
ਪਿਛਲੇ ਦਿਨੀਂ ਬਿਬੇਕਗੜ੍ਹ ਪ੍ਰਕਾਸ਼ਨ ਵਲੋਂ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀਆਂ ਜੇਲ੍ਹ ਚਿੱਠੀਆਂ ਦੀ ਕਿਤਾਬ ਅਜ਼ਾਦਨਾਮਾ - ਫਾਂਸੀ ਦੇ ਤਖ਼ਤੇ ਤੋਂ ਜੇਲ੍ਹ ਚਿੱਠੀਆਂ ਛਪ ਕੇ ਆਈ ਹੈ। ਕੁਦਰਤੀ ਕਿਤਾਬ ਦੇ ਸੰਪਾਦਕ ਪਰਮਜੀਤ ਸਿੰਘ ਅਤੇ ਰਣਜੀਤ ਸਿੰਘ ਹੋਣਾਂ ਨਾਲ ਚੰਦ ਕੂ ਦਿਨ ਕਿਤਾਬ ਦੀ ਤਿਆਰੀ ਵਾਲੇ ਕਾਰਜ ਮੇਰੀ ਝੋਲੀ ਵੀ ਪਏ ਸਨ।
ਨਾਮ ਬਾਣੀ ਦੇ ਰਸੀਏ 'ਸੰਤ ਅਤਰ ਸਿੰਘ ਮਸਤੂਆਣਾ ਸਾਹਿਬ' ਵਾਲਿਆਂ ਦੀ ਜੀਵਨੀ 'ਤੇ ਲਿਖੀ ਕਿਤਾਬ 'ਰਾਜ ਜੋਗੀ - ਸੰਤ ਅਤਰ ਸਿੰਘ ਜੀ' ਅੱਜ ਗੁਰਦੁਆਰਾ ਗੁਰਸਾਗਰ ਸਾਹਿਬ ਵਿਚ ਜਾਰੀ ਕੀਤੀ ਗਈ।