ਪੱਤਰ

65 ਸਾਲ ਬਾਅਦ ਕੀ ਸੁਪਰੀਮ ਕੋਰਟ ਸਚੁਮੱਚ ‘ਜਾਗ ਪਈ’ ਹੈ …

June 10, 2011

4 ਜੂਨ ਦੀ ਅੱਧੀ ਰਾਤ ਸਮੇਂ ਦਿੱਲੀ ਵਿਚ ਰਾਮਦੇਵ ਵਲੋਂ ਭ੍ਰਿਸਟਾਚਾਰ ਵਿਰੁੱਧ ਕੀਤੇ ਜਾ ਰਹੇ ਸਤਿਆਗ੍ਰਹਿ ਵਿਚ ਹਿਸਾ ਲੈ ਰਹੇ ਉਸਦੇ ਸਮਰਥਕਾਂ ਨੂੰ ਤਿੱਤਰ-ਬਿੱਤਰ ਕਰਨ ਲਈ ਪੁਲੀਸ ਨੇ ਅਚਾਨਕ ਕਾਰਵਾਈ ਕੀਤੀ। ਅਥਰੂ ਗੈਸ ਦੇ ਗੋਲੇ ਛੱਡੇ ਗਏ,ਲੋਕਾਂ ਨਾਲ ਧੱਕਾ-ਮੁੱਕੀ ਕੀਤੀ ਗਈ,ਪੰਡਾਲ ਪੁੱਟ ਦਿੱਤਾ ਗਿਆ ਜਿਸ ਕਾਰਣ ਬਾਬਾ ਰਾਮਦੇਵ ਤੇ ਉਸਦੇ ਹਜ਼ਾਰਾਂ ਸਮੱਰਥੱਕ ਉਥੋਂ ਰਫੂ-ਚੱਕਰ ਹੋ ਗਏ। ਇਹ ਕੋਈ ਨਵੀਂ ਜਾਂ ਨਿਵੇਕਲੀ ਘਟਨਾ ਨਹੀਂ ਸੀ ਜਿਸ ਵਾਰੇ ਜਾਣਕੇ ਕੋਈ ਹੈਰਾਨੀ ਹੋਈ ਹੋਵੇ।

ਸੰਤ ਭਿੰਡਰਾਂਵਾਲਿਆਂ ਪ੍ਰਤੀ ਇਕ ਪਾਕਿਸਤਾਨੀ ਮੁਸਲਮ ਫਕੀਰ ਦੀ ਖਾਹਿਸ਼

ਇਸ ਬਜ਼ੁਰਗ ਨੇ ਇਹਨਾਂ ਸਾਬਤ ਸੂਰਤ ਸਿੱਖਾਂ ਦਾ ਬੜਾ ਆਦਰ ਸਤਿਕਾਰ ਕੀਤਾ । ਪੰਜਾਬ ਦੀ ਸੁੱਖ ਸਾਂਦ ਪੁੱਛਣ ਉਪਰੰਤ ਇੱਕ ਸਵਾਲ ਕੀਤਾ ਕਿ ਤੁਹਾਡੇ ਵਿੱਚ ਕੋਈ ਐਸਾ ਵਿਆਕਤੀ ਹੈ ਜਿਸ ਨੇ ਸੰਤ ਭਿੰਡਰਾਂਵਾਲੇ ਦੀ ਸੰਗਤ ਕੀਤੀ ਹੋਵੇ ਜਾਂ ਸ਼ਰਧਾ ਸਹਿਤ ਨੇੜਿਉਂ ਦਰਸ਼ਨ ਹੀ ਕੀਤੇ ਹੋਣ ।...

ਗੁਰਦਾਸ ਮਾਨ ਮਨੋਂ ਲਹਿ ਗਿਆ, (ਨਵੇਂ ਗੀਤ ਬਾਰੇ ਇਕ ਸਰੋਤੇ ਦੇ ਵਿਚਾਰ)

ਸਹਿਜ ਸੁਭਾਹ ਧਿਆਨ ਗੁਰਦਾਸ ਮਾਨ ਦੀ ਨਵੀਂ ਐਲਬਮ ਵਿਚਲੇ ਕੁਝ ਗੀਤਾਂ ਤੇ ਚਲਾ ਗਿਆ! ਪਹਿਲਾਂ ਪਹਿਲ ਤਾਂ ਮੈਂ ਏਨਾ ਗੌਰ ਨਹੀਂ ਕੀਤਾ ਪਰ ਜਿਓਂ ਜਿਓਂ ਸੁਣੀ ਗਿਆ ਓਨਾ ਹੀ ਮਨ ਭਰੀ ਗਿਆ! ਗੁਰਦਾਸ ਮਾਨ ਦੀ ਏਸ ਨਵੀਂ ਐਲਬਮ ਚ ਗੀਤ ਸੁਣਿਆ ਕਿ "ਸਾਡੀ ਕਿਥੇ ਲੱਗੀ ਐ ਤੇ ਲੱਗੀ ਰਹਿਣ ਦੇ"...

ਦਸਤਾਰ ਦਾ ਮਸਲਾ ਅਤੇ ਭਾਰਤ ਵਿੱਚ ਸਿੱਖਾਂ ਦੀ ਹਾਲਤ

ਦੁਨੀਆਂ ਦੇ ਕਈ ਮੁਲਕਾਂ ਵਿੱਚ ਕਕਾਰਾਂ ਤੇ ਲੱਗੀ ਪਾਬੰਦੀ ਦੇ ਮਾਮਲੇ ਵਿੱਚ ਸਿੱਖ ਪੂਰੀ ਦੁਨੀਆ ਵਿੱਚ ਇਕੱਲੇ ਹੀ ਜੱਦੋਜਹਿਦ ਕਰ ਰਹੇ ਹਨ ਅਤੇ ਭਾਰਤ ਦੀਆਂ ਸਰਕਾਰਾਂ ਅਤੇ ਹੋਰ ਭਾਰਤ ਦੇ ਵਸਨੀਕਾਂ ਨੇ ਕਦੇ ਸਿੱਖਾਂ ਦਾ ਸਾਥ ਦੀ ਕੋਸ਼ਿਸ਼ ਨਹੀਂ ਕੀਤੀ।

ਪੰਜਾਬ ਦੇ ਰਾਜਸੀ ਆਗੂਆਂ ਦਾ ਰੌਲਾ-ਰੱਪਾ

ਅਜੋਕੇ ਸਮੇਂ ਵਿੱਚ ਅਜਾਦ ਭਾਰਤ ਵਿੱਚ ਗੁਲਾਮ ਸੂਬੇ ਪੰਜਾਬ ਦੀ ਰਾਜਨੀਤੀ ਬਹੁਤ ਗਰਮਾਈ ਹੋਈ ਹੈ। ਹਰ ਰੋਜ ਨਵੇਂ ਸਿਆਸੀ ਖੇਡ ਹੋ ਰਹੇ ਹਨ।ਇੱਕ ਪਾਸੇ ਕਾਂਗਰਸ ਦਾ ਸੂਬਾ ਪ੍ਰਧਾਨ ਮੁੜ ਤੋਂ ਅਮਰਿੰਦਰ ਸਿੰਘ ਨੂੰ ਚੁਣਿਆ ਗਿਆ ਹੈ ਉੱਥੇ ਹੀ ਸਾਬਕਾ ਮੁੱਖ ਮੰਤਰੀ ਬੇਅੰਤੇ ਦਾ ਪੋਤਾ ਰਵਨੀਤ ਬਿੱਟੂ ਨਵ-ਇੰਨਕਲਾਵ ਯਾਤਰਾ ਕੱਢ ਰਿਹਾ ਹੈ। ਕਦੇ ਅਮਰਿੰਦਰ ਸਿੰਘ, ਬਾਦਲ ਅਤੇ ਪੁਲਿਸ ਮਹਿਕਮੇ ਦੁਆਰਾ ਕੀਤੀਆਂ ਵਧੀਕੀਆਂ ਦਾ ਬਦਲਾ ਲੈਣ ਦੀ ਗੱਲ ਕਰਦਾ ਹੈ ਅਤੇ ਕਿਤੇ ਬਾਦਲ ਆਪਣੇ ਪਰਿਵਾਰ ਨੂੰ ਪੰਜਾਬ ਦੀ ਰਾਜਗੱਦੀ ਤੋਂ ਦੂਰ ਨਹੀਂ ਹੋਣ ਦੇਣਾ ਚਾਹੁੰਦਾ। ਕਿਤੇ ਮਨਪ੍ਰੀਤ ਸਿੰਘ ਰੈਲੀਆਂ ਕਰ ਰਿਹਾ ਹੈ ਅਤੇ ਪੰਜਾਬ ਉੱਪਰ ਚੜੇ ਕਰਜੇ ਦੀ ਦੁਹਾਈ ਦੇ ਰਿਹਾ ਹੈ।

ਜਸਵੰਤ ਸਿੰਘ ਕੰਵਲ ਦੀ ਚਿੱਠੀ ਦੇ ਜਵਾਬ ਵਿੱਚ…

ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਪੰਜਾਬੀ ਦੇ ਕਈ ਅਖਬਾਰਾਂ ਵਿੱਚ ਜਸਵੰਤ ਕੰਵਲ ਦੀ ਚਿੱਠੀ ਬਾਦਲ ਦੇ ਨਾਂ ਛਪੀ ਹੈ ਜਿਸ ਵਿੱਚ ਵੱਡੇ ਬਾਦਲ ਸਾਹਿਬ ਨੂੰ ਪੰਜਾਬ ਦੇ ਭਲੇ ਲਈ ਬਾਦਲ ਭਰਾਵਾਂ ਨੂੰ ਇਕੱਠੇ ਕਰਨ ਦੀ ਵਾਰ ਵਾਰ ਅਪੀਲ ਕੀਤੀ ਹੈ। ਪੰਜਾਬੀ ਦੇ ਮਸਹੂਰ ਲੇਖਕ ਜਸਵੰਤ ਕੰਵਲ ਨੇ ਚਿੱਠੀ ਵਿੱਚ ਪੰਜਾਬ ਦੇ ਅਨੇਕਾਂ ਸਮੱਸਿਆਂਵਾ ਦਾ ਜਿਕਰ ਕੀਤਾ ਹੈ।

ਖਬਰਾਂ ਦਾ ਦਾਇਰਾ ਵੱਡਾ ਕਰੋ

ਪੰਜਾਬ ਨਿਊਜ਼ ਨੈਟਵਰਕ ਦੇ ਪ੍ਰਬੰਧਕ ਸੱਜਣਾ ਨੂੰ ਪਿਆਰ ਨਾਲ ਬੁਲਾਈ ਸਤਿ ਸ਼੍ਰੀ ਅਕਾਲ ਪ੍ਰਵਾਣ ਹੋਵੇ ਜੀ। ਪਿਛਲੇ ਤਕਰੀਬਨ ਦੋ ਮਹੀਨੇ ਤੋਂ ਤੁਹਾਡੀ ਵੈਬ-ਸਾਈਟ ਦੇਖਣ ਤੇ ਪੜ੍ਹਨ ਦਾ ਸਮਾਂ ਮਿਲਦਾ ਰਿਹਾ ਹੈ ਤੇ ਪੜ੍ਹ ਕੇ ਵਧੀਆ ਲੱਗਾ। ਤੁਹਾਡੀਆਂ ਖਬਰਾਂ ਤਾਂ ਇਕ ਸੀਮਤ ਦਾਇਰੇ ਵਿੱਚ ਹੀ ਹਨ

ਵਧੀਆ ਉਪਰਾਲਾ

ਤੁਸੀਂ ਪੰਜਾਬ ਨਿਊਜ਼ ਨੈਟਵਰਕ ਵੱਲੋਂ ਜੋ ਵੀਹਵੀਂ ਸਦੀ ਦੀ ਸਿੱਖ ਰਾਜਨੀਤੀ ਕਿਤਾਬ ਲੜੀ ਵਾਰ ਛਪਾਣ ਦਾ ਕੰਮ ਸ਼ੁਰੂ ਕੀਤਾ ਹੈ ਉਹ ਬਹੁਤ ਵਧੀਆ ਉਪਰਾਲਾ ਹੈ। ਵੈਸੇ ਤਾਂ ਇਹ ਕਿਤਾਬ ਮੈਂ ਕੁਝ ਸਾਲ ਪਹਿਲਾਂ ਵੀ ਪੜ੍ਹੀ ਸੀ ਤੇ ਹੁਣ ਕੰਮ-ਕਾਰ ਦੇ ਝਮੇਲਿਆਂ ਕਰਕੇ ਪੜ੍ਹਨ ਦਾ ਸਮਾਂ ਘੱਟ ਮਿਲਦਾ ਹੈ, ਪਰ ਮੈਂ ਇਸ ਪੁਸਤਕ ਨੂੰ ਲੜੀਵਾਰ ਉਹਾਡੀ ਵੈਬ-ਸਾਈਟ ਉੱਤੇ ਪੜ੍ਹਨਾ ਸ਼ੁਰੂ ਕੀਤਾ ਹੈ।

ਸੱਚ ਦੇ ਚੋਰੀ ਕੀਤੇ ਕੱਪੜਿਆਂ ਵਿੱਚ ਲੁਕੇ ਝੂਠ ਵਲੋਂ ਆਪਣੀ ਅਸਲੀਅਤ ਛੁਪਾਉਣ ਲਈ ਕਾਵਾਂ ਰੌਲੀ

ਪਿਛਲੇ ਸਮੇਂ ਤੋਂ ਕੁੱਝ ਅਖੌਤੀ ਇਤਿਹਾਸਕ, ਨਾਮ ਨਿਹਾਦ ਵਿਦਵਾਨ, ਸਵੈ ਸਜੇ ਡਾਕਟਰ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਦੀ ਭੰਨ ਤੋੜ ਕਰਨ ਵਿੱਚ ਮਸ਼ਰੂਫ ਹਨ।

ਪੰਜਾਬ ਸਿਰ ਚੜ੍ਹਿਆ ਕਰਜਾ

ਪੰਜਾਬ ਤੇ ਚੜੇ ਕਰਜੇ ਵਾਰੇ ਪਿਛਲੇ ਕਈ ਦਿਨਾਂ ਤੋਂ ਬਹੁਤ ਚਰਚਾ ਹੋ ਰਹੀ ਹੈ। 70,000 ਕਰੋੜ ਰੁਪਏ ਦਾ ਕਰਜਾ ਪੰਜਾਬ ਉੱਪਰ ਦੱਸਿਆ ਜਾ ਰਿਹਾ ਹੈ। ਇਹ ਕਰਜਾ ਸਰਕਾਰਾਂ ਮੁਤਾਬਿਕ ਸਰਕਾਰੀ ਅੱਤਬਾਦ ਸਮੇਂ ਪੰਜਾਬ ਉੱਪਰ ਚੜਿਆ ਜਦੋਂ ਪੰਜਾਬ ਦੀ ਸਿੱਖ ਨੌਜਵਾਨੀ ਨੂੰ ਪਿੰਡਾਂ ਸ਼ਹਿਰਾਂ ਵਿੱਚੋਂ ਕੋਹ-ਕੋਹ ਕੇ ਝੂਠੇ ਮੁਕਾਬਲੇ ਬਣਾ ਕੇ ਖਤਮ ਕੀਤਾ ਜਾ ਰਿਹਾ ਸੀ।

« Previous PageNext Page »