਤੇ ਚੰਡੀਗੜ੍ਹ ਵਿਚਲੇ ਸਰਕਾਰੀ ਤੇ ਗ਼ੈਰ ਸਰਕਾਰੀ ਦਫਤਰਾਂ ਵਿਚ ਪੰਜਾਬੀ ਭਾਸ਼ਾ ਲਾਗੂ ਕਰਵਾਉਣ ਲਈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਗਵਰਨਰ ਵੀ.ਪੀ. ਸਿੰਘ ਬਦਨੌਰ ਨੂੰ ਪੱਤਰ ਲਿਿਖਆ।

ਟ੍ਰਿਬਿਊਨ ਗਰੁੱਪ ਦੇ ਮੁੱਖ ਸੰਪਾਦਕ ਹਰੀਸ਼ ਖਰੇ ਵਲੋਂ ਲਿਖੇ ਲੇਖ ਦਾ ਸਿਮਰਨਜੀਤ ਸਿੰਘ ਮਾਨ ਵਲੋਂ ਜਵਾਬ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਟ੍ਰਿਬਿਊਨ ਗਰੁੱਪ ਦੇ ਮੁੱਖ ਸੰਪਾਦਕ ਸ੍ਰੀ ਹਰੀਸ਼ ਖਾਰੇ ਨੂੰ ਇਕ ਪੱਤਰ ਲਿਖਿਆ ਗਿਆ ਹੈ। ਪੱਤਰ ਮੁੱਖ ਸੰਪਾਦਕ ਵਲੋਂ 12 ਫਰਵਰੀ, 2017 ਨੂੰ ਲਿਖੇ ਲੇਖ ਦੇ ਜਵਾਬ 'ਚ ਲਿਖਿਆ ਗਿਆ ਹੈ।

ਮਾਮਲਾ ਸ਼ਹੀਦੀ ਯਾਦਗਾਰ ਦਾ: ਰੋਜਾਨਾ ਅਜੀਤ ਦੇ ਸੰਪਾਦਕ ਸ੍ਰ. ਬਰਜਿੰਦਰ ਸਿੰਘ ਹਮਦਰਦ ਦੇ ਨਾਂ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਦਾ ਖਤ

ਜਲੰਧਰ ਸਥਿਤ ਇਕ ਉਘੇ ਪੰਜਾਬੀ ਅਖ਼ਬਾਰ ਅਜੀਤ ਦੇ ਸੰਪਾਦਕ ਸ੍ਰ. ਬਰਜਿੰਦਰ ਸਿੰਘ ਹਮਦਰਦ ਨੇ 23 ਜੂਨ ਦੇ ਆਪਣੇ ਸੰਪਾਦਕੀ ਵਿਚ 'ਅਕਾਲੀ ਦਲ ਨੂੰ ਸਪੱਸ਼ਟ ਪਹੁੰਚ‘ ਅਪਣਾਏ ਜਾਣ ਦੀ ਸਲਾਹ ਦੇ ਕੇ ਅਸਿੱਧੇ ਤੌਰ ‘ਤੇ ਗੋਲ ਮੋਲ ਸ਼ਬਦਾਂ ਵਿਚ ਦਰਬਾਰ ਸਾਹਿਬ ਵਿਚ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿਚ ਬਣ ਰਹੀ ਯਾਦਗਾਰ ਦੀ ਲੋੜ ‘ਤੇ ਹੀ ਲੁਕਵੀਂ ਸ਼ਬਦਾਵਲੀ ਦੇ ਰੂਪ ਵਿਚ ਸਵਾਲੀਆ ਨਿਸ਼ਾਨ ਲਾ ਦਿੱਤੇ। ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਨੇ ਸੰਜਮ ਅਤੇ ਸਲੀਕੇ ਵਾਲੀ ਸ਼ਬਦਾਵਲੀ ਵਿਚ ਸੰਪਾਦਕ ਜੀ ਨੂੰ ਢੁਕਵੇਂ ਜਵਾਬ ਦਿੱਤੇ। ਅਸੀਂ ਇਹ ਚਿੱਠੀ ਪਾਠਕਾਂ ਦੀ ਜਾਣਕਾਰੀ ਲਈ ਇਥੇ ਪੇਸ਼ ਕਰ ਰਹੇ ਹਾਂ- ਸੰਪਾਦਕ।

ਪੰਜਾਬ ਨੂੰ ਪੰਜਾਬ ਬਣਾਉਣ ਦਾ ਮਸਲਾ

ਭਾਰਤੀ ਕਾਂਗਰਸ ਦਾ ਯੁਵਰਾਜ ਮੰਨੇ ਜਾਂਦੇ ਰਾਹੁਲ ਗਾਂਧੀ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਜੇਕਰ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਉਹ ਪੰਜਾਬ ਨੂੰ ਕੈਲੀਫੋਰਨੀਆ ਨਹੀਂ ਬਲਕਿ ਪੰਜਾਬ ਬਣਾ ਦੇਣਗੇ। ਪਰ ਦਾਸ ਪੰਜਾਬ ਦੀ ਸੂਝਵਾਨ ਜਨਤਾ ਤੋਂ ਪੁੱਛਣਾ ਚਾਹੁੰਦਾ ਹੈ ਕਿ ਬਿਨਾ ਖਾਲਸਾ ਰਾਜ ਦੇ ਕੀ ਪੰਜਾਬ ਨੂੰ ਪੰਜਾਬ ਬਣਾਉਣਾ ਸੰਭਵ ਹੈ?

ਭਾਈ ਜਗਤਾਰ ਸਿੰਘ ਹਵਾਰਾ ਦਾ ਪੱਤਰ

ਭਾਈ ਜਗਤਾਰ ਸਿੰਘ ਹਵਾਰਾ ਦਾ ਪੱਤਰ ...

ਜੂਨ 1984 ਦੀ ਯਾਦਗਾਰ ਬਚਾਉਣ ਲਈ …

ਬੀਤੇ ਦਿਨੀਂ ਜੂਨ 1984 ਦੀ ਯਾਦਗਾਰ ਦਾ ਮਸਲਾ ਕਾਫੀ ਚਰਚਾ ਵਿਚ ਰਿਹਾ ਸੀ ਤੇ ਪੰਥਕ ਧਿਰਾਂ ਦੇ ਜ਼ੋਰ ਪਾਉਣ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਝ ਬਿਆਨ ਤਾਂ ਯਾਦਗਾਰ "ਬਣਾਉਣ" ਬਾਰੇ ਦਿੱਤੇ ਹੀ ਗਏ। ਇਸੇ ਦੌਰਾਨ ਕੁਝ ਵਿਦਵਾਨਾਂ ਤੇ ਸੁਹਿਰਦ ਸੱਜਣਾਂ ਨੇ ਇਕ ਕਮੇਟੀ ਬਣਾ ਕੇ ਯਾਦਗਾਰ ਲਈ ਜਗ੍ਹਾਂ ਤੇ ਯਾਦਗਾਰ ਦੀ ਰੂਪ-ਰੇਖਾ ਬਾਰੇ ਸੰਗਤ/ਜਥੇਬੰਦੀਆਂ ਤੋਂ ਸੁਝਾਅ ਲੈ ਕੇ ਪੰਥ ਸਾਹਮਣੇ ਪੇਸ਼ ਕਰਨ ਲਈ ਪਹਿਲ ਕਦਮੀਂ ਕੀਤੀ। ਹੁਣ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਕਾਰਨ ਯਾਦਗਾਰ ਦਾ ਮਸਲਾ ਚਰਚਾ ਤੋਂ ਬਾਹਰ ਹੋ ਗਿਆ ਹੈ।

ਪ੍ਰੋ: ਭੁੱਲਰ ਦੀ ਫਾਂਸ਼ੀ ਦੀ ਸਜ਼ਾ ਖਤਮ ਕਰਵਾਉਣ ਲਈ ਸੰਘਰਸ :ਕੀ ਬਾਦਲ ਇਸ ਵਾਰੇ ਇਮਾਨਦਾਰ ਜਾਂ ਸਿਆਸੀ ਲਾਹਾ ਲੈਣ ਦੀ ਇਕ ਹੋਰ ਚਾਲ?

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸ਼ੀ ਦੀ ਸਜ਼ਾ ਵਿਰੁੱਧ ਅਪੀਲ ਨੂੰ ਰਾਸਟਰਪਤੀ ਵਲੋਂ ਖਾਰਜ ਕਰਨ ਨੇ ਜਿਥੇ ਪੰਥਕ ਹਲਕਿਆਂ ਵਿਚ ਹੈਰਾਨੀ ਤੇ ਬੇਚੈਨੀ ਪੈਦਾ ਕੀਤੀ ਉਥੇ ਸਮੁੱਚੀ ਸਿੱਖ ਕੌਮ ਇਸ ਫੈਸਲੇ ਵਾਰੇ ਗੁਸੇ ਤੇ ਰੋਹ ਵਿਚ ਹੈ ਅਤੇ ਪ੍ਰੋ: ਭੁੱਲਰ ਦੀ ਬੰਦ-ਖਲਾਸੀ ਕਰਵਾਉਣ ਲਈ ਕੁਝ ਵੀ ਕਰਨ ਨੂੰ ਤਿਆਰ ਹੈ ।

Next Page »