Site icon Sikh Siyasat News

ਆਰ.ਐਸ.ਐਸ. ਆਗੂ ‘ਤੇ ਹਮਲਾ: ਪੁਲਿਸ ਵਲੋਂ ਸ਼ਕੀ ਨੌਜਵਾਨਾਂ ਦੇ ‘ਸੀ.ਸੀ.ਟੀ.ਵੀ. ਸਕੈਚ’ ਜਾਰੀ

ਜਲੰਧਰ: ਹਿੰਦੂਵਾਦੀ ਜਥੇਬੰਦੀ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਆਗੂ ਜਗਦੀਸ਼ ਗਗਨੇਜਾ ‘ਤੇ ਜਲੰਧਰ ਦੇ ਜੋਤੀ ਚੌਂਕ ਨੇੜੇ ਹੋਏ ਹਮਲੇ ਦੇ ਸਬੰਧ ਵਿਚ ਪੁਲਿਸ ਵਲੋਂ ਦੋ ਸ਼ੱਕੀ ਮੋਟਰਸਾਈਕਲ ਸਵਾਰਾਂ ਦੇ ‘ਸੀ.ਸੀ.ਟੀ.ਵੀ. ਚਿੱਤਰ’ ਜਾਰੀ ਕੀਤੇ ਗਏ ਹਨ।

ਪੁਲਿਸ ਵਲੋਂ ਜਾਰੀ ‘ਸ਼ੱਕੀ ਹਮਲਾਵਰਾਂ’ ਦੀ ਤਸਵੀਰ

ਇਸੇ ਦੌਰਾਨ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਆਰ.ਐਸ.ਐਸ. ਦੇ ਆਗੂਆਂ ਨੂੰ ਡੀ.ਐਮ.ਸੀ. ਮਿਲੇ। ਜ਼ਿਕਰਯੋਗ ਹੈ ਕਿ ਜਗਦੀਸ਼ ਗਗਨੇਜਾ ਦੀ ਹਾਲਤ ਨਾਜ਼ੁਕ ਹੋਣ ਕਰਕੇ ਉਸਨੂੰ ਜਲੰਧਰ ਤੋਂ ਲੁਧਿਆਣਾ ਡੀ.ਐਮ.ਸੀ. ਭੇਜ ਦਿੱਤਾ ਗਿਆ ਸੀ।

ਸੁਖਬੀਰ ਬਾਦਲ ਆਰ.ਐਸ.ਐਸ. ਆਗੂਆਂ ਨੂੰ ਡੀ.ਐਮ.ਸੀ. ਲੁਧਿਆਣਾ ਵਿਖੇ ਮਿਲਦੇ ਹੋਏ

ਮੀਡੀਆ ਰਿਪੋਰਟਾਂ ਮੁਤਾਬਕ, ਪੁਲਿਸ ਹਾਲੇ ਤਕ ਗਗਨੇਜਾ ਦੇ ਹਮਲਾਵਰਾਂ ਦਾ ਕੋਈ ਸੁਰਾਗ ਨਹੀਂ ਲਾ ਸਕੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version