ਪੱਤਰ

ਪੰਜਾਬ ਨੂੰ ਪੰਜਾਬ ਬਣਾਉਣ ਦਾ ਮਸਲਾ

January 28, 2012 | By

ਸਤਿਕਾਰਯੋਗ ਖਾਲਸਾ ਜੀ,

“ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ”

ਭਾਰਤੀ ਕਾਂਗਰਸ ਦਾ ਯੁਵਰਾਜ ਮੰਨੇ ਜਾਂਦੇ ਰਾਹੁਲ ਗਾਂਧੀ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਜੇਕਰ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਉਹ ਪੰਜਾਬ ਨੂੰ ਕੈਲੀਫੋਰਨੀਆ ਨਹੀਂ ਬਲਕਿ ਪੰਜਾਬ ਬਣਾ ਦੇਣਗੇ। ਪਰ ਦਾਸ ਪੰਜਾਬ ਦੀ ਸੂਝਵਾਨ ਜਨਤਾ ਤੋਂ ਪੁੱਛਣਾ ਚਾਹੁੰਦਾ ਹੈ ਕਿ ਬਿਨਾ ਖਾਲਸਾ ਰਾਜ ਦੇ ਕੀ ਪੰਜਾਬ ਨੂੰ ਪੰਜਾਬ ਬਣਾਉਣਾ ਸੰਭਵ ਹੈ? ਇਹ ਉਹੋ ਹੀ ਰਾਹੁਲ ਗਾਂਧੀ ਹੈ ਜਿਸ ਦੇ ਦਾਦੇ, ਪੜਦਾਦਿਆਂ ਕਾਰਣ ਪੰਜਾਬ ਪੰਜਾਬ ਨਹੀਂ ਰਿਹਾ। ਜਿਹਨਾਂ ਦੁਸ਼ਟਾਂ ਦੇ ਕਾਰਣ ਪੰਜਾਬ ਦੇ ਟੋਟੇ ਟੋਟੇ ਹੋ ਗਏ ਉਹਨਾਂ ਦਾ ਵਾਰਸ ਅੱਜ ਜਨਤਾ ਸਾਹਮਣੇ ਫੋਕੀਆਂ ਹਵਾਈ ਗੱਲਾਂ ਕਰ ਰਿਹਾ ਹੈ ਕਿ ਪੰਜਾਬ ਨੂੰ ਪੰਜਾਬ ਬਣਾ ਦਿਆਂਗੇ। ਇਹ ਸੱਚ ਹੈ ਕਿ ਕੋਈ ਵੀ ਪਾਰਟੀ ਪੰਜਾਬ ਨੂੰ ਕੈਲੀਫੋਰਨੀਆ ਜਰੂਰ ਬਣਾ ਸਕਦੀ ਹੈ ਕਿਉਂਕਿ ਪੰਜਾਬ ਇਸ ਦੇ ਸਮਰਥ ਹੈ, ਪਰ ਕੋਈ ਵੀ ਪਾਰਟੀ ਅੱਜ ਪੰਜਾਬ ਨੂੰ ਪੰਜਾਬ ਨਹੀਂ ਬਣਾ ਸਕਦੀ। ਅੱਜ ਸਵਾ ਦੋ ਦਰਿਆਵਾਂ ਦੀ ਧਰਤੀ ਨੂੰ ਪੰਜ ਦਰਿਆ ਦੀ ਧਰਤੀ ਜੇਕਰ ਬਣਾਇਆ ਜਾ ਸਕਦਾ ਹੈ ਤਾਂ ਸਿਰਫ ਤੇ ਸਿਰਫ ਖਾਲਸਾ ਰਾਜ ਦੀ ਸਿਰਜਣਾ ਤੋਂ ਬਾਅਦ। ਇਸ ਕਾਂਗਰਸ ਦਾ ਵਸ ਚੱਲੇ ਤਾਂ ਇਸ ਪੰਜਾਬ ਨੂੰ ਵੀ ਹੋਰ ਦੋ ਤਿੰਨ ਹਿੱਸਿਆਂ ਵਿੱਚ ਵੰਢ ਦੇਵੇ। ਕਿਉਂਕਿ ਇਹ ਲੋਕ ਨਹੀਂ ਚਾਹੁੰਦੇ ਕਿ ਸਿੱਖਾਂ ਦੇ ਕਬਜੇ ਵਿੱਚ ਕੋਈ ਵੱਡਾ ਇਲਾਕਾ ਰਹਿ ਜਾਵੇ। ਪੰਜਾਬ ਨੂੰ ਭੁੱਖਮਰੀ ਦੇ ਕੰਢੇ ਲਿਆ ਕੇ ਖੜਾ ਕਰਨ ਵਾਲੀ, ਗੁਰੂਧਾਮਾਂ ਉੱਪਰ ਹਮਲੇ ਅਤੇ ਸਿੱਖੀ ਦੀ ਨਸਲਕੁਸ਼ੀ ਵਾਰੇ ਵਿਚਾਰ ਰੱਖਣ ਵਾਲੀ ਇਹ ਅੱਤਬਾਦੀ ਪਾਰਟੀ ਪੰਜਾਬ ਨੂੰ ਪੰਜਾਬ ਕਿਵੇਂ ਬਣਾਏਗੀ? ਜੇਕਰ ਕਿਸੇ ਕਾਂਗਰਸੀ ਕੋਲ ਜਾਗਦੀ ਜਮੀਰ ਹੈ ਤਾਂ ਉਹ ਦੱਸਣ ਕਿ ਜਿਹੜਾ ਪੰਜਾਬ ਪਾਕਿਸਤਾਨ ਵਿੱਚ ਇਸ ਰਾਹੁਲ ਗਾਂਧੀ ਦੇ ਪੜਦਾਦੇ ਨਹਿਰੂ ਕਰਕੇ ਰਹਿ ਗਿਆ ਹੈ ਉਹ ਸਾਨੂੰ ਕਿਵੇਂ ਮਿਲੇਗਾ, ਸਾਡਾ ਨਨਕਾਣਾ ਸਾਨੂੰ ਕਿਵੇਂ ਮਿਲੇਗਾ? ਉਹਨਾਂ ਦੇ ਕੋਲ ਇਸ ਦਾ ਕੀ ਪ੍ਰੋਗਰਾਮ ਹੈ? ਜੇਕਰ ਉਹ ਇਹ ਸਭ ਨਹੀਂ ਕਰ ਸਕਦੇ ਤਾਂ ਪੰਜਾਬ ਦੇ ਸਿੱਖਾਂ ਨਾਲ ਕੋਝਾ ਮਜਾਕ ਕਰਨਾ ਬੰਦ ਕਰ ਦੇਣ। ਦੂਸਰੀ ਗੱਲ ਕਿ ਰਾਹੁਲ ਗਾਂਧੀ ਨੇ ਅਮਰਿੰਦਰ ਸਿੰਘ ਨੂੰ ਸ਼ੇਰੇ-ਪੰਜਾਬ ਕਿਹਾ ਹੈ। ਪਹਿਲਾਂ ਇਸਦੇ ਪਿਤਾ ਅਤੇ ਦਾਦੀ ਨੇ ਵੀ ਇੱਕ ਬੁੱਚੜ ਬੇਅੰਤੇ ਪਾਪੀ ਨੂੰ ਸ਼ੇਰੇ-ਪੰਜਾਬ ਕਿਹਾ ਸੀ, ਉਸ ਨੇ ਜੋ ਪੰਜਾਬ ਵਿੱਚ ਅੱਤਬਾਦ ਫੈਲਾਇਆ ਸੀ ਉਸ ਨੂੰ ਕੋਈ ਸਿੱਖ ਨਹੀਂ ਭੁੱਲ ਸਕਦਾ। ਹੁਣ ਇਹ ਨਵਾਂ ਅਖੌਤੀ ਸ਼ੇਰੇ ਪੰਜਾਬ ਜੋ ਨਿਤਾਪ੍ਰਤੀ ਝੂਠੇ ਸੌਦੇ ਵਾਲੇ ਦੀਆਂ ਜੁੱਤੀਆਂ ਚੱਟਦਾ ਰਹਿਦਾਂ ਹੈ ਉਹ ਮੁੱਖ-ਮੰਤਰੀ ਬਣ ਕੇ ਪਤਾ ਨਹੀਂ ਕੀ ਚਾਰ ਚੰਨ ਲਾਵੇਗਾ। ਇੱਕ ਹੋਰ ਦਾਸ ਵੱਲੋਂ ਇਹਨਾਂ ਰਾਜਨੀਤਿਕ ਲੀਡਰਾਂ ਨੂੰ ਬੇਨਤੀ ਹੈ ਕਿ ਕਿਸੇ ਵੀ ਜਣੇ ਖਣੇ ਨੂੰ ਸ਼ੇਰੇ-ਪੰਜਾਬ ਜਾਂ ਫਖਰੇ-ਕੌਮ ਵਰਗੇ ਖਿਤਾਬ ਵੰਡ ਕੇ ਇਹਨਾਂ ਲਫਜਾਂ ਦੀ ਮਹੱਤਤਾ ਖਤਮ ਨਾ ਕਰੋ।

ਅੰਤ ਵਿੱਚ ਇਹਨਾਂ ਸਾਰੇ ਅਖੌਤੀ ਸ਼ੇਰੇ-ਪੰਜਾਬਾਂ ਅਤੇ ਫਖਰੇ-ਕੌਮ ਵਰਗਿਆਂ ਨੂੰ ਦਾਸ ਦਾ ਸੁਨੇਹਾ ਹੈ ਕਿ ਪੰਜਾਬ ਤਾਂ ਪੰਜਾਬ ਜਰੂਰ ਬਣਕੇ ਰਹੇਗਾ। ਪਰ ਇਹ ਤੁਹਾਡੇ ਵਰਗੇ ਗੱਦਾਰਾਂ ਕਰਕੇ ਨਹੀਂ ਸਗੋਂ ਜਾਗਦੇ ਜਮੀਰ ਵਾਲੇ ਸਿੱਖ ਨੌਜਵਾਨਾਂ ਵੱਲੋਂ ਖਾਲਸਾ ਰਾਜ ਦੀ ਸਥਾਪਨਾ ਕਰਕੇ ਬਣਾਇਆ ਜਾਵੇਗਾ।

ਹੋਈਆਂ ਭੁਲਾਂ ਦੀ ਖਿਮਾ ਬਖਸ਼ਣੀ ਜੀ।

“ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ”

ਦਾਸ:
ਸੁਖਦੀਪ ਸਿੰਘ
(ਯੁੱਥ ਖਾਲਸਾ ਫੈਡਰੇਸ਼ਨ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: