ਆਮ ਖਬਰਾਂ

’ਕਾਲੀਆਂ ਤੇ ਕਾਂਗਰਸੀਆਂ ਅਤੇ ਬਾਦਲ ਤੇ ਅਮਰਿੰਦਰ ਵਿੱਚ ਕੋਈ ਫਰਕ ਨਹੀਂ ਹੈ।

July 17, 2010 | By

ਸਤਿਕਾਰਯੋਗ ਖਾਲਸਾ ਜੀ,
“ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ”
5 ਜੁਲਾਈ ਨੂੰ ਭਾਰਤ ਦੀ ਦੂਜੀ ਵੱਡੀ ਪਾਰਟੀ ਬੀ. ਜੇ. ਪੀ. ਅਤੇ ਸਮੁੱਚੀ ਵਿਰੋਧੀ ਧਿਰ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਹ ਬੰਦ ਭਾਰਤ ਵਿੱਚ ਵੱਧ ਰਹੀ ਮਹਿੰਗਾਈ ਅਤੇ ਬਿਗੜ ਰਹੀ ਅਰਥ ਵਿਵਸਥਾ ਨੂੰ ਲੈ ਕੇ ਕੀਤਾ ਗਿਆ। ਅੱਜ ਇਹ ਗੱਲ ਕਿਸੇ ਤੋਂ ਵੀ ਲੁਕੀ ਨਹੀਂ ਹੈ ਕਿ ਭਾਰਤ ਦੀ ਆਰਥਿਕ ਦਸ਼ਾ ਪੂਰੀ ਤਰ੍ਹਾਂ ਨਾਲ ਲੜਖੜਾ ਚੱਕੀ ਹੈ। ਸਰਕਾਰਾਂ ਕੋਲ ਕੋਈ ਪੁਖਤਾ ਰਣਨੀਤੀ ਨਹੀਂ ਹੈ ਅਤੇ ਨਾਂ ਹੀ ਕਿਸੇ ਸਰਕਾਰ, ਲੀਡਰ ਜਾਂ ਮੰਤਰੀ ਦੇ ਵਸ ਦੀ ਹੁਣ ਇਹ ਗੱਲ ਰਹੀ ਹੈ। ਭਾਰਤ ਦਾ ਆਮ ਆਦਮੀ ਦੋ ਵਕਤ ਦੀ ਰੋਟੀ ਲਈ ਜੂਝ ਰਿਹਾ ਹੈ। ਅਜਿਹੀ ਸਥਿਤੀ ਵਿੱਚ ਭਾਰਤ ਦਾ ਨੇੜਲਾ ਭਵਿੱਖ ਬਹੁਤ ਹੀ ਖਰਾਬ ਅਤੇ ਚਿੰਤਾ ਜਨਕ ਹੋਣ ਵਾਲਾ ਹੈ। ਭਾਰਤ ਦੇ ਲੋਕਾਂ ਨੇ ਕਈ ਸੂਬਿਆਂ ਵਿੱਚ ਵਿਦਰੋਹ ਕਰ ਦਿੱਤਾ ਹੈ, ਜੋ ਨਕਲਸਬਾਦ ਦਾ ਰੂਪ ਧਾਰਨ ਕਰ ਚੁੱਕਾ ਹੈ। ਭੁੱਖਮਰੀ ਕਾਰਣ ਹੀ ਲੁੱਟਾਂ, ਖੋਹਾਂ ਅਤੇ ਕਤਲ ਦੀਆਂ ਵਾਰਦਾਤਾਂ ਵੀ ਵੱਧ ਰਹੀਆਂ ਹਨ। ਅੱਜ ਇਸ ਹਾਲਤ ਲਈ ਭਾਰਤ ਦੀਆਂ ਪੁਰਾਣੀਆਂ ਸਰਕਾਰਾਂ, ਭਰਿਸ਼ਟ ਨੇਤਾ ਅਤੇ ਸਭ ਤੋਂ ਵੱਧ ਗਾਂਧੀ-ਨਹਿਰੂ ਪਰਿਵਾਰ ਜਿੰਮੇਵਾਰ ਹੈ। ਇਹਨਾਂ ਲੋਕਾਂ ਨੇ ਭਾਰਤ ਦੀ ਆਜਾਦੀ ਤੋਂ ਭਾਅਦ ਹੁਣ ਤੱਕ ਦੇਸ਼ ਨੂੰ ਲੁੱਟਣ ਤੋਂ ਬਘੈਰ ਹੋਰ ਕੁਝ ਨਹੀਂ ਕੀਤਾ। ਗਰੀਬ ਆਦਮੀ ਹੋਰ ਗਰੀਬ ਅਤੇ ਅਮੀਰ ਹੋਰ ਅਮੀਰ ਹੁੰਦਾ ਚਲਿਆ ਗਿਆ। ਦੌਲਤ ਅਤੇ ਕੁਰਸੀ ਦੇ ਭੁੱਖੇ ਭਾਰਤੀ ਨੇਤਾ ਅਤੇ ਅਫਸਰ ਸਰਮਾਏਦਾਰਾਂ ਦੇ ਹੱਥਾਂ ਦੀਆਂ ਕਠਪੁਤਲੀਆਂ ਬਣ ਕੇ ਰਹਿ ਗਏ। ਭਾਰਤ ਦੀ ਆਜਾਦੀ ਤੋਂ ਪਹਿਲਾਂ ਮੋਹਨਦਾਸ ਗਾਂਧੀ, ਨਹਿਰੂ ਅਤੇ ਪਟੇਲ ਵਰਗੇ ਕੁੱਤੇ ਅੰਗਰੇਜਾਂ ਦੀ ਥਾਲੀ ਵਿੱਚ ਮੂੰਹ ਮਾਰਦੇ ਸਨ ਅਤੇ ਬਾਅਦ ਵਿੱਚ ਸਰਮਾਏਦਾਰਾਂ ਦੀਆਂ ਥਾਲੀਆਂ ਵਿੱਚ ਮੂੰਹ ਮਾਰਦੇ ਰਹੇ ਅਤੇ ਇਹਨਾਂ ਦੀਆਂ ਅਗਲੀਆਂ ਪੁਸ਼ਤਾਂ ਵੀ ਇਹ ਕੰਮ ਬਾਖੂਬੀ ਕਰ ਰਹੀਆਂ ਹਨ। ਭਾਰਤ ਵਿੱਚ ਗ੍ਰਹਿਯੁੱਧ ਦੀ ਸਥਿਤੀ ਬਣ ਚੁੱਕੀ ਹੈ। ਇੱਕ ਪਾਸੇ ਜਿੱਥੇ 12 ਦੇ ਕਰੀਬ ਸੂਬੇ ਨਕਸਲਬਾਦੀ ਹਿੰਸਾ ਦਾ ਸ਼ਿਕਾਰ ਹਨ ਉੱਥੇ ਹੀ ਦੂਜੇ ਪਾਸੇ ਜੰਮੂ-ਕਸ਼ਮੀਰ ਦੇ ਲੋਕ ਭਾਰਤੀ ਸੁਰੱਖਿਆਂ ਏਜੰਸੀਆਂ ਦੇ ਤਸ਼ੱਦਦ ਦਾ ਸ਼ਿਕਾਰ ਹਨ। ਜੰਮੂ ਕਸ਼ਮੀਰ ਦੀ ਜਾਗਦੀ ਜਮੀਰ ਵਾਲੀ ਆਬਾਮ ਨੇ ਕਦੇ ਵੀ ਭਾਰਤੀ ਫਿਰਕਾਪ੍ਰਸਤੀ ਅੱਗੇ ਗੋਡੇ ਨਹੀਂ ਟੇਕੇ। ਅੱਜ ਕਸ਼ਮੀਰ ਦਾ ਬੱਚਾ-ਬੱਚਾ ਸਿਪਾਹੀ ਬਣ ਚੁੱਕਾ ਹੈ ਅਤੇ ਆਪਣੇ ਹੋਰਨਾਂ ਵੀਰਾਂ, ਭੈਣਾ ਅਤੇ ਬਜੁਰਗਾਂ ਦੀ ਸ਼ਹਾਦਤ ਦਾ ਹੱਕ ਲੈਣ ਲਈ ਤੱਤਪਰ ਹੈ। ਇਹਨਾਂ ਹਾਲਾਤਾਂ ਵਿੱਚ ਸਿੱਖ ਸਟੇਟ ਪੰਜਾਬ ਕਿੱਥੇ ਖੜਾ ਹੈ ਇਹ ਵੇਖਣਾ ਅੱਜ ਹਰ ਇੱਕ ਸਿੱਖ ਦਾ ਮੁਢਲਾ ਫਰਜ ਹੈ। ਅਸੀਂ ਭਾਰਤੀ ਰਾਜ ਵਿੱਚ ਫੈਲ ਰਹੀ ਅਸ਼ਾਂਤੀ ਅਤੇ ਆਰਥਿਕ ਗਿਰਾਬਟ ਦਾ ਜਬਰਦਸਤੀ ਹਿੱਸਾ ਕਿਉਂ ਬਣ ਰਹੇ ਹਾਂ। ਅੱਜ ਭਾਰਤ ਦੀਆਂ ਸਰਕਾਰਾਂ ਅਤੇ ਨਿਆਪ੍ਰਨਾਲੀ ਦਾ ਸਾਡੇ ਪ੍ਰਤੀ ਰਵੱਈਆ ਵੀ ਕਿਸੇ ਤੋਂ ਲੁਕਿਆ ਨਹੀ ਹੈ। ਹਰਿਆਣੇ ਵਿੱਚ ਜੇਕਰ ਪਾਣੀ ਨਹੀਂ ਹੈ ਉਸ ਲਈ ਵੀ ਪੰਜਾਬ ਜਿੰਮੇਵਾਰ, ਜੇਕਰ ਹਰਿਆਣੇ ਵਿੱਚ ਹੜ੍ਹ ਆ ਜਾਵੇ ਤਾਂ ਵੀ ਪੰਜਾਬ ਜਿੰਮੇਵਾਰ। ਜੇਕਰ ਇਹਨਾਂ ਲੋਕਾਂ ਨੂੰ ਸਾਡੇ ਪੰਜਾਬ ਤੋਂ ਇੰਨ੍ਹੀ ਹੀ ਤਕਲੀਫ ਹੈ ਤਾਂ ਸਾਡਾ ਨਾਜਾਇਜ ਦੱਬਿਆ ਹੋਇਆ ਇਲਾਕਾ ਖਾਲੀ ਕਰਕੇ ਸਾਡੇ ਪੰਜਾਬ ਤੋਂ ਇਹ ਭਾਰਤੀ ਸਰਕਾਰਾਂ ਅਤੇ ਇਹਨਾਂ ਸਰਕਾਰਾਂ ਦੇ ਸਿਰ ਉੱਪਰ ਪੰਜਾਬ ਨੂੰ ਅੱਖਾਂ ਦਿਖਾਉਣ ਵਾਲੇ ਬਾਹਰ ਕਿਉਂ ਨਹੀਂ ਨਿੱਕਲ ਜਾਂਦੇ? ਕਿਉਂ ਪੰਜਾਬ ਦੀ ਖੋਖਲੀ ਲੀਡਰਸ਼ਿੱਪ ਤੋਂ ਇਹਨਾਂ ਨੂੰ ਜਵਾਬ ਨਹੀਂ ਦਿੱਤਾ ਜਾਂਦਾ? ਆਨੰਦਪੁਰ ਸਾਹਿਬ ਦੇ ਮਤੇ ਦੇ ਮੁੱਦੇ ਕਿਉਂ ਨਹੀ ਲਾਗੂ ਹੁੰਦੇ? ਇਹ ਕੋਈ ਆਮ ਅਣਗਹਿਲੀ ਵਿੱਚ ਟਾਲ ਦੇਣ ਵਾਲੀ ਗੱਲ ਨਹੀਂ ਹੈ। ਇਹਨਾਂ ਮੁੱਦਿਆਂ ਦਾ ਸਿੱਧਾ ਅਸਰ ਸਿੱਖ ਸਟੇਟ ਪੰਜਾਬ ਉੱਪਰ ਪੈਂਦਾ ਹੈ, ਪੰਜਾਬ ਦੇ ਹਰ ਵਸਿੰਦੇ ਉੱਪਰ ਪੈਂਦਾ ਹੈ। ਅੱਜ ਭਾਰਤ ਦੀ ਵੱਧ ਰਹੀ ਜਨਸੰਖਿਆ ਹੀ ਭਾਰਤ ਦੀ ਅਖੰਡਤਾ ਨੂੰ ਵੱਡਾ ਖਤਰਾ ਬਣ ਗਈ ਹੈ। ਅਸੀਂ ਜਬਰਦਸਤੀ ਇਹਨਾਂ ਲੋਕਾਂ ਦੀਆਂ ਆਪਸੀ ਲੜਾਈਆਂ ਵਿੱਚ ਕਿਉਂ ਪਿਸ ਰਹੇ ਹਾਂ। ਪੰਜਾਬ ਦੀ  ਲੀਡਰਸ਼ਿੱਪ ਫੇਲ ਹੈ ਚਾਹੇ ਉਹ ਸਿੱਖ ਵਿਰੋਧੀ ਕਾਂਗਰਸ ਹੋਵੇ ਚਾਹੇ ਝੂਠੇ ਅਕਾਲੀਆਂ ਦੀ ਸਰਕਾਰ ਹੋਵੇ। ਬਾਦਲ ਅਤੇ ਅਮਰਿੰਦਰ ਵਿੱਚ ਕੋਈ ਫਰਕ ਨਹੀਂ ਹੈ। ਅਮਰਿੰਦਰ ਸਿੰਘ ਉਹ ਘਟੀਆ ਕਿਸਮ ਦਾ ਇਨਸਾਨ ਹੈ ਜਿਸਨੇ ਦਰਬਾਰ ਸਾਹਿਬ ਉੱਪਰ ਹੋਏ ਹਮਲੇ ਤੋਂ ਬਾਅਦ ਵੀ ਅਕਾਲੀ ਦਲ ਦੀ ਗਿਰਾਵਟ ਦੂਰ ਕਰਨ ਦੀ ਥਾਂ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਇਆ। ਅਜਿਹੇ ਅਨੇਕਾਂ ਲੀਡਰ ਹਨ ਜੋ ਕਿ ਕਿਸੇ ਸਮੇਂ ਧਰਮ ਯੁੱਧ ਮੋਰਚੇ ਦਾ ਹਿੱਸਾ ਸਨ ਪਰ ਭਾਰਤੀ ਫੌਜ ਦੇ ਹਮਲੇ ਤੋਂ ਬਾਅਦ ਇੰਨਾਂ ਡਰ ਗਏ ਕਿ ਅੱਜ ਤੱਕ ਕਦੇ ਉਹਨਾਂ ਨੇ ਦੋਬਾਰਾ ਉਹਨਾਂ ਮੁਦਿੱਆਂ ਦੀ ਗੱਲ ਨਹੀਂ ਕੀਤੀ। ਅਤੇ ਸਾਡੇ ਵਰਗੀ ਆਮ ਜੰਤਾ ਇਹਨਾਂ ਲੀਡਰਾਂ ਦੇ ਸਹਾਰੇ ਆਪਣੀ ਕੌਮ ਦੀ ਹੋਈ ਨਸਲਕੁਸ਼ੀ ਅਤੇ ਪੰਜਾਬ ਨਾਲ ਹੋਏ ਧੱਕੇ ਦਾ ਇਨਸਾਫ ਲੈਣ ਦੀ ਉਮੀਦ ਕਰਦੀ ਰਹੀ। ਪਰ ਹੁਣ ਸਾਡਾ ਵਿਸ਼ਵਾਸ ਇਹਨਾਂ ਤੋਂ ਉੱਠ ਚੁੱਕਾ ਹੈ। ਪੰਜਾਬ ਦੇ ਵਸਿੰਦਿਆਂ ਨੂੰ ਵੀ ਕਸ਼ਮੀਰ ਦੀ ਆਬਾਮ ਦੀ ਤਰ੍ਹਾਂ ਹੀ ਹੱਕਾਂ ਦੀ ਪ੍ਰਾਪਤੀ ਲਈ ਜੂਝਣ ਵਾਸਤੇ ਤਿਆਰ ਹੋਣਾ ਚਾਹੀਦਾ ਹੈ।
ਅਮ੍ਰਿਤਸਰ ਸਾਹਿਬ ਲਈ ਪਵਿੱਤਰ ਸ਼ਹਿਰ ਦਾ ਦਰਜਾ ਕਿਵੇਂ ਪ੍ਰਾਪਤ ਕਰ ਸਕਦੇ ਹਾਂ ਜਿੱਥੇ ਹਰ ਰੋਜ 2 ਕਰੋੜ ਦੀ ਸ਼ਰਾਬ ਵਿਕਦੀ ਹੈ। ਜੇਕਰ ਅਸੀਂ ਆਪਣੀਆਂ ਆਦਤਾਂ ਨਹੀਂ ਬਦਲ ਸਕਦੇ ਤਾਂ ਅਸੀਂ ਸਰਕਾਰਾਂ ਦੇ ਫੈਸਲੇ ਬਦਲਣ ਦੀ ਉਮੀਦ ਆਪਣੇ ਆਪ ਤੋਂ ਕਿਵੇਂ ਕਰ ਸਕਦੇ ਹਾਂ। ਕਿੰਨੇ ਸ਼ਰਮ ਦੀ ਗੱਲ ਹੈ ਕਿ ਸਾਡੇ ਸਭ ਤੋਂ ਪਵਿੱਤਰ ਸ਼ਹਿਰ ਦੇ ਲੋਕ ਇੱਕ ਦਿਨ ਵਿੱਚ 2 ਕਰੋੜ ਦੀ ਸ਼ਰਾਬ ਹੀ ਪੀ ਜਾਂਦੇ ਹਨ।
ਅੱਜ ਭਾਰਤ ਦਾ ਸੰਵੀਧਾਨ ਸਿੱਖ ਨੂੰ ਸਿੱਖ ਨਹੀਂ ਮੰਨਦਾ, ਪਰ ਸਾਡੀ ਹੀ ਅਣਖ ਮੁੱਕ ਗਈ ਹੈ ਜੋ ਇਸ ਸੰਵੀਧਾਨ ਨੂੰ ਆਪਣੇ ਸਿਰ ਮੱਥੇ ਰੱਖਦੇ ਹਾਂ।
ਮੋਹਨ ਦਾਸ ਗਾਂਧੀ ਭਾਰਤ ਦਾ ਅਖੌਤੀ ਪਿਤਾ ਜੋ ਕਹਿੰਦਾ ਸੀ ਕਿ ਜੇਕਰ ਕੋਈ ਤੁਹਾਡੇ ਚਪੇੜ ਮਾਰਦਾ ਹੈ ਤਾਂ ਦੂਜੀ ਗੱਲ ਵੀ ਉਸ ਅੱਗੇ ਕਰ ਦੇਵੋ। ਇਸ ਤਰ੍ਹਾਂ ਦੇ ਸ਼ਬਦ ਕੋਈ ਅੱਤ ਦਾ ਬੇਸ਼ਰਮ, ਢੀਠ ਅਤੇ ਬੇਗੈਰਤ ਇਨਸਾਨ ਹੀ ਕਰ ਸਕਦਾ ਹੈ। ਇਹੋ ਹੀ ਕਾਰਣ ਰਿਹਾ ਕਿ ਭਾਰਤ ਦੀਆਂ ਧੀਆਂ, ਭੈਣਾਂ ਦੀਆਂ ਇੱਜਤਾਂ ਵਿਦੇਸ਼ੀ ਹਮਲਾਵਰਾਂ ਨੇ ਖਰਾਬ ਕੀਤੀਆਂ ਸਨ। ਗਾਂਧੀ ਨੂੰ ਭਾਰਤ ਦਾ ਪਿਤਾ ਮੰਨਿਆ ਜਾਂਦਾ ਹੈ ਪਰ ਅਸੀਂ ਅਜਿਹੇ ਬੇਗੈਰਤ ਇਨਸਾਨ ਨੂੰ ਪੰਜਾਬ ਦੀ ਧਰਤੀ ਦਾ ਕੁੱਤਾ ਵੀ ਨਹੀਂ ਮੰਨ ਸਕਦੇ ਕਿਉਂਕਿ ਕੁੱਤਾ ਇੱਕ ਬਫਾਦਾਰ ਜਾਨਵਰ ਹੈ ਪਰ ਗਾਂਧੀ  ਪੰਜਾਬ ਦਾ ਸਭ ਤੋਂ ਵੱਡਾ ਗੱਦਾਰ ਅਤੇ ਦੁਸ਼ਮਨ ਹੈ।
ਗੱਲ ਪੰਜਾਬ ਦੇ ਪਾਣੀਆਂ ਦੀ ਹੋਵੇ ਜਾਂ ਫੇਰ 84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਦੀ, ਚਾਹੇ ਸਿਰਸੇ ਵਾਲੇ ਕੂੜ ਅਸਾਧ , ਆਸ਼ੂਤੋਸ਼ ਜਾਂ ਭਨਿਆਰੇਵਾਲੇ ਦੀ ਹੋਵੇ ਭਾਰਤੀ ਨਿਆਪ੍ਰਨਾਲੀ ਸਿੱਖ ਵਿਰੋਧੀ ਹੀ ਰਹੀ ਹੈ।ਕੁਰਸੀ ਦੇ ਮੋਹ ਵਿੱਚ ਜਮੀਰ ਵੇਚ ਚੁੱਕੇ ਡਾ. ਮਨਮੋਹਨ (ਸਿੰਘ) ਕੁਮਾਰ ਗਾਂਧੀ ਨੇ ਵੀ ਸਿੱਖਾਂ ਨੂੰ ਹੀ ਵੱਖਬਾਦੀ ਕਹਿ ਕੇ ਅਤੇ 84 ਦੇ ਕਤਲੇਆਮ ਨੂੰ ਭੁੱਲਣ ਦੀ ਗੱਲ ਕਰਕੇ ਸਿੱਖਾਂ ਨੂੰ ਭਾਰਤ ਵਿੱਚ ਬੇਗੈਰਤੀ ਜਿੰਦਗੀ ਜਿਉਣ ਦਾ ਸੱਦਾ ਦਿੱਤਾ ਹੈ ਕਿ ਜੇਕਰ ਇਸ ਧਰਤੀ ਉੱਪਰ ਰਹਿਣਾ ਹੈ ਤਾਂ 84 ਨੂੰ ਭੁੱਲ ਜਾਵੋ ਅਤੇ ਬਾਰ ਬਾਰ ਇਨਸਾਫ ਮੰਗਣਾ ਬੰਦ ਕਰ ਦੇਵੋ।
ਅੱਜ ਭਾਰਤੀ ਸਰਕਾਰ ਦੀ ਸ਼ਹਿ ਉੱਪਰ ਪੰਜਾਬ ਸਰਕਾਰ ਵੀ ਪੰਥਕ ਸ਼ਹੀਦਾਂ ਦੀਆਂ ਯਾਦਾਂ ਮਨਾਉਣ ਤੇ ਰੋਕ ਲਗਾ ਰਹੀ ਹੈ ਅਤੇ ਦੂਜੇ ਪਾਸੇ ਲੁਧਿਆਣਾ ਸ਼ਹਿਰ ਵਿੱਚ ਮਨੁੱਖਤਾ ਦੇ ਕਾਤਲ ਜਰਨਲ ਵੈਦਿਆ ਦਾ ਮਰਨ ਦਿਹਾੜਾ ਮਨਾਉਣ ਤੇ ਕੋਈ ਰੋਕ ਨਹੀਂ ਲਗਾਈ ਜਾ ਰਹੀ।  ਲੁਧਿਆਣੇ ਵਿੱਚ 10 ਅਗਸਤ ਨੂੰ ਅਖੌਤੀ ਹਿੰਦੂ ਤਖਤ ਦੇ ਕੁਝ ਗੁੰਡੇ ਭਾਰਤੀ ਹਕੂਮਤ ਦੀ ਸ਼ਹਿ ਉੱਪਰ ਜਾਣ ਬੁੱਝ ਕੇ ਸਿੱਖਾਂ ਦੇ ਕਾਤਲਾਂ ਦੇ ਦਿਹਾੜੇ ਮਨਾ ਕੇ ਸਿੱਖਾਂ ਦੇ ਜਖਮਾਂ ਉੱਪਰ ਨਮਕ ਛਿੜਕਣ ਦਾ ਕੰਮ ਕਰ ਰਹੇ ਹਨ । ਸਿੱਖ ਸਟੇਟ ਪੰਜਾਬ ਵਿੱਚ ਇਸ ਤਰ੍ਹਾਂ ਦੇ ਸਮਾਗਮ ਬਿਲਕੁਲ ਨਹੀਂ ਹੋਣ ਦਿੱਤੇ ਜਾਣਗੇ। ਹਿੰਦੋਸਤਾਨ ਦੇ ਅਹਿਸਾਨ ਫਰਾਮੋਸ਼ ਲੋਕਾਂ ਨੇ ਸਿੱਖਾਂ ਵੱਲੋਂ ਭਾਰਤ ਲਈ ਕੀਤੀਆਂ ਸਾਰੀਆਂ ਕੁਰਬਾਨੀਆਂ ਵਿਸਾਰ ਦਿੱਤੀਆਂ ਹਨ। ਬੱਚਿਆਂ ਨੂੰ ਗਲਤ ਇਤਿਹਾਸ ਪੜ੍ਹਾਇਆ ਜਾ ਰਿਹਾ ਹੈ। ਪੰਜਾਬ ਤੋਂ ਬਾਹਰ ਤਾਂ ਕੀ ਪੰਜਾਬ ਵਿੱਚ ਵੀ ਬਹੁਤੇ ਬੱਚਿਆਂ ਨੂੰ ਦਸ ਗੁਰੂ ਸਾਹਿਬਾਨ ਦੇ ਨਾਮ ਵੀ ਨਹੀਂ ਪਤਾ। ਅਸੀਂ ਆਪਣੀ ਬਹਾਦੁਰੀ ਦੇ ਕਿੱਸੇ ਸੁਣਾਉਦੇ ਨਹੀਂ ਥੱਕਦੇ ਪਰ ਇਹਨਾ ਲੋਕਾਂ ਲਈ ਇਹ ਸਭ ਫਾਲਤੂ ਦੀਆਂ ਗੱਲਾਂ ਹਨ। ਉਹ ਕਹਿੰਦੇ ਹਨ ਕਿ ਜੋ ਹੋ ਗਿਆ ਸੋ ਹੋ ਗਿਆ ਅੱਜ ਦੀ ਗੱਲ ਕਰੋ। ਸਾਨੂੰ ਵੀ ਸੋਚਣਾ ਚਾਹੀਦਾ ਹੈ ਕਿ ਇੰਨੇ ਮਹਾਨ ਇਤਿਹਾਸ ਦੇ ਬਾਵਜੂਦ ਅੱਜ ਅਸੀਂ ਕਿੱਥੇ ਖੜੇ ਹਾਂ। ਸਾਡੀ ਸਰਕਾਰੇ, ਦਰਬਾਰੇ ਕਿੰਨੀ ਕੁ ਪੁੱਛ ਹੈ।
ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਆਇਆ ਕਿ ਸਿਰਸੇ ਵਾਲੇ ਕੂੜ ਅਸਾਧ ਦੇ ਡੇਰੇ ਬੰਦ ਕਰਵਾ ਦੇਵੋ। ਪਰ ਦਿੱਲੀ ਤਖਤ ਦਾ ਕਹਿਣਾ ਹੈ ਕਿ ਡੇਰੇ ਨੂੰ ਸਰਕਾਰੀ ਸੁਰੱਖਿਆ ਹੇਠ ਹੋਰ ਜਿਆਦਾ ਪ੍ਰਫੁੱਲਿਤ ਕਰੋ। ਅਸੀਂ ਬੇਵਸ ਅਤੇ ਲਾਚਾਰ ਜਿਹੇ ਬਣ ਕੇ ਸਰਕਾਰਾਂ ਦਾ ਮੂੰਹ ਤੱਕ ਰਹੇ ਹਾਂ ਅਤੇ ਜਦੋਂ ਕਦੇ ਟੀ. ਵੀ. ਉੱਪਰ ਜਾਂ ਕਿਸੇ ਤਸਵੀਰ ਵਿੱਚ ਅਕਾਲ ਤਖਤ ਸਾਹਿਬ ਦੇ ਦਰਸ਼ਨ ਹੋ ਜਾਂਦੇ ਹਨ ਤਾਂ ਆਪਣੇ ਆਪ ਵਿੱਚ ਹੀ ਸ਼ਰਮਸਾਰ ਹੋ ਜਾਂਦੇ ਹਾਂ ਅਤੇ ਕਹਿੰਦੇ ਹਾਂ ਕਿ ਹੇ ਛੇਵੇਂ ਪਾਤਸ਼ਾਹ ਤੇਰੇ ਤਖਤ ਤੋਂ ਜਾਰੀ ਹੋਏ ਹੁਕਮਨਾਮੇ ਨੂੰ ਲਾਗੂ ਕਰਵਾਉਣ ਦੀ ਹਿੰਮਤ ਹੁਣ ਸਾਡੇ ਵਿੱਚ ਨਹੀਂ ਰਹੀ।
ਆਉ ਮੁੜ ਗੱਲ ਕਰੀਏ ਕਿ ਕਿਉਂ ਅਸੀਂ (ਸਿੱਖ ਸਟੇਟ ਪੰਜਾਬ ਦੇ ਵਾਸੀ) ਭਾਰਤੀ ਆਰਥਿਕ ਮੰਦੀ ਝੇਲਣ ਲਈ ਮਜਬੂਰ ਹਾਂ। ਸਾਡੇ ਕੋਲ ਵਾਹਿਗੁਰੂ ਦੀ ਅਪਾਰ ਕਿਰਪਾ ਨਾਲ ਜਿਹਨਾਂ ਦੇ ਸਹਾਰੇ ਅਸੀਂ ਭਾਰਤ ਦੀ ਸਰਪ੍ਰਸਤੀ ਕਬੂਲੇ ਬਿਨਾ ਬਾਖੂਬੀ ਰਹਿ ਸਕਦੇ ਹਾਂ। ਪੰਜਾਬ ਦੇ ਵਾਸੀ ਦੁਨੀਆ ਵਿੱਚ ਆਪਣੀ ਮਿਹਨਤ ਕਰਕੇ ਅੱਬਲ ਮੰਨੇ ਜਾਂਦੇ ਹਨ। ਜੇਕਰ ਸਾਡੀ  ਸਟੇਟ ਉੱਪਰ ਸਾਨੂੰ ਸਿੱਖੀ ਸੰਵੀਧਾਨ ਅਤੇ ਵਿਚਾਰਧਾਰਾ ਦੇ ਮੁਤਾਬਿਕ ਰਾਜ ਕਰਨ ਦਾ ਮੌਕਾ ਮਿਲੇ ਅਤੇ ਸਾਨੂੰ ਸਾਡੇ ਕੁਦਰਤੀ ਸੋਮੇ ਵਰਤਣ ਦੀ ਛੁੱਟ ਮਿਲੇ ਤਾਂ ਪੰਜਾਬ, ਸਵਿਟਜਰਲੈਂਡ ਅਤੇ ਸਿੰਗਾਪੁਰ ਤੋਂ ਵੀ ਜਿਆਦਾ ਸੋਹਣਾ ਮੁਲਕ ਬਣ ਸਕਦਾ ਹੈ। ਇਕੱਲੇ ਬੰਦੇ ਦੇ ਸੋਚਣ ਨਾਲ ਇਹ ਗੱਲਾਂ ਇੱਕ ਸੁਪਨਾ ਮਾਤਰ ਹਨ। ਪਰ ਜੇਕਰ ਇਹ ਸਾਡੇ ਦਿਲਾਂ ਦੀ ਸਾਂਝੀ ਵਿਚਾਰਧਾਰਾ ਬਣ ਜਾਵੇ ਤਾਂ ਅਸੀਂ ਇਸ ਸੁਪਨੇ ਨੂੰ ਸਾਕਾਰ ਕਰ ਸਕਦੇ ਹਾਂ।
ਆਪਣੀ ਵੱਖਰੀ ਬੋਲੀ ਦਾ ਪ੍ਰਗਟਾਵਾ ਖੁੱਲ ਕੇ ਕਰਦੇ ਹੋਏ ਆਪਣੀਆਂ ਗੱਡੀਆਂ, ਸਕੂਟਰਾਂ ਅਤੇ ਮੋਟਰਸਾਈਕਲਾਂ ਦੀਆਂ ਨੰਬਰ ਪਲੇਟਾਂ ਪੰਜਾਬੀ ਵਿੱਚ ਤਬਦੀਲ  ਕਰਵਾਉ ਅਤੇ ਹੋਰਨਾਂ ਨੂੰ ਵੀ ਕਰਵਾਉਣ ਲਈ ਪ੍ਰੇਰਿਤ ਕਰੋ। ਕੋਈ ਪੰਜਾਬੀ ਨੰਬਰ ਪਲੇਟ ਦਾ ਚਲਾਨ ਨਹੀਂ ਕਰ ਸਕਦਾ ਕਿਉਂਕਿ ਇਹ ਸਾਡੀ ਰਾਜ ਭਾਸ਼ਾ ਹੈ। ਹੋਈਆਂ ਭੁੱਲਾਂ ਦੀ ਖਿਮਾ ਕਰਨਾ ਜੀ।

ਸੁਖਦੀਪ ਸਿੰਘ, ਯੂਥ ਖਾਲਸਾ ਫੈਡਰੇਸ਼ਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: