Site icon Sikh Siyasat News

“ਕੌਮ ਦੇ ਹੀਰੇ” ਫਿਲਮ ‘ਤੇ ਪਾਬੰਦੀ, ਪਰ ਸੌਦਾ ਸਾਧ ਦੀ ਫਿਲਮ ਨੂੰ ਹਰੀ ਝੰਡੀ: ਦਲ ਖਾਲਸਾ ਨੇ ਸਰਕਾਰ ਦੀਆਂ ਦੋਹਰੀਆਂ ਨੀਤੀਆਂ ਦੀ ਕੀਤੀ ਨਿੰਦਾ

ਅੰਮ੍ਰਿਤਸਰ(2 ਜਨਵਰੀ 2015): ਸਿੱਖ ਹਿੱਤਾਂ ਲਈ ਸਰਗਰਮੀ ਨਾਲ ਕੰਮ ਕਰਨ ਵਾਲੀ ਪਾਰਟੀ ਦਲ ਖਾਲਸਾ ਨੇ ਸੀਬੀਆਈ ਕੇਸਾਂ ਦਾ ਸਾਹਮਣਾ ਕਰ ਰਹੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਦੀ ਫਿਲਮ “ਪ੍ਰਮਾਤਮਾ ਦਾ ਦੂਤ” ‘ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ।

ਸੌਦਾ ਸਾਧ ਦੀ ਫਿਲਮ “ਪ੍ਰਮਾਤਮਾ ਦਾ ਦੂਤ ‘ਤੇ ਪਾਬੰਦੀ ਦੀ ਮੰਗ ਕਰਦਿਆ ਦਲ ਖਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਧਾਮੀ ਨੇ ਕਿਹਾ ਕਿ ਸੋਦਾ ਸਾਧ ਭਾਰਤੀ ਅਦਾਲਤਾਂ ਵਿੱਚ ਕਤਲ, ਬਲਾਤਕਾਰ ਅਤੇ ਜਬਰੀ ਬੰਦਿਆਂ ਨੂੰ ਨਿਪੁੰਸਕ ਬਣਾਉਣ ਵਰਗੇ ਬੜੇ ਸੰਗੀਨ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ।

ਬਾਘਾਪੁਰਾਣਾ ਵਿੱਚ ਸੌਦਾ ਸਾਧ ਦੀ ਫਿਲਮ ਨੂੰ ਲੈਕੇ ਪੈਦਾ ਹੋਇਆ ਤਨਾਅ

ਉਨ੍ਹਾਂ ਕਿਹਾ ਕਿ ਸੌਦਾ ਸਾਧ ਨੇ ਸਿੱਖਾਂ ਦੇ ਦਸਵੇਂ ਗੁਰੂ  ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਕੇ ਸਿੱਖ ਕੌਮ ਦਾ ਮਜ਼ਾਕ ਉਡਾਇਆ ਹੈ, ਅਜਿਹਾ ਵਿਅਕਤੀ ਆਪਣੇ ਆਪ ਨੂੰ “ ਪਰਮਾਤਮਾ ਦੇ ਦੂਤ “ ਵਜੋਂ ਕਿਵੇ ਪ੍ਰਚਾਰ ਸਕਦਾ ਹੈ।

ਉਨ੍ਹਾਂ ਨੇ ਭਾਰਤ ਸਰਕਾਰ ਦੇ ਦੋਹਰੀਆਂ ਪੱਖਪਾਤ ਨੀਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਇੱਕ ਪਾਸੇ ਤਾਂ ਸਿੱਖ ਇਤਿਹਾਸ ਨਾਲ ਸਬੰਧਿਤ ਫਿਲਮ “ਕੌਮ ਦੇ ਹੀਰੇ” ‘ਤੇ ਪਾਬੰਦੀ ਲਾਉਦੀ ਹੈ ਅਤੇ ਦੂਸਰੇ ਪਾਸੇ ਕਤਲਾਂ, ਬਲਾਤਕਾਰਾਂ ਦੇ ਦੋਸ਼ੀ ਅਤੇ ਭਾਰਤੀ ਕਾਨੂੰਨ ਦੀ ਪੈਰ ਪੈਰ ‘ਤੇ ੳੇਲੰਘਣਾ ਕਰਨ ਵਾਲੇ ਸਾਧ ਦੀ ਫਿਲਮ ਨੂੰ ਬਿਨਾ ਕਿਸੇ ਉਜ਼ਰ ਦੇ ਪਾਸ ਕਰਦੀ ਹੈ।

ਦਲ ਖਾਲਸਾ ਅਨੁਸਾਰ ਸੌਦਾ ਸਾਧ ਇਸ ਫਿਲਮ ਰਾਹੀਂ ਆਪਣੀ ਬਦਨਾਮੀ ਧੋਣਾ ਚਾਹੁੰਦਾ ਹੈ ਅਤੇ ਅਦਾਲਤਾਂ ਨੂੰ ਪ੍ਰਭਾਵਿਤ ਕਰਨਾ ਚਾਹੁੰਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version