March 5, 2021
ਰਾਸ਼ਟਰਪਤੀ ਜੋਅ ਬਾਇਡੇਨ ਨੇ ਉਨਾਂ ਰਾਜਾਂ ਦੀ ਅਲੋਚਨਾ ਕੀਤੀ ਹੈ ਜੋ ਮਾਸਕ ਨਾ ਪਹਿਣਨ ਦੇ ਐਲਾਨ ਕਰ ਰਹੇ ਹਨ। ਉਨਾਂ ਕਿਹਾ ਹੈ ਕਿ ਇਸ ਵੇਲੇ ਮਾਸਕ ਨਾ ਪਹਿਣਨਾ ਇਕ ਵੱਡੀ ਗਲਤੀ ਹੋਵੇਗੀ ਜਿਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਟੈਕਸਾਸ ਤੇ ਮਿਸੀਸਿਪੀ ਦੇ ਗਵਰਨਰਾਂ ਨੇ ਕਿਹਾ ਹੈ ਕਿ ਉਹ ਮਾਸਕ ਲਾਜਮੀ ਪਹਿਣਨ ਦੀ ਪਾਬੰਦੀ ਹਟਾ ਰਹੇ ਹਨ। ਰਾਸ਼ਟਰਪਤੀ ਨੇ ਕਿਹਾ ਕਿ ਇਹ ਗਲਤੀ ਸਾਡੇ ਉਪਰ ਭਾਰੀ ਪੈ ਸਕਦੀ ਹੈ।
ਦਿੱਲੀ ਦੀਆਂ ਬਰੂਹਾਂ ਉੱਤੇ ਲੰਘੇ ਤਿੰਨ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਦੀ ਹਿਮਾਇਤ ਵਿੱਚ ਅਮਰੀਕਾ ਰਹਿੰਦੇ ਪੰਜਾਬੀ ਭਾਈਚਾਰੇ, ਖਾਸਕਰਕੇ ਪਰਵਾਸੀ ਸਿੱਖਾਂ, ਵੱਲੋਂ ਨਿਊ ਜਰਸੀ ਸਥਿੱਤ ਇੰਡੀਆ ਦੇ ਸਫਾਰਤਖਾਨੇ (ਅੰਬੈਸੀ) ਦੇ ਬਾਹਰ ਮੁਜਾਹਿਰਾ ਕੀਤਾ ਜਾਵੇਗਾ।
ਭਾਜਪਾ ਸਰਕਾਰ ਵਲੋਂ ਸਾਲ 2016 ਵਿੱਚ ਲਏ ਗਏ ਨੋਟਬੰਦੀ ਦੇ ਮਾੜੇ ਫੈਸਲੇ ਕਾਰਨ ਅੱਜ ਬੇਰੁਜ਼ਗਾਰੀ ਸਿਖਰ ਤੇ ਪਹੁੰਚ ਚੁੱਕੀ ਹੈ ਅਤੇ ਗੈਰ ਰਸਮੀ ਸੈਕਟਰ ਤਬਾਹ ਹੋਣ ਦੇ ਕੰਢੇ ਤੇ ਪਹੁੰਚ ਚੁੱਕਿਆ ਹੈ।
26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ 'ਤੇ ਵਾਪਰੇ ਘਟਨਾਕ੍ਰਮ ਦੇ ਸਬੰਧ 'ਚ ਗ੍ਰਿਫ਼ਤਾਰ ਕੀਤੇ ਗਏ ਅਦਾਕਾਰ ਦੀਪ ਸਿੱਧੂ ਨੇ ਅਦਾਲਤ 'ਚ ਇਕ ਅਰਜੀ ਦਾਇਰ ਕਰਕੇ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਨੌਦੀਪ ਕੌਰ ਨੂੰ ਜ਼ਮਾਨਤ ਦੇ ਦਿੱਤੀ ਹੈ। ਨੌਦੀਪ ਕੌਰ ਕਰਨਾਲ ਜੇਲ੍ਹ ਵਿਚ ਬੰਦ ਸੀ। ਉਸ ਖਿਲਾਫ ਇਰਾਦਾ ਕਤਲ ਅਤੇ ਫਿਰੌਤੀ ਮੰਗਣ ਸਮੇਤ ਤਿੰਨ ਮਾਮਲੇ ਦਰਜ ਕੀਤੇ ਗਏ ਹਨ।
ਚੰਡੀਗੜ੍ਹ – ਬੰਬੇ ਹਾਈ ਕੋਰਟ ਨੇ ਐਲਗਰ ਪ੍ਰੀਸ਼ਦ ਮਾਮਲੇ ਵਿੱਚ ਗ੍ਰਿਫ਼ਤਾਰ ਕਵੀ ਤੇ ਸਮਾਜਿਕ ਕਾਰਕੁਨ ਵਰਵਰਾ ਰਾਓ ਨੂੰ ਮੈਡੀਕਲ ਆਧਾਰ ’ਤੇ 6 ਮਹੀਨਿਆਂ ਲਈ ਜ਼ਮਾਨਤ ...
ਚੰਡੀਗੜ੍ਹ – ਦਲ ਖਾਲਸਾ ਨੇ ਦੋਸ਼ ਲਗਾਇਆ ਕਿ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਨਨਕਾਣਾ ਸਾਹਿਬ ਸਾਕਾ ਦੀ ਸ਼ਤਾਬਦੀ ਮਨਾਉਣ ਲਈ ਪਾਕਿਸਤਾਨ ਜਾਣ ਵਾਲੇ ਜਥੇ ‘ਤੇ ...
ਦਿੱਲੀ ਵਿਖੇ ਤਿੰਨ ਕਿਸਾਨ ਮਾਰੂ ਕਾਨੂੰਨਾਂ ਦੇ ਖਾਤਮੇ ਨੂੰ ਲੈਕੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ 26 ਜਨਵਰੀ ਦੀ ਟਰੈਕਟਰ ਪਰੇਡ ਵਾਲੇ ਦਿਨ ਲਾਲ ਕਿਲ੍ਹੇ ਉਤੇ ਖ਼ਾਲਸਾਈ ਨਿਸ਼ਾਨ ਸਾਹਿਬ ਝੁਲਾਉਣ ਦੀ ਨੌਜ਼ਵਾਨੀ ਵੱਲੋਂ ਕੀਤੀ ਗਈ ਫਖ਼ਰ ਵਾਲੀ ਕਾਰਵਾਈ ਨੂੰ ਹੁਕਮਰਾਨਾਂ ਵੱਲੋਂ ਮੰਦਭਾਵਨਾ ਅਧੀਨ ਨਿਸ਼ਾਨਾਂ ਬਣਾਉਦੇ ਹੋਏ ਜੋ 177 ਦੇ ਕਰੀਬ ਕਿਸਾਨਾਂ, ਮਜਦੂਰਾਂ ਅਤੇ ਨੌਜ਼ਵਾਨਾਂ ਉਤੇ ਝੂਠੇ ਕੇਸ ਦਰਜ ਕਰਕੇ ਗ੍ਰਿਫ਼ਤਾਰੀਆਂ ਕੀਤੀਆ ਗਈਆ ਹਨ,
ਅੱਜ ਰਾਜ ਸਭਾ ਦੇ ਸੈਸ਼ਨ ਦੌਰਾਨ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਡਸਾ ਨੇ ਕਿਸਾਨਾਂ ਦੇ ਹੱਕ ਵਿੱਚ ਆਪਣੀ ਅਵਾਜ਼ ਬੁਲੰਦ ਕੀਤੀ ਉਹਨਾਂ ਆਖਿਆ ਕਿ ਸਭ ਵਰਗਾਂ ਵੱਲੋਂ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਕਿਸਾਨ ਅੰਦੋਲਨ ਨੂੰ ਸਮਰਥਨ ਮਿਲ ਰਿਹਾ ਹੈ।
ਜਿਸ ਕਿਸਾਨ-ਮਜਦੂਰ ਮੋਰਚੇ ਦੀ ਸਫ਼ਲਤਾ ਲਈ ਸਮੁੱਚੇ ਭਾਰਤ ਅਤੇ ਬਾਹਰਲੇ ਮੁਲਕਾਂ ਵਿਚ ਵਿਚਰ ਰਹੇ ਕਿਸਾਨ-ਮਜਦੂਰ ਅਤੇ ਹਰ ਵਰਗ ਦੇ ਨਿਵਾਸੀ ਅਰਦਾਸਾਂ ਕਰ ਰਹੇ ਹਨ, ਉਨ੍ਹਾਂ ਦੀਆਂ ਭਾਵਨਾਵਾਂ ਦੀ ਪੂਰਤੀ ਕਰਨ ਅਤੇ ਆਪਣੀ ਆਨ-ਸ਼ਾਨ ਦੀ ਕਾਇਮੀ ਲਈ ਇਹ ਜ਼ਰੂਰੀ ਹੈ ਕਿ ਸਭ ਕਿਸਾਨ ਜਥੇਬੰਦੀਆਂ, ਆਗੂ ਅਤੇ ਨੌਜ਼ਵਾਨੀ ਕਿਸੇ ਤਰ੍ਹਾਂ ਦੇ ਵੀ ਆਪਸੀ ਵਿਵਾਦ ਵਿਚ ਬਿਲਕੁਲ ਵੀ ਨਾ ਪੈਣ, ਸਗੋਂ ਜਿਥੇ ਕਿਤੇ ਵੀ ਵਿਚਾਰਾਂ ਦਾ ਵਖਰੇਵਾਂ ਪੈਦਾ ਹੋਇਆ ਹੈ,
Next Page »