ਭਾਰਤੀ ਕਾਂਗਰਸ ਦਾ ਯੁਵਰਾਜ ਮੰਨੇ ਜਾਂਦੇ ਰਾਹੁਲ ਗਾਂਧੀ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਜੇਕਰ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਉਹ ਪੰਜਾਬ ਨੂੰ ਕੈਲੀਫੋਰਨੀਆ ਨਹੀਂ ਬਲਕਿ ਪੰਜਾਬ ਬਣਾ ਦੇਣਗੇ। ਪਰ ਦਾਸ ਪੰਜਾਬ ਦੀ ਸੂਝਵਾਨ ਜਨਤਾ ਤੋਂ ਪੁੱਛਣਾ ਚਾਹੁੰਦਾ ਹੈ ਕਿ ਬਿਨਾ ਖਾਲਸਾ ਰਾਜ ਦੇ ਕੀ ਪੰਜਾਬ ਨੂੰ ਪੰਜਾਬ ਬਣਾਉਣਾ ਸੰਭਵ ਹੈ?
ਜਲਾਦਾਂ ਨੇ ਮਿਲ ਜਦੋਂ ਭੁੱਲਰ ਨੂੰ ਫਾਂਸੀ ਦੀ ਸਜਾ ਸੁਣਾਈ, ਇਨਸਾਫ ਦਾ ਸੀ ਥੰਮ ਡੋਲਿਆ ਹਿੱਲ ਗਈ ਕੁੱਲ ਲੋਕਾਈ। ਸਿੰਘਾਂ ਨੇ ਫਿਰ ਮਤੇ ਪੁਗਾਏ ਢਿੱਲ ਜਰਾ ਨਾ ਲਾਈ, ਪੂਰੀ ਦੁਨੀਆ ਅੰਦਰ ਹਸਤਾਖਰ ਲਹਿਰ ਚਲਾਈ।
ਦੁਨੀਆਂ ਦੇ ਕਈ ਮੁਲਕਾਂ ਵਿੱਚ ਕਕਾਰਾਂ ਤੇ ਲੱਗੀ ਪਾਬੰਦੀ ਦੇ ਮਾਮਲੇ ਵਿੱਚ ਸਿੱਖ ਪੂਰੀ ਦੁਨੀਆ ਵਿੱਚ ਇਕੱਲੇ ਹੀ ਜੱਦੋਜਹਿਦ ਕਰ ਰਹੇ ਹਨ ਅਤੇ ਭਾਰਤ ਦੀਆਂ ਸਰਕਾਰਾਂ ਅਤੇ ਹੋਰ ਭਾਰਤ ਦੇ ਵਸਨੀਕਾਂ ਨੇ ਕਦੇ ਸਿੱਖਾਂ ਦਾ ਸਾਥ ਦੀ ਕੋਸ਼ਿਸ਼ ਨਹੀਂ ਕੀਤੀ।
ਪੰਜਾਬ ਤੇ ਚੜੇ ਕਰਜੇ ਵਾਰੇ ਪਿਛਲੇ ਕਈ ਦਿਨਾਂ ਤੋਂ ਬਹੁਤ ਚਰਚਾ ਹੋ ਰਹੀ ਹੈ। 70,000 ਕਰੋੜ ਰੁਪਏ ਦਾ ਕਰਜਾ ਪੰਜਾਬ ਉੱਪਰ ਦੱਸਿਆ ਜਾ ਰਿਹਾ ਹੈ। ਇਹ ਕਰਜਾ ਸਰਕਾਰਾਂ ਮੁਤਾਬਿਕ ਸਰਕਾਰੀ ਅੱਤਬਾਦ ਸਮੇਂ ਪੰਜਾਬ ਉੱਪਰ ਚੜਿਆ ਜਦੋਂ ਪੰਜਾਬ ਦੀ ਸਿੱਖ ਨੌਜਵਾਨੀ ਨੂੰ ਪਿੰਡਾਂ ਸ਼ਹਿਰਾਂ ਵਿੱਚੋਂ ਕੋਹ-ਕੋਹ ਕੇ ਝੂਠੇ ਮੁਕਾਬਲੇ ਬਣਾ ਕੇ ਖਤਮ ਕੀਤਾ ਜਾ ਰਿਹਾ ਸੀ।
ਨਾਸਿਕ ਸ਼ਹਿਰ ਮਹਾਰਾਸ਼ਟਰ ਵਿੱਚ ਦਰਬਾਰ ਸਾਹਿਬ ਦੀ ਤਰਜ ਉੱਪਰ ਗੁਰੂਦੁਆਰਾ ਬਣਾਉਣ ਦਾ ਮਸਲਾ ਸਾਹਮਣੇ ਆਇਆ ਹੈ ਅਤੇ ਗੁਰੂ ਘਰ ਵਿੱਚ ਗਣੇਸ਼ ਦੀ ਮੂਰਤੀ ਰੱਖ ਕੇ ਗਣੇਸ਼ ਮਹੋਤਸਵ ਮਨਾਉਣ ਦੀਆਂ ਗੱਲਾਂ ਅਖਬਾਰਾਂ ਅਤੇ ਟੈਲੀਵਿਜਨ ਚੈਨਲਾਂ ਉੱਪਰ
ਅਜੋਕੇ ਸਮੇਂ ਵਿੱਚ ਸਿੱਖਾਂ ਦੀ ਜੋ ਹਾਲਤ ਭਾਰਤ ਦੇਸ਼ ਵਿੱਚ ਹੈ ਜੇਕਰ ਆਪਾਂ ਅੱਖਾਂ ਖੋਲ ਕੇ ਜਾਗਦੇ ਜਮੀਰ ਦੇ ਨਾਲ ਵੇਖੀਏ ਤਾਂ ਬਹੁਤ ਹੀ ਗਿਰਾਵਟ ਵੱਲ ਜਾ ਰਹੀ ਹੈ।
5 ਜੁਲਾਈ ਨੂੰ ਭਾਰਤ ਦੀ ਦੂਜੀ ਵੱਡੀ ਪਾਰਟੀ ਬੀ. ਜੇ. ਪੀ. ਅਤੇ ਸਮੁੱਚੀ ਵਿਰੋਧੀ ਧਿਰ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਹ ਬੰਦ ਭਾਰਤ ਵਿੱਚ ਵੱਧ ਰਹੀ ਮਹਿੰਗਾਈ ਅਤੇ ਬਿਗੜ ਰਹੀ ਅਰਥ ਵਿਵਸਥਾ ਨੂੰ ਲੈ ਕੇ ਕੀਤਾ ਗਿਆ।
ਲੁਧਿਆਣਾ (16 ਜੁਲਾਈ, 2010): ਯੂਥ ਖਾਲਸਾ ਫੈਡਰੇਸ਼ਨ ਵੱਲੋਂ ਜਾਰੀ ਇੱਕ ਪੱਤਰ ਵਿੱਚ ਕਿਹਾ ਗਿਆ ਹੈ ਕਿ 14 ਜੁਲਾਈ ਦੇ ਹਿੰਦੋਸਤਾਨ ਟਾਈਮਸ ਵਿੱਚ ਭਾਰਤੀ ਪੁਲਿਸ ਦੇ ਇੱਕ ਬੁੱਚੜ ਅਫਸਰ ਕੇ. ਪੀ. ਐੱਸ. ਗਿੱਲ ਦੇ ਛਪੇ ਇੱਕ ਬਿਆਨ ਵਿੱਚ ਉਸ ਨੇ ਕਿਹਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਫੋਟੋ ਭਗਤ ਸਿੰਘ ਦੀ ਫੋਟੋ ਦੇ ਬਰਾਬਰ ਅੱਜ ਦੇ ਨੌਜਵਾਨ ਸਿਰਫ ਫੈਸ਼ਨ ਲਈ ਹੀ ਲਗਾਉਂਦੇ ਹਨ।
ਜਿਵੇਂ ਕਿ ਆਪ ਜਾਣਦੇ ਹੀ ਹੋ ਕਿ 4 ਜੂਨ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਦੀ ਮੀਟਿੰਗ ਦੇ ਦੌਰਾਨ ਮੁੱਖ ਮੰਤਰੀ ਬਾਦਲ ਨੇ ਪੰਜਾਬ ਦੇ ਕਈ ਅਹਿਮ ਮੁੱਦਿਆਂ ਵਾਰੇ ਚਰਚਾ ਕੀਤੀ। ਇਹਨਾਂ ਵਿੱਚੋਂ ਮੁੱਖ ਮੁੱਦਾ ਪਾਣੀ ਦੀ ਵੰਡ ਦਾ ਹੈ ਜੋ ਰਾਈਪੇਰੀਅਨ ਸਿਧਾਂਤ ਨਾਲ ਕਰਨ ਦੀ ਗੱਲ ਕੀਤੀ ਗਈ।
ਜਿਵੇਂ ਕਿ ਆਪ ਸਭ ਜਾਣਦੇ ਹੀ ਹੋ ਕਿ ਭਾਈ ਪਰਮਜੀਤ ਸਿੰਘ ਨੂੰ ਭਾਰਤੀ ਕਚਿਹਰੀ ਨੇ ਇੱਕ ਜੱਲਾਦ, ਬਡਰੂਪੀਆ, ਮਾਸੂਮਾਂ ਦਾ ਖੂਨ ਪੀਣ ਵਾਲਾ, ਜੰਗੇ ਆਜਾਦੀ ਦਾ ਦੁਸ਼ਮਣ, ਕੁਰਸੀ ਦੇ ਨਸ਼ੇ ਵਿੱਚ ਜਮੀਰ ਵੇਚ ਚੁੱਕੇ ਸਾਬਕਾ ਮੁੱਖ ਮੰਤਰੀ ਬੇਅੰਤੇ ਨੂੰ ਸੋਧਣ ਦੀ ਸਜਿਸ਼ ਵਿੱਚ ਸ਼ਮਿਲ ਹੋਣ ਕਰਕੇ ਉਮਰ ਕੈਦ ਅਤੇ 65000/- ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ। ਇਸ ਤਰਾਂ ਦੇ ਫੈਸਲੇ ਦੀ ਹੀ ਉਮੀਦ ਕੀਤੀ ਜਾ ਸਕਦੀ ਸੀ ਕਿਸੇ ਹਿੰਦੋਸਤਾਨ ਦੇ ਗਲੇ-ਸੜੇ ਕਾਨੂੰਨ ਦੀ ਕਚਿਹਰੀ ਵਿੱਚੋਂ। ਪਰ ਇਸ ਨਾਲ ਇਕ ਗੱਲ ਸਾਫ ਹੋ ਗਈ ਹੈ ਕਿ ਹਿੰਦੋਸਤਾਨੀ ਕਾਨੂੰਨ ਦੇ ਦੋ ਪੱਖ ਹਨ।
Next Page »