
November 24, 2010 | By ਸਿੱਖ ਸਿਆਸਤ ਬਿਊਰੋ
ਕੀ ਕਿਸੇ ਲੀਡਰ ਨੇ ਅਨੰਦਪੁਰ ਸਾਹਿਬ ਦੇ ਮਤੇ ਵਾਰੇ ਕੋਈ ਗੱਲ ਕੀਤੀ ਹੈ? ਜਿਸ ਦੇ ਲਈ ਪੰਜਾਬ ਵਿੱਚ ਸਿੱਖਾਂ ਨੇ ਲੱਖਾਂ ਦੀ ਗਿਣਤੀ ਵਿੱਚ ਸ਼ਹਾਦਤਾਂ ਦਿੱਤੀਆਂ ਹਨ।
ਕੀ ਕਿਸੇ ਲੀਡਰ ਵਿੱਚ ਦਿੱਲੀ ਸਰਕਾਰ ਨਾਲ ਸਿੱਧੀ ਗੱਲ ਕਰਨ ਦੀ ਜੁਰਅਤ ਹੈ ਜਾਂ ਫਿਰ ਐਂਵੇ ਹੀ ਸਿੱਖੀ ਦੇ ਨਾਮ ਉੱਪਰ ਰਾਜਨੀਤਿਕ ਲਾਭ ਲੈ ਰਹੇ ਹਨ?
ਕੀ ਕੋਈ ਸਿੱਖ ਲੀਡਰ ਹੈ ਜੋ ਦਿੱਲੀ ਸਰਕਾਰ ਨੂੰ ਕਹੇ ਕਿ ਮੈਂ ਭਾਰਤੀ ਸੰਵੀਧਾਨ ਨੂੰ ਮੁੱਢ ਤੋਂ ਨਕਾਰਦਾ ਹਾਂ ਕਿਉਂ ਕਿ ਇਹ ਸੰਵੀਧਾਨ ਮੇਰੇ ਧਰਮ ਨੂੰ ਨਕਾਰ ਰਿਹਾ ਹੈ?
ਕੀ ਅਸੀਂ ਮਨਮੋਹਨ ਸਿੰਘ ਵਰਗਾ ਬੰਦਾ ਜੋ ਸਿੱਖੀ ਸਰੂਪ ਵਿੱਚ ਭਾਰਤ ਦੀ ਉੱਚ ਪਦਵੀ ਤੇ ਬੈਠ ਕੇ ਵੀ ਸਿੱਖੀ ਦੀ ਗੱਲ ਕਰਨ ਤੋਂ ਕਤਰਾਉਂਦਾ ਹੈ ਨੂੰ ਮਾਨਤਾ ਦੇ ਸਕਦੇ ਹਾਂ?
ਅੱਜ ਸਮਾਂ ਇਸ ਤਰਾਂ ਦਾ ਹੈ ਕਿ ਜੇਕਰ ਅਸੀਂ ਸਿੱਖੀ ਸਰੂਪ ਵਿੱਚ ਲੁਕੇ ਇਹਨਾਂ ਲੋਕਾਂ ਨੂੰ ਅਣਗੌਲਿਆ ਕਰ ਦੇਵਾਂਗੇ ਤਾਂ ਅੱਗੇ ਜਾ ਕੇ ਇਹ ਲੋਕ ਸਿੱਖੀ ਨੂੰ ਹੋਰ ਜਿਆਦਾ ਨੁਕਸਾਨ ਪਹੁਚਾਉਣਗੇ। ਗਿਆਨੀ ਜੈਲ ਸਿੰਘ ਦੀ ਉਦਾਹਰਣ ਸਾਡੇ ਸਾਹਮਣੇ ਹੈ ਕਿ ਕਿਵੇਂ ਸਿੱਖੀ ਸਰੂਪ ਵਿੱਚ ਹੋਣ ਦੇ ਬਾਵਜੂਦ ਉਸ ਬੰਦੇ ਨੇ ਗੱਦਾਰੀ ਕੀਤੀ ਅਤੇ ਰਾਸ਼ਟਰਪਤੀ (ਜੋ ਕਿ ਪੂਰੀ ਫੌਜ ਦਾ ਮੁਖੀ ਹੁੰਦਾ ਹੈ) ਹੁੰਦੇ ਹੋਏ ਵੀ ਦਰਬਾਰ ਸਾਹਿਬ ਉੱਤੇ ਹੋਏ ਫੌਜੀ ਹਮਲੇ ਦਾ ਵਿਰੋਧ ਨਾ ਕਰ ਸਕਿਆ।
ਸੋ ਅੱਜ ਸਾਨੂੰ ਸੁਚੇਤ ਹੋ ਕੇ ਲੀਡਰ ਚੁਨਣ ਦੀ ਲੋੜ ਹੈ ਜੋ ਕਿ ਇੱਕ ਸੱਚਾ ਸਿੱਖ ਹੋਵੇ, ਸਿੱਖੀ ਸਰੂਪ ਅਤੇ ਕਦਰਾਂ ਨੂੰ ਪਿਆਰ ਕਰਨ ਵਾਲਾ ਹੋਵੇ। ਬਾਕੀ ਜੋ ਛੋਟੇ-ਮੋਟੇ ਮੁੱਦੇ ਹਨ ਜਿਹਨਾਂ ਨੂੰ ਲੈ ਕੇ ਅੱਜ ਦੇ ਰਾਜਨੇਤਾ ਰਾਜਨੀਤੀ ਕਰ ਰਹੇ ਹਨ, ਉਹ ਤਾਂ ਆਪੇ ਹੀ ਹੱਲ ਹੋ ਜਾਣਗੇ ਕਿਉਂ ਕਿ ਜੇਕਰ ਕੋਈ ਗੁਰੂ ਕਾ ਸਿੱਖ (ਖਾਲਸਾ) ਰਾਜ ਕਰੇਗਾ ਤਾਂ ਰਾਜ ਵਿੱਚ ਨਾ ਬੇਈਮਾਨੀ, ਨਾ ਕਿਸੇ ਨਾਲ ਭੇਦ-ਭਾਵ ਅਤੇ ਨਾ ਹੀ ਧਾਰਮਿਕ ਭੇਦਭਾਵ ਹੋਵੇਗਾ। ਖਾਲਸਾ ਸਭ ਵਿੱਚ ਹੀ ਗੁਰੂ ਨਾਨਕ ਦਾ ਰੂਪ ਵੇਖਦਾ ਹੈ ਸੋ ਉਸ ਦੇ ਰਾਜ ਵਿੱਚ ਬੁਰਾਈ ਨਹੀਂ ਰਹਿ ਸਕਦੀ।ਇਹਨਾਂ ਬਡਰੂਪੀਏ ਲੀਡਰਾਂ ਕਾਰਣ ਅਸੀਂ ਪਿਛਲੇ 64 ਸਾਲਾਂ ਤੋਂ ਗੁਲਾਮੀ ਦੀ ਦਲਦਲ ਵਿੱਚ ਫਸੇ ਹੋਏ ਹਾਂ। ਸੋ ਅਸੀਂ ਬਡਰੂਪੀਆਂ ਤੋਂ ਬਚਣਾ ਹੈ ਜੀ ਅਤੇ ਇੱਕ ਸੱਚੇ ਸਿੱਖੀ ਕਿਰਦਾਰ ਵਾਲੇ ਮਨੁੱਖ ਨੂੰ ਹੀ ਲੀਡਰ ਦੇ ਰੂਪ ਵਿੱਚ ਚੁਨਣਾ ਹੈ।
ਅੰਤ ਵਿੱਚ ਦਾਸ ਫੇਰ ਬੇਨਤੀ ਕਰਦਾ ਹੈ ਕਿ ਜੇਕਰ ਮਾਨਸਿਕ ਆਜਾਦੀ ਦੀ ਸ਼ੁਰੂਆਤ ਕਰਨੀ ਹੈ ਤਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਚਰਣ ਸ਼ਰਣ ਹੇਠ ਰਹਿੰਦੇ ਹੋਏ ਗੁਰੂ ਸਾਹਿਬਾਨ ਵੱਲੋਂ ਸਾਡੇ ਲਈ ਨਿਯਤ ਕੀਤੀ ਗੁਰਮੁਖੀ ਲਿਪੀ ਦੀ ਵਰਤੋਂ ਹਰ ਖੇਤਰ ਵਿੱਚ ਵੱਧ ਤੋਂ ਵੱਧ ਕਰੀਏ। ਆਪਣੀਆਂ ਗੱਡੀਆਂ ਜੋ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਜਿਆਦਾ ਚੱਲਦੀਆਂ ਹਨ ਦੀਆਂ ਨੰਬਰ ਪਲੇਟਾਂ ਪੰਜਾਬੀ ਵਿੱਚ ਕਰਵਾਉਣ ਦੀ ਕਿਰਪਾਲਤਾ ਕਰੋ ਜੀ ਅਤੇ ਹੋਰਨਾਂ ਨੂੰ ਵੀ ਕਰਨ ਲਈ ਪ੍ਰੇਰੋ ਜੀ। ਪੰਜਾਬ ਅੰਦਰ ਹਰ ਸਾਈਨ ਬੋਰਡ ਉੱਪਰ ਅੰਗਰੇਜੀ ਦੇ ਨਾਲ ਨਾਲ ਪੰਜਾਬੀ ਵਿੱਚ ਵੀ ਜਾਣਕਾਰੀ ਜਰੂਰ ਹੋਣੀ ਚਾਹੀਦੀ ਹੈ। ਹੋਈਆਂ ਭੁੱਲਾਂ ਦੀ ਖਿਮਾਂ ਕਰਨਾ ਜੀ।
—
ਸੁਖਦੀਪ ਸਿੰਘ