ਪੱਤਰ

ਹਿੰਦੋਸਤਾਨੀ ਨਿਆ ਪ੍ਰਨਾਲੀ ਦਾ ਦੋਹਰਾ ਚਿਹਰਾ ਬੇਨਕਾਬ ਹੋਇਆ

April 7, 2010 | By

ਸਤਿਕਾਰਯੋਗ ਖਾਲਸਾ ਜੀ, “ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ” ॥
ਜਿਵੇਂ ਕਿ ਆਪ ਸਭ ਜਾਣਦੇ ਹੀ ਹੋ ਕਿ ਭਾਈ ਪਰਮਜੀਤ ਸਿੰਘ ਨੂੰ ਭਾਰਤੀ ਕਚਿਹਰੀ ਨੇ ਇੱਕ ਜੱਲਾਦ, ਬਡਰੂਪੀਆ, ਮਾਸੂਮਾਂ ਦਾ ਖੂਨ ਪੀਣ ਵਾਲਾ, ਜੰਗੇ ਆਜਾਦੀ ਦਾ ਦੁਸ਼ਮਣ, ਕੁਰਸੀ ਦੇ ਨਸ਼ੇ ਵਿੱਚ ਜਮੀਰ ਵੇਚ ਚੁੱਕੇ ਸਾਬਕਾ ਮੁੱਖ ਮੰਤਰੀ ਬੇਅੰਤੇ ਨੂੰ ਸੋਧਣ ਦੀ ਸਜਿਸ਼ ਵਿੱਚ ਸ਼ਮਿਲ ਹੋਣ ਕਰਕੇ ਉਮਰ ਕੈਦ ਅਤੇ 65000/- ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ। ਇਸ ਤਰਾਂ ਦੇ ਫੈਸਲੇ ਦੀ ਹੀ ਉਮੀਦ ਕੀਤੀ ਜਾ ਸਕਦੀ ਸੀ ਕਿਸੇ ਹਿੰਦੋਸਤਾਨ ਦੇ ਗਲੇ-ਸੜੇ ਕਾਨੂੰਨ ਦੀ ਕਚਿਹਰੀ ਵਿੱਚੋਂ। ਪਰ ਇਸ ਨਾਲ ਇਕ ਗੱਲ ਸਾਫ ਹੋ ਗਈ ਹੈ ਕਿ ਹਿੰਦੋਸਤਾਨੀ ਕਾਨੂੰਨ ਦੇ ਦੋ ਪੱਖ ਹਨ। ਇੱਕ ਸਿੱਖਾਂ ਵਾਸਤੇ ਅਤੇ ਦੂਸਰਾ ਸਿੱਖਾਂ ਦੇ ਘਾਣ ਕਰਨ ਵਾਲਿਆਂ ਵਾਸਤੇ। ਭਾਈ ਪਰਮਜੀਤ ਸਿੰਘ ਉਹ ਸੂਰਵੀਰ ਯੋਧਾ ਹੈ ਜਿਸ ਤੋਂ ਆਪਣੀ ਕੌਮ ਦੇ ਵੀਰਾਂ ਦਾ ਹੋ ਰਿਹਾ ਘਾਣ ਸਿਹਾ ਨਾ ਗਿਆ ਅਤੇ ਇਸ ਰਾਹ ਉਪਰ ਆ ਤੁਰਿਆ। ਕਦੇ ਵੀ ਕੋਈ ਸਿੱਖ ਕਿਸੇ ਨੂੰ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ, ਪਰ ਜਦੋਂ ਗੱਲ ਕੌਮ, ਧਰਮ, ਇਨਸਾਫ ਅਤੇ ਆਪਸੀ ਭਾਈ ਚਾਰੇ ਨੂੰ ਕਾਇਮ ਰੱਖਣ ਦੀ ਆ ਜਾਵੇ ਤਾਂ ਇਹ ਸਿੱਖ ਦਾ ਮੁਢਲਾ ਫਰਜ ਹੈ ਕਿ ਅੱਗੇ ਆ ਕੇ ਜੂਝੇ ਅਤੇ ਜਾਲਮ ਦਾ ਨਾਸ਼ ਕਰੇ। ਇਹੀ ਭਾਈ ਪਰਮਜੀਤ ਸਿੰਘ ਭਿਉਰਾ ਨੇ ਕੀਤਾ। ਦੂਜੇ ਪਾਸੇ ਅਨੇਕਾਂ ਅਜਿਹੀਆਂ ਉਦਾਹਰਣਾ ਹਨ ਜਿੱਥੇ ਇਨਸਾਫ ਮਿਲਣ ਦੀ ਕੋਈ ਉਮੀਦ ਨਹੀ ਹੈ। ਜਗਦੀਸ਼ ਟਾਇਟਲਰ, ਸੱਜਣ ਕੁਮਾਰ ਵਰਗੇ ਕਿੰਨੇ ਹੀ ਸਿੱਖਾਂ ਦੇ ਕਾਤਲ ਇਸੇ ਕਾਨੂੰਨ ਦੇ ਬਚਾਏ ਹੋਏ ਹਨ। ਸੌਦਾ ਅਸਾਧ ਵੀ ਕਚਿਹਰੀਆਂ ਦੇ ਚੱਕਰ ਕੱਡ ਰਿਹਾ ਹੈ ਪਰ ਆਪਣੇ ਕੀਤੇ ਕੁਕਰਮਾਂ ਕਰਕੇ (ਕਤਲ ਅਤੇ ਬਲਾਤਕਾਰ) ਪਰ ਕਿਸੇ ਨੂੰ ਸ਼ਾਇਦ ਹੀ ਯਾਦ ਹੋਵੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਵਾਂਗ ਰਚਣ ਅਤੇ ਪਵਿੱਤਰ ਗੁਰੂੁ ਜੀ ਦੇ ਸਰੂਪਾਂ ਦੀ ਬੇਅਦਵੀ ਕਰਨ, ਪੰਜਾਬ ਦੀ ਅਮਨ ਸ਼ਾਤੀ ਭੰਗ ਕਰਨ ਲਈ ਉਸ ਨੇ ਆਖਰੀ ਤਰੀਕ ਕਦੋਂ ਭੁਗਤੀ ਸੀ। ਜਿਸ ਮੁੱਦੇ ਨੇ ਸਿੱਖਾਂ ਦੇ ਹਿਰਦਿਆਂ ਨੂੰ ਅੰਦਰ ਤੱਕ ਤੜਫਾ ਕੇ ਰੱਖ ਦਿੱਤਾ ਉਸ ਕੇਸ ਦੀ ਤਰੀਕ ਦਾ ਕੋਈ ਅਤਾ ਪਤਾ ਹੀ ਨਹੀਂ ਹੈ। ਧੰਨ – ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਵੈਸੇ ਤਾਂ ਹਿੰਦੋਸਤਾਨੀ ਕਾਨੂੰਨ ਇੱਕ ਜੀਵਿਤ ਗੁਰੂ ਮੰਨਣ ਦਾ ਦਾਵਾ ਕਰਦਾ ਹੈ ਪਰ ਇਸ ਜੀਵਿਤ ਗੁਰੂ ਸਾਹਿਬ ਦੇ ਅਨੇਕਾਂ ਪਵਿੱਤਰ ਸਰੂਪਾਂ ਨੂੰ ਅਗਨ ਭੇਂਟ ਕਰਵਾਉਣ ਵਾਲਾ ਦੁਸ਼ਟ ਭਨਿਆਰੇ ਵਾਲੇ ਕੂੜ ਅਸਾਧ ਦੇ ਉੱਪਰ 302 ਦਾ ਪਰਚਾ ਕਿਉਂ ਨਹੀ ਪਾਇਆ ਗਿਆ। ਜੇਕਰ ਇੱਕ ਮਨੁੱਖ ਨੂੰ ਅੱਗ ਲਗਾ ਕੇ ਸਾੜ ਦਿੱਤਾ ਜਾਵੇ ਤਾਂ ਕਤਲ ਦਾ ਕੇਸ ਪੈਂਦਾ ਹੈ ਅਤੇ 302 ਦੀ ਧਾਰਾ ਦਾ ਕੇਸ ਬਣਦਾ ਹੈ। ਜੇਕਰ ਇਹ ਲੋਕ ਗੁਰੂ ਗੰ੍ਰਥ ਸਾਹਿਬ ਜੀ ਨੂੰ ਸਹੀ ਮਾਇਨੇ ਵਿੱਚ ਜਾਗਤ ਜੋਤ ਮੰਨਦੇ ਹਨ ਤਾਂ ਭਨਿਆਰੇ ਵਾਲੇ ਅਸਾਧ ਉੱਪਰ 302 ਦਾ ਪਰਚਾ ਕਿਉਂ ਨਹੀਂ ਪੈਂਦਾ? ਖੈਰ ਸਾਨੂੰ ਇਸ ਸੰਵਿਧਾਨ ਤੋਂ ਕੋਈ ਉਮੀਦ ਨਹੀ ਹੈ ਅਤੇ ਨਾਂ ਹੀ ਅਸੀਂ ਇਸ ਦੀ ਹੋਂਦ ਵਿੱਚ ਵਿਸ਼ਵਾਸ ਰੱਖਦੇ ਹਾਂ। ਅਸੀਂ ਵੱਖਰਾ ਸਿੱਖ ਸੰਵਿਧਾਨ ਸਿਰਜਣ ਦੇ ਇੱਛੁਕ ਹਾਂ ਅਤੇ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਜਲਦੀ ਇਹ ਸੁਪਨਾ ਸੱਚ ਕਰਕੇ ਰਹਾਂਗੇ। ਧਰਤੀ ਸਾਡੀ, ਭਰਾ ਸਾਡੇ, ਗਲਤੀ ਹਿੰਦੋਸਤਾਨ ਸਰਕਾਰ ਦੀ ਅਤੇ ਕਾਲੀ ਸੂਚੀ ਬਣਦੀ ਹੈ ਸਿੱਖਾਂ ਦੀ। ਇਹ ਵੀ ਅਸੀਂ ਆਪਣੇ ਆਪ ਖਤਮ ਕਰ ਲਵਾਂਗੇ। ਲੋੜ ਹੈ ਇੱਕ ਜੁਟਤਾ ਦੀ। ਸਾਰੀਆਂ ਜੱਥੇਬੰਦੀਆਂ ਜਦੋਂ ਤੱਕ ਮੈਂ ਅਤੇ ਮੇਰੀ ਛੱਡ ਕੇ ਇੱਕ ਪਲੇਟ ਫਾਰਮ ਤੇ ਨਹੀਂ ਆਉਦੀਆਂ ਉਦੋਂ ਤੱਕ ਇਹ ਸਭ ਸੰਭਵ ਨਹੀਂ ਹੈ। ਇੱਥੇ ਤਾਂ ਅੱਜ ਕੁਝ ਲੋਕ ਅਜਿਹੇ ਵੀ ਸਿਆਣੇ ਜੰਮ ਪਏ ਹਨ ਜੋ ਧੰਨ ਸ਼੍ਰੀ ਗੁਰੂੁ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਵੀ ਗਲਤੀਆਂ ਲੱਭਣ ਲੱਗ ਗਏ ਹਨ। ਵਾਹਿਗੁਰੂ ਸੁਮੱਤ ਬਖਸ਼ਣ ਅਤੇ ਇਹੋ ਜਿਹੇ ਲੋਕਾਂ ਨੂੰ ਕੋਈ ਚਾਨਣ ਦੀ ਰਾਹ ਦਿਖਾਉਣ। ਸਾਨੂੰ ਵੀ ਅਜਿਹੇ ਲੋਕਾਂ ਪਿੱਛੇ ਲੱਗ ਕੇ ਆਪਸੀ ਭਾਈ ਚਾਰਾ ਖਰਾਬ ਨਹੀਂ ਕਰਨਾ ਚਾਹੀਦਾ। ਸਿੱਖ – ਸਿੱਖ ਨੂੰ ਪਿਆਰ ਕਰੇ ਅਤੇ ਸਿੱਖੀ ਸਰੂਪ ਦਾ ਸਤਿਕਾਰ ਕਰੇ, ਗੁਰੂ ਤੇ ਅਤੁੱਟ ਭਰੋਸਾ ਅਤੇ ਪਿਆਰ ਰੱਖੇ ਤਾਂ ਹੀ ਕੁਝ ਹਾਸਿਲ ਕਰ ਸਕਾਂਗੇ ਨਹੀ ਤਾਂ ਗੁਲਾਮੀ ਵਿੱਚ ਜੀ ਰਹੇ ਹਾਂ ਅਤੇ ਗੁਲਾਮੀ ਵਿੱਚ ਹੀ ਤੜਪ-ਤੜਪ ਕੇ ਮਰ ਜਾਵਾਂਗੇ। ਸੋ ਬੇਨਤੀ ਹੈ ਜੀ ਕਿ ਸਾਰੇ ਸਿੱਖ ਆਪਸੀ ਝਗੜੇ ਛੱਡ ਕੇ ਧੰਨ –ਧੰਨ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਲੜ ਲੱਗੋ ਅਤੇ ਕੇਸਰੀ ਨਿਸ਼ਾਨ ਸਾਹਿਬ ਦੇ ਹੇਠ ਮਿਲ ਕੇ ਦਿੱਲੀ ਦੇ ਤਿਰੰਗੇ ਨੂੰ ਵੰਗਾਰਨ ਲਈ ਤਤਪਰ ਹੋਵੋ ਜੀ।
ਦਾਸ: ਸੁਖਦੀਪ ਸਿੰਘ, (ਯੂਥ ਖਾਲਸਾ ਫੈਡਰੇਸ਼ਨ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,