Site icon Sikh Siyasat News

ਚੋਣ ਜ਼ਾਬਤਾ ਲੱਗਣ ਤੋਂ ਬਾਅਦ ਸਰਕਾਰੀ ਜਹਾਜ਼ਾਂ ਅਤੇ ਕਾਰਾਂ ’ਤੇ ਝੂਟੇ ਬੰਦ

ਨਵੀਂ ਦਿੱਲੀ: ਚੋਣ ਜ਼ਾਬਤਾ ਲੱਗਣ ਕਰ ਕੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਹੈਲੀਕਾਪਟਰ ਦੀ ਵਰਤੋਂ ਨਹੀਂ ਕਰ ਸਕਣਗੇ। ਮੰਤਰੀਆਂ ਸਮੇਤ ਕੋਈ ਵੀ ਸਿਆਸੀ ਵਿਅਕਤੀ ਸਰਕਾਰੀ ਕਾਰ ਦੀ ਵਰਤੋਂ ਨਹੀਂ ਕਰ ਸਕੇਗਾ। ਸਰਕਾਰੀ ਪੈਸੇ ਨਾਲ ਵਿਕਾਸ ਦੇ ਕੰਮਾਂ ਨੂੰ ਬਰੇਕਾਂ ਲੱਗ ਗਈਆਂ ਹਨ।

ਮੁੱਖ ਚੋਣ ਕਮਿਸ਼ਨਰ ਨਸੀਮ ਜ਼ੈਦੀ (ਫਾਈਲ ਫੋਟੋ)

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੰਗਤ ਦਰਸ਼ਨਾਂ ਦਾ ਅਮਲ ਤਾਂ ਭਾਵੇਂ ਨਿਬੇੜ ਲਿਆ ਸੀ ਪਰ ਉਨ੍ਹਾਂ ਕਈ ਮੀਟਿੰਗਾਂ ਰੱਖੀਆਂ ਹੋਈਆਂ ਸਨ। ਚੋਣ ਜ਼ਾਬਤੇ ਦਾ ਪ੍ਰਛਾਵਾਂ ਇਨ੍ਹਾਂ ਮੀਟਿੰਗਾਂ ’ਤੇ ਵੀ ਪਵੇਗਾ। ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਮਨਾਉਣ ਲਈ ਸਰਕਾਰੀ ਖ਼ਰਚੇ ’ਤੇ ਪਟਨਾ ਸਾਹਿਬ ਰੇਲਾਂ ਤੇ ਬੱਸਾਂ ਭੇਜਣ ਦਾ ਅਮਲ ਰੋਕ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਲਈ 4 ਫਰਵਰੀ ਨੂੰ ਵੋਟਾਂ ਪੈਣਗੀਆਂ ਅਤੇ ਗਿਣਤੀ 11 ਮਾਰਚ ਨੂੰ ਹੋਏਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version