Site icon Sikh Siyasat News

ਹਵਾਈ ਅੱਡੇ ‘ਤੇ ਕਿਰਪਾਨ ਲਿਜਾਣ ਦੇ ਕੇਸ ਵਿੱਚ ਸਿੱਖ ਨੂੰ ਬਰੀ ਕਰਦਿਆਂ ਅਮਰੀਕੀ ਅਦਾਲਤ ਨੇ ਕਿਹਾ ਕਿ “ਸਿੱਖਾਂ ਨੂੰ ਧਰਮ ਦਾ ਪਾਲਣ ਨਿਰਭੈਤਾ ਨਾਲ ਕਰਨ ਲਈ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ”

ਨਿਊਯਾਰਕ (23 ਜੁਲਾਈ 2014): ਸ਼ਹਿਰ ਦੇ ਇਕ ਹਵਾਈ ਅੱਡੇ ਤੇ ਕਿਰਪਾਨ ਲਿਜਾਣ ਦੇ ਮਾਮਲੇ ਵਿਚ ਇਕ ਸਿੱਖ ‘ਤੇ ਲੱਗੇ ਅਪਰਾਧਕ ਦੋਸ਼ਾਂ ਨੂੰ ਅਮਰੀਕੀ ਅਦਾਲਤ ਨੇ ਸਿੱਖ ਦੇ ਖਿਲਾਫ ਸਾਰੇ ਦੋਸ਼ ਹਟਾਉਂਦੇ ਹੋਏ ਕਿਹਾ ਕਿ ਸਾਰੇ ਸਿੱਖਾਂ ਨੂੰ ਉਨ੍ਹਾਂ ਦੇ ਧਰਮ ਦਾ ਪਾਲਣ ਨਿਰਭੈ ਰੂਪ ਵਿਚ ਕਰਨ ਦੇ ਲਈ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ।

‘ਦਿ ਨਿਊਯਾਰਕ ਸਿਟੀ ਪੋਰਟ ਅਥਾਰਿਟੀ ਪੁਲਸ ਡਿਪਾਰਟਮੈਂਟ’ ਨੇ ਮਈ ਵਿਚ ਮਨਿੰਦਰ ਸਿੰਘ ਨੂੰ ਜੌਨ ਐੱਫ. ਕੈਨੇਡੀ ਕੌਮਾਂਤਰੀ ਹਵਾਈ ਅੱਡੇ ਦੇ ਸੁਰੱਖਿਆ ਨਾਕੇ ‘ਤੇ ਦੋ ਕਿਰਪਾਨਾ ਲਿਜਾਣ ਕਾਰਨ ਅਪਰਾਧਕ ਸੰਮਨ ਜਾਰੀ ਕਰ ਦਿੱਤੇ ਸਨ। ਇਸ ਦੇ ਅਧੀਨ ਚਾਰ ਇੰਚ ਜਾਂ ਇਸ ਤੋਂ ਜ਼ਿਆਦਾ ਲੰਬਾਈ ਵਾਲੀ ਕਿਰਪਾਨ ਲਿਜਾਣਾ ਮਨ੍ਹਾ ਹੈ।

ਮਨਿੰਦਰ ਸਿੰਘ ਨੂੰ 300 ਡਾਲਰ ਦਾ ਜੁਰਮਾਨਾ ਭਰਨਾ ਪਿਆ ਹੈ ਅਤੇ 15 ਦਿਨ ਦੀ ਕੈਦ ਕੱਟਣੀ ਪਈ ਹੈ। ਸਿੱਖ ਕੋਏਲਿਸ਼ਨ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਅਧਿਕਾਰ ਸਮੂਹ ਸਿੱਖ ਕੋਏਲਿਸ਼ਨ ਦੇ ਕਰਮਚਾਰੀਆਂ ਦੀ ਅਟਾਰਨੀ ਗਰਜੋਤ ਕੌਰ ਨੇ ਇਕ ਸੁਣਵਾਈ ਦੌਰਾਨ ਸਿੰਘ ਦੀਆਂ ਕਿਰਪਾਨਾਂ ਦੇ ਧਾਰਮਿਕ ਮਹੱਤਵ ਬਾਰੇ ਦੱਸਿਆ ਅਤੇ ਸਿੱਖਾਂ ਦੇ ਧਰਮ ਪਾਲਣ ਦੀ ਸ਼ਾਂਤੀਪੂਰਨ ਪ੍ਰਕਿਰਤੀ ਬਾਰੇ ਦੱਸਿਆ।

ਕਵੀਨਸ ਅਪਰਾਧਕ ਅਦਾਲਤ ਨੇ ਮਨਿੰਦਰ ਸਿੰਘ ‘ਤੇ ਅਪਰਾਧਕ ਸੰਮਨ ਰੱਦ ਕਰ ਦਿੱਤੇ। ਕੌਰ ਨੇ ਕਿਹਾ ਕਿ ਕਾਨੂੰਨ ਦੇ ਅਧੀਨ ਸਿੱਖਾਂ ਨੂੰ ਵੀ ਛੋਟ ਦੇਣੀ ਚਾਹੀਦੀ ਹੈ, ਜੋ ਕਿ ਆਪਣੇ ਧਰਮ ਦੀ ਸੁਤੰਤਰ ਪਾਲਣਾ ਦੇ ਅਧਿਕਾਰ ਦੇ ਰੂਪ ਵਿਚ ਕਿਰਪਾਨ ਰੱਖਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version