Tag Archive "punjab-elections-2017"

ਪੰਜਾਬ ਵਿਧਾਨ ਸਭਾ ਚੋਣਾਂ ‘ਚ ਜਿੱਤੇ ਉਮੀਦਵਾਰੀ ਦੀ ਪੂਰੀ ਸੂਚੀ

ਪੰਜਾਬ ਵਿਧਾਨ ਸਭਾ ਚੋਣਾਂ ਲਈ 4 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ 11 ਮਾਰਚ (ਸ਼ਨੀਵਾਰ) ਨੂੰ ਪੂਰੀ ਹੋ ਗਈ। 117 ਵਿਧਾਨ ਸਭਾ ਸੀਟਾਂ ਵਿਚੋਂ 77 ਸੀਟਾਂ ਜਿੱਤ ਕੇ ਕਾਂਗਰਸ ਸਰਕਾਰ ਬਣਾਉਣ ਜਾ ਰਹੀ ਹੈ, ਜਦਕਿ ਆਮ ਆਦਮੀ ਪਾਰਟੀ-ਲੋਕ ਇਨਸਾਫ ਪਾਰਟੀ ਗਠਜੋੜ 22 ਸੀਟਾਂ ਅਤੇ ਬਾਦਲ-ਭਾਜਪਾ ਗਠਜੋੜ 18 ਸੀਟਾਂ 'ਤੇ ਹੀ ਜਿੱਤ ਪ੍ਰਾਪਤ ਕਰ ਸਕਿਆ।

2017 ਪੰਜਾਬ ਚੋਣਾਂ ਦੇ ਨਤੀਜੇ … (ਲੇਖਕ: ਜਸਪਾਲ ਸਿੰਘ ਮੰਝਪੁਰ)

ਵੋਟ ਰਾਜਨੀਤੀ ਪੰਥਕ ਸਿਆਸਤ ਤੋਂ ਵੱਖ ਹੈ। ਪੰਜਾਬ ਦੀਆਂ ਵੋਟਾਂ ਪੰਥ ਦਾ ਇਕ ਨਿਗੂਣਾ ਜਿਹਾ ਹਿੱਸਾ ਹੈ। ਪੰਥ ਬਹੁਤ ਵਿਸ਼ਾਲ ਹੈ ਅਤੇ ਸਮੁੱਚੀ ਧਰਤੀ ਉਪਰ ਵਸਦੇ ਗੁਰਸਿੱਖਾਂ ਦਾ ਸਮੂਹ ਹੈ ਪਰ ਗੁਰੂ-ਲਿਵ ਤੋਂ ਟੁੱਟਿਆਂ ਨੇ ਵੋਟ ਰਾਜਨੀਤੀ ਦੀ ਸੋਝੀ ਨਾ ਹੋਣ ਕਰਕੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਬਾਰੇ ਆਪੋ-ਆਪਣੀ ਰਾਇ ਦਿੱਤੀ ਹੈ।

ਦਾਖਾ ਹਲਕੇ ਤੋਂ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ (ਆਪ) ਜੇਤੂ

ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ.ਐਸ. ਫੂਲਕਾ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮਨਪ੍ਰੀਤ ਇਆਲੀ ਨੂੰ ਦਾਖਾ ਹਲਕੇ ਤੋਂ ਹਰਾ ਦਿੱਤਾ ਹੈ।

54 ਕੇਂਦਰਾਂ ‘ਤੇ ਵੋਟਾਂ ਦੀ ਗਿਣਤੀ ਭਲਕੇ;ਨਤੀਜੇ ਦਿਖਾਉਣ ਲਈ ਜਨਤਕ ਥਾਵਾਂ ‘ਤੇ ਟੀ.ਵੀ. ਸਕਰੀਨਾਂ ਲੱਗਣਗੀਆਂ

ਪੰਜਾਬ ਵਿਧਾਨ ਸਭਾ ਲਈ 4 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਕੱਲ੍ਹ (11 ਮਾਰਚ ਨੂੰ) ਹੋਏਗੀ। ਇਸ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੀ.ਕੇ. ਸਿੰਘ ਨੇ ਦੱਸਿਆ ਕਿ ਵਿਧਾਨ ਸਭਾ ਦੇ 117 ਹਲਕਿਆਂ ਲਈ ਵੋਟਾਂ ਦੀ ਗਿਣਤੀ ਨੇਪਰੇ ਚਾੜ੍ਹਨ ਲਈ 14 ਹਜ਼ਾਰ ਮੁਲਾਜ਼ਮ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 11 ਮਾਰਚ ਨੂੰ ਸਵੇਰੇ 27 ਸਥਾਨਾਂ 'ਤੇ ਸਥਾਪਤ ਕੀਤੇ ਗਏ 54 ਕੇਂਦਰਾਂ 'ਚ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋਵੇਗਾ।

ਪੰਜਾਬ ਵਿਧਾਨ ਸਭਾ ਚੋਣ ਸਰਵੇਖਣ: ਸੀ-ਵੋਟਰ ਮੁਤਾਬਕ ‘ਆਪ’, ਇੰਡੀਆ ਟੂਡੇ-ਐਕਸਿਸ ਮੁਤਾਬਕ ਕਾਂਗਰਸ ਅੱਗੇ

ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਬਾਦਲ-ਭਾਰਤੀ ਜਨਤਾ ਪਾਰਟੀ ਦੇ ਗਠਜੋੜ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਭਾਰੀ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ (ਵੀਰਵਾਰ ਨੂੰ) ਨਸ਼ਰ ਹੋਏ ਸਰਵੇਖਣਾਂ ਮੁਤਾਬਕ ਕਾਂਗਰਸ ਜਾਂ ਆਮ ਆਦਮੀ ਪਾਰਟੀ ਵਿਚੋਂ ਕੋਈ ਅਗਲੀ ਸਰਕਾਰ ਬਣਾਏਗਾ।

ਪੰਜਾਬ ਚੋਣਾਂ 2017: ਸਿੱਖ ਇਤਿਹਾਸਕਾਰ ਭਾਈ ਅਜਮੇਰ ਸਿੰਘ ਵਲੋਂ ਵਿਸ਼ਲੇਸ਼ਣ (ਵਿਸ਼ੇਸ਼ ਗੱਲਬਾਤ)

ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਵਲੋਂ ਸਿੱਖ ਲੇਖਕ ਅਤੇ ਰਾਜਨੀਤਕ ਵਿਸ਼ਲੇਸ਼ਕ ਭਾਈ ਅਜਮੇਰ ਸਿੰਘ ਨਾਲ ਪੰਜਾਬ 'ਚ ਹਾਲ ਹੀ ਵਿਚ ਹੋਈਆਂ ਚੋਣਾਂ ਦੇ ਸਬੰਧ 'ਚ ਗੱਲਬਾਤ ਕੀਤੀ ਗਈ।

ਚੋਣ ਜ਼ਾਬਤੇ ਨੂੰ ਢੁੱਕਵਾਂ ਸਮਾਂ ਮੰਨਦਿਆਂ ਡਿਫਾਲਟਰ ਸਿਆਸੀ ਆਗੂਆਂ ਨੂੰ ਹੱਥ ਪਾਇਆ ਪਾਵਰਕੌਮ ਨੇ

ਬਾਦਲ ਦਲ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦਾ ‘ਘੁਬਾਇਆ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ’ ਤਕਰੀਬਨ 28 ਲੱਖ ਰੁਪਏ ਦਾ ਡਿਫਾਲਟਰ ਹੈ, ਜਿਸ ਦਾ ਪਾਵਰਕੌਮ ਨੇ ਕੁਨੈਕਸ਼ਨ ਕੱਟ ਦਿੱਤਾ ਹੈ। ਐਕਸੀਅਨ ਲਖਵਿੰਦਰ ਸਿੰਘ ਨੇ ਕਿਹਾ ਕਿ ਇਸ ਕਾਲਜ ਵੱਲ ਕਾਫ਼ੀ ਸਮੇਂ ਤੋਂ ਬਕਾਇਆ ਖੜ੍ਹਾ ਸੀ, ਜਿਸ ਦਾ ਕਨੈਕਸ਼ਨ ਕੱਟ ਦਿੱਤਾ ਗਿਆ ਹੈ। ਜਲਾਲਾਬਾਦ ਦਾ ਸਰਕਾਰੀ ਕਾਲਜ ਵੀ ਚਾਰ ਲੱਖ ਰੁਪਏ ਦਾ ਡਿਫਾਲਟਰ ਹੈ।

ਬਾਦਲ ਦਲ ਵਲੋਂ ਡੇਰਾ ਸਿਰਸਾ ਦੀ ਹਮਾਇਤ ਲੈਣ ਦੀ “ਜਾਂਚ” ਦਿੱਲੀ ਗੁਰਦੁਆਰਾ ਚੋਣਾਂ ਤੋਂ ਬਾਅਦ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਸ਼ੁੱਕਰਵਾਰ 17 ਫਰਵਰੀ ਨੂੰ ਇਤਿਹਾਸਕ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਇਕੱਤਰਤਾ ਹੋਈ। ਜਿਸ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਦੱਸਿਆ ਕਿ ਵੋਟਾਂ ਖ਼ਾਤਰ ਡੇਰਾ ਸਿਰਸਾ ਜਾਣ ਵਾਲੇ ਸਿੱਖ ਆਗੂਆਂ ਖ਼ਿਲਾਫ਼ "ਪੜਤਾਲ" ਲਈ ਬਣੀ ਕਮੇਟੀ ਨੂੰ ਰਿਪੋਰਟ ਸੌਂਪਣ ਲਈ 7 ਮਾਰਚ ਤੱਕ ਦਾ ਸਮਾਂ ਦਿੱਤਾ ਗਿਆ ਹੈ। ਬਡੂੰਗਰ ਨੇ ਇਹ ਵੀ ਦੱਸਿਆ ਕਿ ਕਮੇਟੀ ਦੀਆਂ ਵੱਖ-ਵੱਖ ਤਿੰਨ ਪ੍ਰਿੰਟਿੰਗ ਪ੍ਰੈੱਸਾਂ ਨੂੰ ਇਕੱਠਾ ਕਰਨ ਲਈ ਸਬ-ਕਮੇਟੀ ਰਾਹੀਂ ਮੁਕੰਮਲ ਰਿਪੋਰਟ ਪ੍ਰਾਪਤ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਵੋਟਿੰਗ ਮਸ਼ੀਨਾਂ ਦੀ ਸੁਰੱਖਿਆ ਦੇ ਮਸਲੇ ‘ਤੇ ਚੋਣ ਕਮੀਸ਼ਨ ਸੰਤੁਸ਼ਟ ਪਰ ‘ਆਪ’ ਅਸੰਤੁਸ਼ਟ

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਹਲਕਾ ਗਿੱਲ ਵਿੱਚ ਈਵੀਐਮ ਮਸ਼ੀਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨਾ ਹੋਣ ਸਬੰਧੀ ਦਿੱਤੇ ਜਾ ਰਹੇ ਭਰੋਸੇ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਇਤਰਾਜ਼ ਜਤਾ ਰਹੀ ਹੈ। ਇਸ ਸਬੰਧ ’ਚ ਵੀਰਵਾਰ ਨੂੰ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਦੀ ਹਦਾਇਤ ’ਤੇ ਕਮਿਸ਼ਨ ਦੀ ਦੋ ਮੈਂਬਰੀ ਟੀਮ ਨਰਿੰਦਰ ਚੌਹਾਨ ਅਤੇ ਰਜੇਸ਼ ਕੁਮਾਰ ਦੀ ਅਗਵਾਈ ’ਚ ਸਟਰੌਂਗ ਰੂਮ ਦਾ ਦੌਰਾ ਕਰਨ ਲਈ ਆਈ ਤੇ ਹਲਕੇ ਦੇ ਉਮੀਦਵਾਰਾਂ ਨਾਲ ਮੀਟਿੰਗ ਵੀ ਕੀਤੀ। ਇਨ੍ਹਾਂ ਮੈਂਬਰਾਂ ਵੱਲੋਂ ਕੀਤੀ ਛਾਣਬੀਣ ਦੀ ਰਿਪੋਰਟ ਵਿੱਚ ਸ਼ਾਮਲ ਤੱਥਾਂ ਬਾਰੇ ਹਾਲੇ ਕੋਈ ਖੁਲਾਸਾ ਨਹੀਂ ਕੀਤਾ ਗਿਆ।

ਚੋਣਾਂ ‘ਚ ਡੇਰੇ ਦੀ ਹਮਾਇਤ ਦਾ ਮਾਮਲਾ: “ਜਾਂਚ ਰਿਪੋਰਟ” ਦਿੱਲੀ ਗੁਰਦੁਆਰਾ ਚੋਣਾਂ ਤੋਂ ਬਾਅਦ

ਡੇਰਾ ਸਿਰਸਾ ਵਿਖੇ ਆਸ਼ੀਰਵਾਦ ਅਤੇ ਸਮਰਥਨ ਲੈਣ ਗਏ ਬਾਦਲ ਦਲ ਦੇ ਆਗੂਆਂ ਦੇ ਮਾਮਲੇ ਦੀ ਜਾਂਚ ਕਰ ਰਹੀ ਸ਼੍ਰੋਮਣੀ ਕਮੇਟੀ ਦੀ ਤਿੰਨ ਮੈਂਬਰੀ "ਜਾਂਚ ਟੀਮ" ਨੂੰ "ਹੋਰ ਸਮਾਂ" ਮਿਲਣ ਦੀ ਸੰਭਾਵਨਾ ਹੈ। ਟੀਮ ਵੱਲੋਂ ਮੁਕੰਮਲ ਜਾਂਚ ਰਿਪੋਰਟ ਦਿੱਲੀ ਗੁਰਦੁਆਰਾ ਚੋਣਾਂ (26 ਫਰਵਰੀ) ਤੋਂ ਬਾਅਦ ਹੀ ਸੌਂਪੇ ਜਾਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਅਕਾਲ ਤਖ਼ਤ ਸਾਹਿਬ ਵਲੋਂ ਜਾਰੀ "ਹੁਕਮਨਾਮੇ" ਦੀ ਉਲੰਘਣਾ ਕਰਕੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਡੇਰਾ ਸਿਰਸਾ ਪ੍ਰੇਮੀਆਂ ਦੀਆਂ ਵੋਟਾਂ ਹਾਸਲ ਕਰਨ ਲਈ ਬਾਦਲ ਦਲ ਵਲੋਂ ਡੇਰਾ ਸਿਰਸਾ ਮੁਖੀ ਦੇ ਪ੍ਰੋਗਰਾਮ ਪੰਜਾਬ 'ਚ ਕਰਾਉਣ ਦਾ ਐਲਾਨ ਕੀਤਾ ਗਿਆ ਸੀ।

Next Page »