Site icon Sikh Siyasat News

ਅਫਜ਼ਲ ਗੁਰੂ ਦੀ 5ਵੀਂ ਬਰਸੀ ਮੌਕੇ ਅਜ਼ਾਦੀ ਪਸੰਦ ਕਸ਼ਮੀਰੀਆਂ ਵੱਲੋਂ ਹੜਤਾਲ ਦੇ ਸੱਦੇ ਨੂੰ ਭਰਵਾ ਹੁੰਗਾਰਾ

ਸ੍ਰੀਨਗਰ: ਲੰਘੀ 9 ਫਰਵਰੀ ਨੂੰ ਮੁਹੰਮਦ ਅਫਜ਼ਲ ਗੁਰੂ ਦੀ 5ਵੀਂ ਬਰਸੀ ਮੌਕੇ ਅਜ਼ਾਦੀ ਪਸੰਦ ਕਸ਼ਮੀਰੀਆਂ ਵੱਲੋਂ ਭਾਰਤ ਸਰਕਾਰ ਤੋਂ ਉਸ ਦੀਆਂ ਅਸਥੀਆਂ ਲੈਣ ਲਈ ਦਿੱਤੇ ਹੜਤਾਲ ਦੇ ਸੱਦੇ ਨੂੰ ਕਸ਼ਮੀਰ ਵਿੱਚ ਭਰਵਾ ਹੁੰਗਾਰਾ ਮਿਿਲਆ। ਇਸ ਹੜਤਾਲ ਦਾ ਸੱਦਾ ਜੁਆਇੰਟ ਰਿਿਜ਼ਸਟੈਂਸ ਲੀਡਰਸ਼ਿਪ (ਜੇਐਲਆਰ) ਵੱਲੋਂ ਦਿੱਤਾ ਗਿਆ ਸੀ। ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਵਪਾਰਕ ਅਦਾਰੇ ਅਤੇ ਦੁਕਾਨਾਂ ਬੰਦ ਰਹੀਆਂ।

ਮਿਲੀ ਜਾਣਕਾਰੀ ਅਨੁਸਾਰ ਹੜਤਾਲ ਦੌਰਾਨ ਜਨਤਕ ਵਾਹਨ ਸੜਕਾਂ ਤੋਂ ਗਾਇਬ ਰਹੇ ਜਦੋਂਕਿ ਸ਼ਹਿਰ ਦੇ ਸਿਵਲ ਲਾਈਨ ਇਲਾਕੇ ਵਿੱਚ ਕੁੱਝ ਰੂਟਾਂ ’ਤੇ ਵਾਹਨ ਦਿਖਾਈ ਦਿੱਤੇ। ਭਾਰਤੀ ਪ੍ਰਸ਼ਾਸਨ ਵੱਲੋਂ ਸੀਆਰਪੀਸੀ ਦੀ ਧਾਰਾ 144 ਤਹਿਤ ਸ਼ਹਿਰ ਦੇ ਸੱਤ ਥਾਣਿਆਂ ਅਧੀਨ ਪੈਂਦੇ ਇਲਾਕਿਆਂ ਵਿੱਚ ਅਤੇ ਗੁਰੂ ਦੇ ਗ੍ਰਹਿ ਸ਼ਹਿਰ ਸੋਪੋਰ ਵਿੱਚ ਵੀ ਪਾਬੰਦੀਆਂ ਲਾਈਆਂ ਗਈਆਂ ਸਨ।

ਅਜ਼ਾਦੀ ਪਸੰਦ ਕਸ਼ਮੀਰੀਆਂ ਆਗੂਆਂ ਸੱਯਦ ਅਲੀ ਸ਼ਾਹ ਗਿਲਾਨੀ, ਮੀਰਵਾਇਜ਼ ਉਮਰ ਫਾਰੂਕ ਅਤੇ ਮੁਹੰਮਦ ਯਾਸਿਨ ਮਲਿਕ ਨੇ ਜੇਐਲਆਰ ਦੇ ਬੈਨਰ ਹੇਠ ਅਫਜ਼ਲ ਗੁਰੂ ਦੀ ਫਾਂਸੀ ਦੇ ਰੋਸ ਅਤੇ ਉਸ ਦੀਆਂ ਅਸਥੀਆਂ ਲੈਣ ਲਈ ਬੰਦ ਦਾ ਸੱਦਾ ਦਿੱਤਾ ਗਿਆ ਸੀ।

ਦੱਸਣਯੋਗ ਹੈ ਕਿ ਭਾਰਤੀ ਸੰਸਦ ’ਤੇ ਹਮਲੇ ਸਬੰਧੀ ਕੇਸ ਵਿੱਚ 2001 ਵਿੱਚ ਦੋਸ਼ੀ ਠਹਿਰਾਏ ਜਾਣ ਬਾਅਦ ਅਫਜ਼ਲ ਗੁਰੂ ਨੂੰ 9 ਫਰਵਰੀ, 2013 ਵਿੱਚ ਫਾਂਸੀ ਦਿੱਤੀ ਗਈ ਸੀ। ਉਸ ਦੀ ਲਾਸ਼ ਤਿਹਾੜ ਜੇਲ੍ਹ, ਦਿੱਲੀ ਵਿੱਚ ਹੀ ਸਪੁਰਦ-ਏ-ਖ਼ਾਕ ਕਰ ਦਿੱਤੀ ਗਈ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version