Site icon Sikh Siyasat News

ਸਿਆਸੀ ਸੂਝ ਦੀ ਘਾਟ ਨੇ ਕਰਵਾਇਆ ਮੋਰਚਾ ਅਸਫਲ,ਕਮੇਟੀ ਵਲੋਂ ਸੱਦੇ ਇਕੱਠ ‘ਚ ਸ਼ਾਮਲ ਹੋਵਾਂਗੇ: ਨੌਜਵਾਨ ਆਗੂ

ਸ੍ਰੀ ਅੰਮ੍ਰਿਤਸਰ ਸਾਹਿਬ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਬਰਗਾੜੀ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦਵਾਉਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ, 2015 ਵਿਚ ਹੋਏ ਪੰਥਕ ਇਕੱਠ ਦੇ ਪ੍ਰਬੰਧਕਾਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰਨੀ ਜਥੇਦਾਰ ਬਣਾਏ ਗਏ, ਭਾਈ ਧਿਆਨ ਸਿੰਘ ਮੰਡ ਵਲੋਂ ਬਰਗਾੜੀ ਵਿਖੇ ਲਾਏ ਧਰਨੇ ਦੀ ਨਿਰਾਸ਼ਾਜਨਕ ਸਮਾਪਤੀ ਤੋਂ ਬਾਅਦ ਜਥੇਦਾਰ ਜਗਤਾਰ ਸਿੰਘ ਹਵਾਰਾ ਵਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਵਲੋਂ 27 ਜਨਵਰੀ ਨੂੰ ਚੰਡੀਗੜ੍ਹ ਦੇ ਗੁਰਦੁਆਰਾ ਸ੍ਰੀ ਸ਼ਾਹਪੁਰ ਸੈਕਟਰ 38 ਵਿਚ ਪੰਥਕ ਇਕੱਠ ਦਾ ਸੱਦਾ ਦਿੱਤਾ ਗਿਆ ਹੈ।

ਸਿੱਖ ਨੌਜਵਾਨ ਆਗੂਆਂ ਵਲੋਂ ਰੱਖੀ ਗਈ ਪੱਤਰਕਾਰ ਵਾਰਤਾ ਦੀ ਤਸਵੀਰ।

ਸਿੱਖ ਯੂਥ ਫੈਡਰੇਸ਼ਨ ਦੇ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਹੋਰ ਨੋਜਵਾਨ ਆਗੂਆਂ ਜਿਹਨਾਂ ਵਿੱਚ ਭਾਈ ਪਰਮਜੀਤ ਸਿੰਘ ਅਕਾਲੀ, ਭਾਈ ਪੰਜਾਬ ਸਿੰਘ, ਭਾਈ ਗੁਰਸੇਵਕ ਸਿੰਘ ਭਾਣਾ, ਭਾਈ ਪਪਲਪ੍ਰੀਤ ਸਿੰਘ ਵਲੋਂ ਪੱਤਰਕਾਰ ਵਾਰਤਾ ਰਾਹੀਂ ਇਹ ਐਲਾਨ ਕੀਤਾ ਕਿ ਉਹ ਵੀ 27 ਜਨਵਰੀ ਨੂੰ ਹੋਣ ਜਾ ਰਹੇ ਇਕੱਠ ਵਿੱਚ ਜਾ ਸ਼ਾਮਲ ਹੋਣਗੇ।

ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਸਾਂਝੇ ਤੌਰ ‘ਤੇ ਇਹ ਐਲਾਨ ਕੀਤਾ ਕਿ “ਬਰਗਾੜੀ ਮੋਰਚਾ ਭਾਈ ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਦੀ ਸਿਆਸੀ ਸੂਝ-ਬੂਝ ਦੀ ਘਾਟ ਕਰਕੇ ਅਸਫਲ ਹੋਇਆ ਹੈ, ਅਸੀਂ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਦਾ ਪੂਰਾ ਸਹਿਯੋਗ ਕਰਾਂਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version