Tag Archive "panj-kakkar"

ਨਿਊਜ਼ੀਲੈਂਡ ਦੇ ਆਕਲੈਂਡ ‘ਚ ਕ੍ਰਿਪਾਨਧਾਰੀ ਸਿੱਖ ਨੂੰ ਬੱਸ ‘ਚ ਦੇਖ ਕੇ ਇਕ ਮੁਸਾਫਰ ਨੇ ਪੁਲਿਸ ਸੱਦੀ

ਇਥੇ ਸਿਟੀ ਬੱਸ ’ਚ ਸਵਾਰ ਇਕ ਮੁਸਾਫ਼ਰ ਨੇ ਸਿੱਖ ਦੇ ਕਿਰਪਾਨ ਪਾਈ ਦੇਖ ਕੇ ਪੁਲਿਸ ਬੁਲਾ ਲਈ ਅਤੇ ਉਸ ਨੂੰ ਕਿਰਪਾਨ ਲਾਹੁਣ ਅਤੇ ‘ਬਾਹਰ ਨਿਕਲ’ ਜਾਣ ਲਈ ਕਿਹਾ।

ਇਟਲੀ ਵਿੱਚ ਪੁਲਿਸ ਨੇ ਸਿੱਖ ਦੀ ਸ਼੍ਰੀ ਸਾਹਿਬ ਜ਼ਬਤ ਕੀਤੀ

ਸਿੱਖਾਂ ਨੂੰ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਵਿੱਚ ਆਪਣੀ ਨਿਆਰੀ ਪਛਾਣ ਅਤੇ ਜੀਵਨ ਜਾਂਚ ਹੋਣ ਸਦਕਾ ਕਈ ਵਾਰ ਪ੍ਰੇਸ਼ਨੀਆਂ ਅਤੇ ਕਾਨੂੰਨੀ ਉਲਝਣਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ।ਪੰਜ ਕੱਕਾਰੀ ਪੁਸ਼ਾਕ ਅਤੇ ਦਸਤਾਰ ਦੀ ਸਿੱਖੀ ਜੀਵਨ ਵਿੱਚ ਮਹੱਤਤਾ ਬਾਰੇ ਸੰਸਾਰ ਦੇ ਲੋਕਾਂ ਜਾਣਕਾਰੀ ਨਾ ਹੋਣ ਜਾਂ ਫਿਰ ਨਸਲੀ ਨਫਰਤ ਕਾਰਣ ਅਜਿਹੀਆਂ ਘਟਨਾਵਾਂ ਘਟਦੀਆਂ ਹਨ, ਜਿਸ ਨਾਲ ਸਿੱਖ ਮਨਾਂ ਨੂੰ ਠੇਸ ਪੁੱਜਦੀ ਹੈ।

ਕ੍ਰਿਪਾਨ ਮਾਮਲਾ: ਨਿਊਜ਼ੀਲੈਂਡ ਦੇ ‘ਐਕਟਿੰਗ ਮਨਿਸਟਰ ਆਫ਼ ਜਸਟਿਸ’ ਨੇ ਜਾਰੀ ਪੱਤਰ ਵਿੱਚ ਕਿਹਾ ਕਿ ਕਿਰਪਾਨ ਪਹਿਨਣਾ ਕੋਈ ਜ਼ੁਰਮ ਨਹੀਂ

ਸਿੱਖ ਸੰਸਾਰ ਵਿੱਚ ਜਿੱਥੇ ਵੀ ਵੱਸਦਾ ਹੈ, ਉੱਥੋਂ ਹੀ ਉਹ ਗੁਰਦੁਆਰਾ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਜ ਕੱਕਾਰੀ ਰਹਿਤ ਮਰਿਆਦਾ ਰਾਹੀਂ ਆਪਣੇ ਵਿਰਸੇ ਨਾਲ ਜੁੜਿਆ ਹੋਇਆਹੈ। ਭਲੇ ਹੀ ਸਿੱਖਾਂ ਨੂੰ ਆਪਣੀ ਪੰਜ ਕੱਕਾਰੀ ਰਹਿਤ ਕਰਕੇ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਸਿੱਖਾਂ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹੀ ਹੈ ਕਿ ਸੰਸਾਰ ਨੂੰ ਪੰਜ ਕੱਕਾਰੀ ਰਹਿਤ ਤੋਂ ਜਾਣੂ ਕਰਵਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਇਸ ਸਬੰਧੀ ਕੋਈ ਮੁਸ਼ਕਿਲ ਨਾ ਆਵੇ ਅਤੇ ਨਾ ਹੀ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇ।ਇਸੇ ਪਰਿਪੇਖ ਵਿੱਚ ਹੀ ਨਿਉਜ਼ੀਲੈਂਡ ਵਿੱਚ ਵੱਸਦੇ ਸਿੱਖਾਂ ਨੇ ਕ੍ਰਿਪਾਨ ਨੂੰ ਧਾਰਨ ਕਰਨ ਲਈ ਦੇਸ਼ ਵਿੱਚ ਆਉਦੀ ਮੁਸ਼ਕਲ ਦੇ ਮੱਦੇਨਜ਼ਰ ਸਰਕਾਰ ਤੱਕ ਪਹੁੰਚ ਕੀਤੀ ਹੈ।

ਹਵਾਈ ਅੱਡੇ ‘ਤੇ ਕਿਰਪਾਨ ਲਿਜਾਣ ਦੇ ਕੇਸ ਵਿੱਚ ਸਿੱਖ ਨੂੰ ਬਰੀ ਕਰਦਿਆਂ ਅਮਰੀਕੀ ਅਦਾਲਤ ਨੇ ਕਿਹਾ ਕਿ “ਸਿੱਖਾਂ ਨੂੰ ਧਰਮ ਦਾ ਪਾਲਣ ਨਿਰਭੈਤਾ ਨਾਲ ਕਰਨ ਲਈ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ”

ਸ਼ਹਿਰ ਦੇ ਇਕ ਹਵਾਈ ਅੱਡੇ ਤੇ ਕਿਰਪਾਨ ਲਿਜਾਣ ਦੇ ਮਾਮਲੇ ਵਿਚ ਇਕ ਸਿੱਖ 'ਤੇ ਲੱਗੇ ਅਪਰਾਧਕ ਦੋਸ਼ਾਂ ਨੂੰ ਅਮਰੀਕੀ ਅਦਾਲਤ ਨੇ ਸਿੱਖ ਦੇ ਖਿਲਾਫ ਸਾਰੇ ਦੋਸ਼ ਹਟਾਉਂਦੇ ਹੋਏ ਕਿਹਾ ਕਿ ਸਾਰੇ ਸਿੱਖਾਂ ਨੂੰ ਉਨ੍ਹਾਂ ਦੇ ਧਰਮ ਦਾ ਪਾਲਣ ਨਿਰਭੈ ਰੂਪ ਵਿਚ ਕਰਨ ਦੇ ਲਈ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ।

ਕੱਕਾਰਾਂ ਦੀ ਬੇਅਦਬੀ ਦੇ ਮਾਮਲੇ ਵਿੱਚ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੇ ਚੈਨਲ ਨੂੰ ਕੀਤੀ ਤਾੜਨਾ

ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਦੁਆਰਾ ਬਖਸ਼ੇ ਗਏ ਕਕਾਰਾਂ ਦੀ ਕਿਸੇ ਵੀ ਕੀਮਤ ਤੇ ਨਜਾਇਜ ਵਰਤੋ ਨਹੀ ਕਰਨ ਦਿੱਤੀ ਜਾਵੇਗੀ।