ਖਾਸ ਖਬਰਾਂ

ਮਾਂ ਬੋਲੀ ਪੰਜਾਬੀ ਦੇ ਵਾਰਿਸ ਸੰਸਥਾ ਵੱਲੋਂ ਵਿਚਾਰ-ਚਰਚਾ ਸਮਾਗਮ ਕਰਵਾਇਆ ਗਿਆ

August 21, 2023

“ਮਾਂ ਬੋਲੀ ਪੰਜਾਬੀ ਦੇ ਵਾਰਿਸ ਸੰਸਥਾ” ਵੱਲੋਂ ਵਿਚਾਰਾਂ ਕਰਨ ਲਈ ਕੱਲ 20 ਅਗਸਤ 2023, ਦਿਨ ਐਤਵਾਰ ਨੂੰ ਸਰੀ ਦੇ ਆਰਿਆ ਬੈਂਕੁਇਟ ਹਾਲ ਵਿਖੇ ਇੱਕ ਵਿਚਾਰ-ਚਰਚਾ ਸਮਾਗਮ ਕਰਵਾਇਆ ਗਿਆ।

ਸ਼ਹੀਦ ਅਵਤਾਰ ਸਿੰਘ ਖੰਡਾ ਨਮਿਤ ਅੰਤਿਮ ਅਰਦਾਸ ਵਿਚ ਹਜ਼ਾਰਾਂ ਸਿੱਖਾਂ ਨੇ ਹਾਜ਼ਰੀ ਭਰੀ

ਲੰਘੀ 15 ਜੂਨ ਨੂੰ ਇੰਗਲੈਂਡ ਦੇ ਇਕ ਹਸਪਤਾਲ ਵਿਚ ਭੇਦ ਭਰੇ ਹਾਲਾਤ ਵਿਚ ਚਲਾਣਾ ਕਰ ਗਏ ਭਾਈ ਅਵਤਾਰ ਸਿੰਘ ਖੰਡਾ ਨਮਿਤ ਅੰਤਿਮ ਅਰਦਾਸ ਸਮਾਗਮ ਬੀਤੇ (20 ਅਗਸਤ ਨੂੰ) ਦਿਨ ਗੁਰਦੁਆਰਾ ਪਾਤਿਸ਼ਾਹੀ ਛੇਵੀਂ, ਬੁੱਕਣਵਾਲਾ ਮਾਰਗ, ਮੋਗਾ ਵਿਖੇ ਹੋਇਆ ਜਿਸ ਵਿਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ।

ਹਿਮਾਚਲ ‘ਚ 23 ਵਿੱਚੋਂ 21 ਬਿਜਲੀ ਪ੍ਰੋਜੈਕਟ ਕੁਦਰਤੀ ਅਸੂਲਾਂ ਦੀ ਉਲੰਘਣਾ ਕਰਕੇ ਲੱਗੇ

ਇਨ੍ਹਾਂ ਪ੍ਰੋਜੈਕਟਾਂ ਦਾ ਪੰਜਾਬੀ, ਖਾਸਕਰ ਬਹੁਤਾਤ ਸਿੱਖ ਵਿਰੋਧ ਕਰਦੇ ਰਹੇ ਹਨ ਕਿ ਇਹ ਜਿੱਥੇ ਪੰਜਾਬ ਦਾ ਪਾਣੀ ਲੁੱਟ ਕੇ ਹੋਰ ਪਾਸੇ ਲਿਜਾਣ ਦੀ ਚਾਲ ਹੈ ਤੇ ਉੱਥੇ ਕੁਦਰਤੀ ਤਵਾਜ਼ਨ ਵਿਗਾੜ ਕੇ ਕਦੇ

ਦੂਹਰੀ ਤਰਾਸਦੀ: ਪੰਜਾਬ ਵਿਚ ਕਿਤੇ ਹੜ੍ਹਾਂ ਤੇ ਕਿਤੇ ਸੋਕੇ ਦੀ ਮਾਰ

ਭਾਵੇਂ ਕਿ ਪੰਜਾਬ ਦੇ ਕਈ ਇਲਾਕਿਆਂ ਵਿਚ ਇਸ ਵੇਲੇ ਹੜਾਂ ਕਾਰਨ ਹਰ ਪਾਸੇ ਪਾਣੀ ਹੀ ਪਾਣੀ ਹੈ ਪਰ ਫਿਰ ਵੀ ਪੰਜਾਬ ਦਾ ਇੱਕ ਹਿੱਸਾ ਅਜਿਹਾ ਵੀ ਹੈ ਜਿੱਥੇ ਸੋਕੇ ਨੇ ਕਿਰਸਾਨਾਂ ਦੇ ਸਾਹ ਸੂਤੇ ਹੋਏ ਹਨ। ਬੀਤੇ ਦਿਨ ਅਬੋਹਰ ਇਲਾਕੇ ਦੇ ਕਰੀਬ 40 ਕਿਰਸਾਨਾਂ ਨੇ ਇਕ ਪਾਣੀ ਵਾਲੀ ਟੈਂਕੀ ਉੱਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਕਿ ਸੋਕੇ ਕਾਰਨ ਉਹਨਾ ਦੇ ਕਿੰਨੂਆਂ ਦੇ ਬਾਗ ਤੇ ਨਰਮੇ ਦੀ ਫਸਲ ਸੁੱਕ ਰਹੀ ਹੈ ਪਰ ਪ੍ਰਸ਼ਾਸਨ ਵੱਲੋਂ ਇਸ ਇਲਾਕੇ ਨੂੰ ਪਾਣੀ ਦੇਣ ਵਾਲੀਆਂ ਨਹਿਰਾਂ ਬੰਦ ਪਈਆਂ ਹਨ।

ਤਖਤ ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਪ੍ਰਬੰਧਕ ਦੀ ਨਿਯੁਕਤੀ ਸੇਵਾ-ਸੰਭਾਲ ਦੇ ਗੈਰ-ਪੰਥਕ ਨਿਜ਼ਾਮ ਦੀ ਨਿਸ਼ਾਨੀ: ਪੰਥ ਸੇਵਕ ਸਖਸ਼ੀਅਤਾਂ

ਪੰਥ ਸੇਵਕ ਜੁਝਾਰੂ ਸਖਸ਼ੀਅਤਾਂ ਨੇ ਅੱਜ ਜਾਰੀ ਕੀਤੇ ਇਕ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦੀ ਜਿੰਮੇਵਾਰੀ ਮਹਾਂਰਾਸ਼ਟਰ ਸਰਕਾਰ ਵੱਲੋਂ ਇਕ ਅਫਸਰਸ਼ਾਹ ਨੂੰ ਸੌਂਪਣਾ ਖਾਲਸਾ ਪੰਥ ਦੀਆਂ ਸੰਸਥਾਵਾਂ ਉੱਤੇ ਗੈਰ-ਪੰਥਕ ਪ੍ਰਬੰਧਕੀ ਨਿਜ਼ਾਮ ਦੇ ਗਲਬੇ ਨੂੰ ਦਰਸਾਉਂਦਾ ਹੈ।

ਸ਼ਹੀਦ ਬਲਦੀਪ ਸਿੰਘ ਫੂਲ ਅਤੇ ਸ਼ਹੀਦ ਸੁਖਪਾਲ ਸਿੰਘ ਪਾਲਾ ਦੀ ਯਾਦ ਚ ਸ਼ਹੀਦੀ ਸਮਾਗਮ ਕਰਵਾਇਆ

ਗੁਰਮਤਿ ਆਸ਼ੇ ਅਤੇ ਪੰਥਕ ਰਿਵਾਇਤ ਤੋਂ ਸੇਧ ਲੈ ਕੇ ਬੇਗਮਪੁਰਾ ਦੀ ਨਿਆਈਂ ਸਮਾਜ ਅਤੇ ਹਲੇਮੀ ਰਾਜ ਦੀ ਸਥਾਪਤੀ ਲਈ ਸੰਘਰਸ਼ ਕਰਦਿਆਂ ਸ਼ਹਾਦਤ ਪ੍ਰਾਪਤ ਕਰਨ ਵਾਲੇ ਸ਼ਹੀਦ ਭਾਈ ਬਲਦੀਪ ਸਿੰਘ ਫੂਲ ਅਤੇ ਸ਼ਹੀਦ ਭਾਈ ਸੁਖਪਾਲ ਸਿੰਘ ਪਾਲਾ ਦੀ ਯਾਦ ਵਿਚ ਬੀਤੇ ਦਿਨੀ ਪਿੰਡ ਫੂਲ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਗਿਆ।

ਅਸੀਂ ਆਪਣੇ ਲਾਲ ਗੁਆ ਬੈਠੇ..!

ਗਿਆਨੀ ਗੁਰਦਿੱਤ ਸਿੰਘ ਦੀ ਕਿਤਾਬ ‘ਮੇਰਾ ਪਿੰਡ’ ਵਿਚਲਾ ਪਿੰਡ ਹੁਣ ਪੰਜਾਬ ਚੋਂ ਰੁਖ਼ਸਤ ਹੋ ਗਿਆ ਜਾਪਦਾ ਹੈ। ਜਦੋਂ ਅੱਜ ਦੇ ਪਿੰਡ ਦੇਖਦੇ ਹਾਂ ਤਾਂ ਸਿਵਿਆਂ ’ਤੇ ਭੀੜਾਂ ਅਤੇ ਸੱਥਾਂ ’ਚ ਪਸਰੀ ਸੁੰਨ ਨਜ਼ਰ ਪੈਂਦੀ ਹੈ। ਪੰਜਾਬ ਅੱਜ ਉਦਾਸ ਹੈ, ਪ੍ਰੇਸ਼ਾਨ ਹੈ ਅਤੇ ਬੇਚੈਨ ਵੀ ਹੈ।

ਦਲ ਖਾਲਸਾ ਅਤੇ ਸ਼੍ਰੋ.ਅ.ਦ.ਅ. (ਮਾਨ) ਵੱਲੋਂ 14 ਅਗਸਤ ਨੂੰ ਲੁਧਿਆਣੇ ਮੁਜਾਹਿਰਾ ਕੀਤਾ ਜਾਵੇਗਾ

ਪੰਜਾਬ ਦੀ ਪ੍ਰਭੁਸੱਤਾ ਅਤੇ ਅਜ਼ਾਦੀ ਦੀ ਵਕਾਲਤ ਕਰਨ ਵਾਲੀਆਂ ਦੋ ਪ੍ਰਮੁੱਖ ਸਿੱਖ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਦਲ ਖਾਲਸਾ, ਨੇ ਸਾਂਝੇ ਤੌਰ ਤੇ ਫੈਸਲਾ ਕੀਤਾ ਹੈ ਕਿ ਉਹ ਸਿੱਖਾਂ 'ਤੇ ਭਾਰਤੀ ਨਿਜ਼ਾਮ ਦੇ ਹਮਲਿਆਂ, ਅਨਿਆਂ ਅਤੇ ਜ਼ਿਆਦਤੀਆਂ ਵਿਰੁੱਧ 14 ਅਗਸਤ ਨੂੰ ਲੁਧਿਆਣਾ ਵਿਖੇ ਵਿਸ਼ਾਲ ਪ੍ਰਦਰਸ਼ਨ ਕਰਨਗੇ।

ਸਰਹੰਦ ਫੀਡਰ ਨਹਿਰ ਤੇ ਲੱਗੇ ਪਾਣੀ ਵਾਲੇ ਪੰਪ ਬੰਦ ਕਰਨ ਵਿਰੁੱਧ ਫਿਰੋਜ਼ਪੁਰ ਕਨਾਲ ਸਰਕਲ ਦੇ ਦਫਤਰ ਮੂਹਰੇ ਕਿਸਾਨਾਂ ਦਾ ਭਾਰੀ ਇਕੱਠ ਹੋਇਆ

ਚੰਡੀਗੜ੍ਹ – ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਸਰਹੰਦ ਫੀਡਰ ਨਹਿਰ ਤੇ ਲੱਗੇ ਪਾਣੀ ਵਾਲੇ ਪੰਪ ਬੰਦ ਕਰਨ ਬਾਰੇ ਚਿੱਠੀ ਜਾਰੀ ਕੀਤੀ ਗਈ ਸੀ। ਇਸ ਦੇ ...

ਓਂਟਾਰੀਓ ਵਿਖੇ ਕਨੇਡਾ ਦੀ ਹਾਕੀ ਚੈਂਪੀਅਨਸ਼ਿਪ ਵਿਚ ਸੁਖਮਨ ਸਿੰਘ ਵੱਲੋਂ ਦਾਗੇ ਗੋਲਾਂ ਦੀ ਚਰਚਾ

ਕੈਨੇਡਾ ਦੇ ਓਂਟਾਰੀਓ ਸੂਬੇ ਦੇ ਬਰੈਮਟਨ ਸ਼ਹਿਰ ਵਿਚ 18 ਵਰ੍ਹਿਆਂ ਤੋਂ ਘੱਟ ਉਮਰ ਦੇ ਖਿਡਾਰੀਆਂ ਦੀ ਹੋਈ “ਨੈਸਨਲ ਫੀਲਡ ਹਾਕੀ ਚੈਪੀਅਨਸਿਪ” ਵਿੱਚ ਕੈਨੇਡਾ ਦੇ ਸੂਬੇ ਬ੍ਰਿਟਿਸ ਕੋਲੰਬੀਆ ਦੇ ਖਿਡਾਰੀਆਂ ਨੇ ਸਿਰਖਰਲੇ ਮੁਕਬਾਲੇ ਵਿੱਚ ਕੈਨੇਡਾ ਦੇ ਸੂਬੇ ਅਨਟਾਰੀਓ ਦੇ ਖਿਡਾਰੀਆਂ ਨੂੰ 3-1 ਨਾਲ ਹਰਾ ਕੇ ਸੋਨੇ ਦਾ ਤਗਮਾ ਹਾਸਲ ਕੀਤਾ।

« Previous PageNext Page »