Site icon Sikh Siyasat News

ਢੱਡਰੀਆਂਵਾਲਿਆਂ ‘ਤੇ ਹਮਲਾ : ਹਾਈਕੋਰਟ ਨੇ ਸੀ.ਬੀ.ਆਈ. ਜਾਂਚ ਦੀ ਮੰਗ ਸੰਬੰਧੀ ਸੁਣਵਾਈ ਦੀ ਤਰੀਕ ਅੱਗੇ ਪਾਈ

ਹਮਲੇ ਵਿਚ ਨੁਕਸਾਨੀ ਗੱਡੀ ਦੀ ਜਾਂਚ ਕਰਦੇ ਪੁਲਿਸ ਅਫਸਰ (ਫਾਈਲ ਫੋਟੋ)

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ‘ਤੇ ਹੋਏ ਹਮਲੇ ਜਾਂਚ ਲਈ ਸੀ.ਬੀ.ਆਈ. ਜਾਂਚ ਦੀ ਮੰਗ ਦੀ ਸੁਣਵਾਈ ਦੀ ਤਰੀਕ ਅੱਗੇ ਪਾ ਦਿੱਤੀ ਹੈ। ਜ਼ਿਕਰਯੋਗ ਹੈ ਕਿ 17 ਮਈ ਨੂੰ ਲੁਧਿਆਣਾ ਵਿਖੇ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਦੇ ਕਾਫਲੇ ‘ਤੇ ਹਮਲਾ ਹੋਇਆ ਸੀ ਜਿਸ ਵਿਚ ਭਾਈ ਭੁਪਿੰਦਰ ਸਿੰਘ ਦੀ ਮੌਤ ਹੋ ਗਈ ਸੀ। ਪੁਲਿਸ ਨੇ ਇਸ ਕੇਸ ਵਿਚ ਦਮਦਮੀ ਟਕਸਾਲ ਦੇ ਮਹਿਤਾ ਧੜੇ ਨਾਲ ਸੰਬੰਧਤ ਕੁਝ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਸੀ।

ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ’ਤੇ ਹਮਲਾ ਕਰਨ ਦੇ ਮਾਮਲੇ ’ਚ ਗ੍ਰਿਫਤਾਰ ਕੀਤੇ ਹਮਲਾਵਰਾਂ ਨੂੰ ਲੁਧਿਆਣਾ ਅਦਾਲਤ ਵਿਚ ਪੇਸ਼ ਕਰਨ ਵੇਲੇ ਦੀ ਤਸਵੀਰ (ਫਾਈਲ ਫੋਟੋ)

ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਨੇ ਇਸ ਕੇਸ ਵਿਚ ਸੀ.ਬੀ.ਆਈ. ਜਾਂਚ ਜੀ ਮੰਗ ਕੀਤੀ ਸੀ। ਸੀ.ਬੀ.ਆਈ. ਨੇ ਕੋਰਟ ਨੂੰ ਦੱਸਿਆ ਕਿ ਜਿਹੜੀ ਐਫ.ਆਈ.ਆਰ. ਇਸ ਕੇਸ ਵਿਚ ਦਰਜ ਹੋਈ ਸੀ ਉਸ ਮੁਤਾਬਕ ਇਸ ਕੇਸ ਦਾ ਕੋਈ ਵੀ ਸੰਬੰਧ ਅੰਤਰਰਾਜੀ ਨਹੀਂ ਹੈ ਇਸ ਲਈ ਪੰਜਾਬ ਪੁਲਿਸ ਨੂੰ ਹੀ ਇਸ ਕੇਸ ਦੀ ਜਾਂਚ ਕਰਨ ਦਿੱਤੀ ਜਾਵੇ। ਪੰਜਾਬ ਸਰਕਾਰ ਨੇ ਹਾਲੇ ਇਸ ਕੇਸ ਵਿਚ ਆਪਣਾ ਜਵਾਬ ਦਾਖਲ ਕਰਨਾ ਹੈ।

ਵਧੇਰੇ ਜਾਣਕਾਰੀ ਲਈ ਇਸ ਨੂੰ ਅੰਗ੍ਰੇਜ਼ੀ ਵਿਚ ਪੜ੍ਹੋ:

Attack on Dhadrianwale: Hearing of petition seeking CBI probe adjourned by High Court …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version