ਖਾਸ ਖਬਰਾਂ » ਲੜੀਵਾਰ ਕਿਤਾਬਾਂ » ਸਿੱਖ ਖਬਰਾਂ

ਨਵੀਂ ਬੋਲਦੀ ਕਿਤਾਬ ‘ਅਜ਼ਾਦਨਾਮਾ (ਫਾਂਸੀ ਦੇ ਤਖ਼ਤੇ ਤੋਂ ਜੇਲ੍ਹ ਚਿੱਠੀਆਂ)’ ਸਿੱਖ ਸਿਆਸਤ ਐਪ ਤੇ ਜਾਰੀ

April 10, 2024 | By

ਚੰਡੀਗੜ੍ਹ –  ਸਿੱਖ ਸਿਆਸਤ ਵੱਲੋਂ ਪੇਸ਼ ਕੀਤੀਆਂ ਜਾਂਦੀਆਂ ਬੋਲਦੀਆਂ ਕਿਤਾਬਾਂ ਤਹਿਤ ‘ਅਜ਼ਾਦਨਾਮਾ (ਫਾਂਸੀ ਦੇ ਤਖ਼ਤੇ ਤੋਂ ਜੇਲ੍ਹ ਚਿੱਠੀਆਂ)’ ਦਾ ਬੋਲਦਾ ਰੂਪ ਸਿੱਖ ਸਿਆਸਤ ਐਪ ਤੇ ਜਾਰੀ ਕਰ ਦਿੱਤਾ ਗਿਆ ਹੈ। ਇਸ ਕਿਤਾਬ ਵਿੱਚ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁੱਖਦੇਵ ਸਿੰਘ ਸੁੱਖਾ ਦੀਆਂ ਬਹੁਤ ਸਾਰੀਆਂ ਚਿੱਠੀਆਂ ਨੂੰ ਖਾਲਸਾ ਪੰਥ ਅਤੇ ਸੰਗਤ ਦੇ ਸਨਮੁੱਖ ਕੀਤਾ ਗਿਆ ਹੈ।

ਭਾਈ ਸਾਹਿਬਾਨ ਦੀਆਂ ਚਿੱਠੀਆ ਦਾ ਮਜਮੂਨ ਅਜ਼ਾਦ ਜੀਵਨ ਦਾ ਝਲਕਾਰਾ ਦਿੰਦਾ ਹੈ । ਉਹਨਾ ਦੀਆਂ ਕੀਤੀਆਂ ਆਮ ਗੱਲਾਂ ਤੇ ਹਾਸਾ-ਮਖੌਲ ਵੀ ਉਹਨਾ ਦੀ ਸ਼ਹਾਦਤ ਦੇ ਪਰਸੰਗ ਵਿਚ ਵੇਖਿਆਂ ਵੱਡੇ ਅਰਥ ਦਿੰਦਾ ਹੈ। ਇਹਨਾ ਚਿੱਠੀਆਂ ਵਿਚ ਭਾਈ ਸਾਹਿਬਾਨ ਨੇ ਗੁਰਬਾਣੀ ਪ੍ਰੇਮ, ਗੁਰਮਤਿ ਦੀ ਮਾਰਗ ਸੇਧ, ਨਾਮ ਸਿਮਰਨ ਦੀ ਮਹਿਮਾ, ਗੁਰਬਾਣੀ ਪੜ੍ਹਨ, ਨਾਮ ਸਿਮਰਨ ਕਰਨ ਤੇ ਖਾਲਸਾਈ ਜੀਵਨ ਤੇ ਰਹਿਤ ਧਾਰਨ ਕਰਨ ਦੀ ਪ੍ਰੇਰਣਾ, ਖਾਲਿਸਤਾਨ ਬਾਰੇ ਸਿਧਾਂਤਕ ਸਪਸ਼ਟਤਾ ਆਦਿ ਬਹੁਤ ਸਾਰੇ ਵਿਸ਼ਿਆਂ ਬਾਰੇ ਲਿਖਿਆ ਹੈ।

ਖਾਲਿਸਤਾਨ ਅਤੇ ਸੰਘਰਸ਼ ਬਾਰੇ ਭਾਈ ਸਾਹਿਬਾਨ ਦੀਆਂ ਜੇਲ੍ਹ ਚਿੱਠੀਆਂ ਵਿਚ ਦਰਜ਼ ਸਪਸ਼ਟ ਬਿਆਨੀਆਂ ਅੱਜ ਦੇ ਸਮੇਂ ਹੋਰ ਵੀ ਵੱਧ ਅਹਿਮੀਅਤ ਅਖਤਿਆਰ ਕਰਦੀਆਂ ਹਨ । ੧੯੯੨ ਵਿਚ ਭਾਈ ਹਰਜਿੰਦਰ ਸਿੰਘ ਜਿੰਦਾ ਵੱਲੋਂ ਆਪਣੇ ਮਾਤਾ ਗੁਰਨਾਮ ਕੌਰ ਜੀ ਨੂੰ ਲਿਖੀ ਚਿੱਠੀ ਵਿਚ ਦਰਜ਼ ‘ਖਾਲਿਸਤਾਨ ਦੇ ਪਵਿੱਤਰ ਸੰਕਲਪ’, ‘ਜੰਗ-ਏ-ਖਾਲਿਸਤਾਨ’, ‘ਸਾਡਾ ਉਦੇਸ਼’, ‘ਸਾਡਾ ਕੇਂਦਰੀ ਨੁਕਤਾ’, ‘ਸਾਡੇ ਦੁਸ਼ਮਣ ਤੇ ਮਿੱਤਰ’ ਆਦਿ ਨੁਕਤੇ ਅੱਜ ਦੇ ਨੌਜਵਾਨਾਂ ਲਈ, ਅੱਜ ਦੇ ਸਮੇਂ ਵਿਚਾਰਨੇ ਹੋਰ ਵੀ ਵਧੇਰੇ ਅਹਿਮ ਹਨ।

ਇਹ ਕਿਤਾਬ ਸ. ਪਰਮਜੀਤ ਸਿੰਘ ਗਾਜ਼ੀ ਅਤੇ ਸ. ਰਣਜੀਤ ਸਿੰਘ ਹੋਰਾਂ ਵਲੋਂ ਸੰਪਾਦਤ ਕੀਤੀ ਗਈ ਹੈ ਅਤੇ ਬਿਬੇਕਗੜ ਪ੍ਰਕਾਸ਼ਨ ਵੱਲੋਂ ਛਾਪੀ ਗਈ ਹੈ। ਅਦਾਰਾ ਸਿੱਖ ਸਿਆਸਤ ਨੇ ਇਸ ਕਿਤਾਬ ਨੂੰ ਬੋਲਦਾ ਰੂਪ ਦਿੱਤਾ ਹੈ। ਸਰੋਤੇ ਇਸ ਕਿਤਾਬ ਦੇ ਕੁੱਝ ਹਿੱਸੇ ਬਿਨਾਂ ਕਿਸੇ ਭੇਟਾ ਤਾਰੇ ਸੁਣ ਸਕਦੇ ਹਨ।

ਅਜਿਹੀਆਂ ਹੋਰਨਾਂ ਬੋਲਦੀਆਂ ਕਿਤਾਬਾਂ ਸੁਣਨ ਦੇ ਲਈ ਸਿੱਖ ਸਿਆਸਤ ਦੀਆਂ ਖਾਸ ਸੇਵਾਵਾਂ ਸ਼ੁਰੂ ਕਰਵਾ ਕੇ ਸਰੋਤੇ ਹੋਰਨਾਂ ਕਿਤਾਬਾਂ ਸੁਣ ਸਕਦੇ ਹਨ।

ਸਿੱਖ ਸਿਆਸਤ ਐਪ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਹਾਸਿਲ ਕਰਨ ਕੀਤੀ ਜਾ ਸਕਦੀ ਹੈ। ਸਿੱਖ ਸਿਆਸਤ ਐਪ ਹਾਸਿਲ ਕਰੋ

ਕਿਤਾਬਾ ਮੰਗਵਾਉਣ ਦੇ ਲਈ ਵਟਸੈਪ ਤੇ ਸੁਨੇਹਾ ਭੇਜੋ – +91 89682-25990

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,