Tag Archive "punjab-police"

Panch Pardhani Panthak Jatha

ਪੁਲਿਸ ਮੁਕਾਬਲਿਆਂ ਦਾ ਰੁਝਾਨ ਮਨੁੱਖੀ ਹੱਕਾਂ ਲਈ ਖਤਰੇ ਦੀ ਘੰਟੀ: ਪੰਚ ਪ੍ਰਧਾਨੀ ਪੰਥਕ ਜਥਾ

ਪੰਥ ਸੇਵਕ ਸਖਸ਼ੀਅਤਾਂ ਦੇ ਪੰਚ ਪ੍ਰਧਾਨੀ ਪੰਥਕ ਜਥੇ ਵੱਲੋਂ ਅੱਜ ਇਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਬੀਤੇ ਕੁਝ ਸਮੇਂ ਤੋਂ ਪੰਜਾਬ ਵਿਚ ਪੁਲਿਸ ਮੁਕਾਬਲਿਆਂ ’ਚ ਨੌਜਵਾਨਾਂ ਦੇ ਮਾਰੇ ਜਾਣ ਨੂੰ ਕਾਮਯਾਬੀ ਬਣਾ ਕੇ ਪੇਸ਼ ਕਰਨ ਦਾ ਜੋਰ ਫੜ੍ਹ ਰਿਹਾ ਰੁਝਾਨ ਪੰਜਾਬ ਵਿਚ ਮਨੁੱਖੀ ਹੱਕਾਂ ਦੀ ਸਥਿਤੀ ਬਾਰੇ ਖਤਰੇ ਦੀ ਘੰਟੀ ਹੈ।

Exclusive Interview with Jaggi Johal's Lawyer

ਇੱਕ ਨੁਕਤੇ ਨੇ ਏਜੰਸੀਆਂ ਦੀ ਸਾਰੀ ਖੇਡ ਖਿਲਾਰ ਦਿੱਤੀ; ਜਗਤਾਰ ਸਿੰਘ ਜੱਗੀ ਜੌਹਲ ਦੇ ਬਰੀ ਹੋਣ ਦੀ ਸਾਰੀ ਵਾਰਤਾ ਸੁਣੋ

ਮੋਗਾ ਦੀ ਯੁਆਪਾ ਵਿਸ਼ੇਸ਼ ਅਦਾਲਤ ਅਤੇ ਵਧੀਕ ਸੈਸ਼ਨ ਜੱਜ ਹਰਜੀਤ ਸਿੰਘ ਵੱਲੋਂ ਅੱਜ ਇਕ ਅਹਿਮ ਫੈਸਲਾ ਸੁਣਾਉਂਦਿਆਂ ਬਰਤਾਨਵੀ ਸਿੱਖ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਨੂੰ ਬਾਘਾਪੁਰਾਣਾ ਠਾਣੇ ਵਿਚ ਦਰਜ਼ ਇਕ ਮਾਮਲੇ ਵਿਚੋਂ ਬਰੀ ਕਰ ਦਿੱਤਾ ਹੈ।

ਪੀਲੀਭੀਲ ਮੁਕਾਬਲਾ: ਨੌਜਵਾਨਾਂ ਦੇ ਸੰਸਕਾਰ ਮੌਕੇ ਹਾਜ਼ਰ ਹੋਣ ਵਾਲੇ ਵਕੀਲ ਨੂੰ ਪੁਲਿਸ ਮੁਕਾਬਲਾ ਝੂਠਾ ਕਿਉਂ ਲੱਗ ਰਿਹੈ?

ਪੀਲੀਭੀਲ ਮੁਕਾਬਲਾ: ਨੌਜਵਾਨਾਂ ਦੇ ਸੰਸਕਾਰ ਮੌਕੇ ਹਾਜ਼ਰ ਹੋਣ ਵਾਲੇ ਵਕੀਲ ਨੂੰ ਪੁਲਿਸ ਮੁਕਾਬਲਾ ਝੂਠਾ ਕਿਉਂ ਲੱਗ ਰਿਹੈ? ਐਡਵੋਕੇਟ ਸਿਮਰਨਜੀਤ ਸਿੰਘ ਨਾਲ ਖਾਸ ਮੁਲਾਕਾਤ।

ਪੀਲੀਭੀਤ ਪੁਲਿਸ ਮੁਕਾਬਲੇ ਦੇ ਦੱਸੇ ਜਾ ਰਹੇ ਬਹੁਤੇ ਤੱਥ ਸ਼ੱਕੀ ਲੱਗ ਰਹੇ ਹਨ: ਸਿੱਖ ਫੈਡਰੇਸ਼ਨ ਅਮਰੀਕਾ

ਲੰਘੀ ੨੩ ਦਸੰਬਰ ਨੂੰ ਉੱਤਰ ਪ੍ਰਦੇਸ਼ ਦੇ ਪੀਲੀਭੀਤ ਜਿਲ੍ਹੇ ਦੇ ਪੂਰਨਪੁਰ ਠਾਣੇ ਹੇਠ ਪੈਂਦੇ ਇਲਾਕੇ ਵਿਚ ਪੰਜਾਬ ਪੁਲਿਸ ਤੇ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਨਾਲ ਸੰਬੰਧਤ ਗਰੀਬ ਸਿੱਖ ਪਰਿਵਾਰਾਂ ਦੇ ਤਿੰਨ ਨੌਜਵਾਨਾਂ ਦੇ ਪੁਲਿਸ ਮੁਕਾਬਲੇ ਉੱਤੇ ਸਵਾਲ ਉੱਠ ਰਹੇ ਹਨ। ਇਸ ਬਾਰੇ ਅਮਰੀਕਾ ਦੀ ਇਕ ਪ੍ਰਮੁੱਖ ਸਿੱਖ ਜਥੇਬੰਦੀ ਸਿੱਖ ਫੈਡਰੇਸ਼ਨ ਅਮਰੀਕਾ ਵੱਲੋਂ ਇਕ ਲਿਖਤੀ ਬਿਆਨ ਜਾਰੀ ਕੀਤਾ ਗਿਆ।

Justice Kuldip Singh and Jaswant Singh Khalra

ਪੰਜਾਬ ਵਿਚ ਹੋਏ ਹਕੂਮਤੀ ਜ਼ਬਰ ਨੂੰ “ਨਸਲਕੁਸ਼ੀ ਤੋਂ ਵੀ ਭਿਆਨਕ” ਕਹਿਣ ਵਾਲੇ ਜਸਟਿਸ ਕੁਲਦੀਪ ਸਿੰਘ ਚਲਾਣਾ ਕਰ ਗਏ

ਇਹ ਗੱਲ 7-8 ਕੁ ਸਾਲ ਪਹਿਲਾਂ ਦੀ ਗੱਲ ਹੈ। ਕਿਸੇ ਮਾਮਲੇ ਵਿਚ ਪੰਜਾਬ ਸਰਕਾਰ ਦੇ ਪੁਲਿਸ ਤੇ ਕਾਨੂੰਨ ਮਹਿਕਮੇਂ ਦੇ ਅਫਸਰਾਂ ਦੀ ਸ਼ਮੂਲੀਅਤ ਵਾਲੀ ਕੇਂਦਰ ਸਰਕਾਰ ਦੀ ਉੱਚ ਪੱਧਰੀ ਕਮੇਟੀ ਅੱਗੇ ਅਦਾਰਾ ਸਿੱਖ ਸਿਆਸਤ ਬਾਰੇ ਲੱਗੇ ਇਤਰਾਜ਼ਾਂ ਬਾਰੇ ਅਦਾਰੇ ਦਾ ਪੱਖ ਰੱਖਣ ਲਈ ਮੈਂ ਨਿੱਜੀ ਤੌਰ ਉੱਤੇ ਪੇਸ਼ ਹੋਇਆ ਸੀ। ਅਫਸਰਾਂ ਨਾਲ ਪੰਜਾਬ ਵਿਚ ਮਨੁੱਖੀ ਹੱਕਾਂ ਦਾ ਘਾਣ ਤੇ ਉਸ ਘਾਣ ਦੇ ਦੋਸ਼ੀਆਂ ਲਈ ਛੋਟ ਦੀ ਸਰਕਾਰੀ ਨੀਤੀ (ਪਾਲਿਸੀ ਆਫ ਇਮਪਿਊਨਟੀ) ਦੇ ਮਸਲੇ ਉੱਤੇ ਦਲੀਲਬਾਜ਼ੀ ਹੋ ਗਈ।

ਐਮ.ਪੀ. ਅੰਮ੍ਰਿਤਪਾਲ ਸਿੰਘ ਦਾ ਭਰਾ ਗ੍ਰਿਫਤਾਰ; ਪੁਲਿਸ ਨੇ ਨਸ਼ਾ ਬਰਾਮਦਗੀ ਦਾ ਕੇਸ ਪਾਇਆ

ਪੰਜਾਬ ਪੁਲਿਸ ਨੇ ਐਮ.ਪੀ. ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਚੀਮਾ ਬਾਠ ਪਿੰਡ ਦੇ ਲਵਪ੍ਰੀਤ ਸਿੰਘ ਨਾਲ ਚਾਰ ਗਰਾਮ ਆਈਸ ਨਸ਼ੇ ਨਾਲ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।

ਅਜਨਾਲਾ ਮਾਮਲੇ ਵਿੱਚ ਗ੍ਰਿਫਤਾਰ ਬੀਬੀ ਨੂੰ ਅਦਾਲਤ ਨੇ ਫਾਰਗ ਕੀਤਾ

ਲੰਘੀ 14 ਅਪ੍ਰੈਲ ਨੂੰ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤੀ ਗਈ ਇੱਕ ਬੀਬੀ ਨੂੰ ਪੁਲਿਸ ਵੱਲੋਂ ਪਿਛਲੇ ਸਾਲ ਅਜਨਾਲਾ ਠਾਣੇ ਵਿਖੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਹੋਰਨਾਂ ਵਿਰੁੱਧ ਦਰਜ ਕੀਤੇ ਗਏ ਮਾਮਲੇ ਵਿੱਚ ਨਾਮਜਦ ਕੀਤਾ ਗਿਆ ਸੀ।

ਪੰਜਾਬ ਪੁਲਿਸ ਨੇ ਭਾਈ ਦਲਜੀਤ ਸਿੰਘ ਨੂੰ ਘਰ ਵਿੱਚ ਨਜ਼ਰਬੰਦ ਕੀਤਾ

ਪੰਜਾਬ ਪੁਲਿਸ ਦੇ ਸਥਾਨਕ ਅਫਸਰਾਂ ਵੱਲੋਂ ਅੱਜ ਪੰਥ ਸੇਵਕ ਜੁਝਾਰੂ ਸਖਸ਼ੀਅਤ ਭਾਈ ਦਲਜੀਤ ਸਿੰਘ ਨੂੰ ਉਹਨਾਂ ਦੇ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ। 

ਸ਼ੰਭੂ ਤੇ ਗੋਲਾਬਾਰੀ ਦਰਮਿਆਨ ਕੇਂਦਰ ਨੇ ਕਿਸਾਨ ਆਗੂਆਂ ਨੂੰ ਗੱਲਬਾਤ ਲਈ ਸੱਦਾ ਭੇਜਿਆ

ਕਿਸਾਨਾਂ ਵੱਲੋਂ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੋਂ ਦਿੱਲੀ ਵੱਲੋਂ ਕੂਚ ਕਰਨ ਦੇ ਐਲਾਨ ਤੋਂ ਬਾਅਦ ਅੱਜ ਸਵੇਰੇ ਹੀ ਹਰਿਆਣਾ ਪ੍ਰਸ਼ਾਸਨ ਵੱਲੋਂ ਲਾਏ ਗਏ ਨਾਕਿਆਂ ਉੱਤੇ ਪ੍ਰਬੰਧ ਹੋਰ ਵੀ ਕਰੜੇ ਕਰ ਦਿੱਤੇ ਗਏ। ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਜੇ.ਸੀ.ਬੀ. ਮਸ਼ੀਨਾਂ ਤੈਨਾਤ ਕਰ ਦਿੱਤੀਆਂ।

ਦਿੱਲੀ ਵੱਲ ਵਧਣ ਦੇ ਐਲਾਨ ਤੋਂ ਬਾਅਦ ਸਭ ਦੀਆਂ ਨਿਗਾਹਾਂ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਟਿਕੀਆਂ

ਕਿਸਾਨ ਆਗੂਆਂ ਵੱਲੋਂ 21 ਫਰਵਰੀ ਨੂੰ ਦਿੱਲੀ ਵੱਲ ਅੱਗੇ ਵਧਣ ਦੇ ਐਲਾਨ ਤੋਂ ਬਾਅਦ ਸਭ ਨਿਗਾਹਾਂ ਸ਼ੰਭੂ ਅਤੇ ਖਨੌਰੀ ਬਾਰਡਰਾਂ ਵੱਲ ਲੱਗੀਆਂ ਹੋਈਆਂ ਹਨ।

Next Page »