ਭਾਈ ਹਰਮਿੰਦਰ ਸਿੰਘ ਮਿੰਟੂ

ਸਿੱਖ ਖਬਰਾਂ

ਭਾਈ ਹਰਮਿੰਦਰ ਸਿੰਘ ਮਿੰਟੂ ਹਲਵਾਰਾ ਏਅਰ ਫੋਰਸ ਸਟੇਸ਼ਨ ਬਰੂਦ ਕੇਸ ‘ਚੋਂ ਬਰੀ

By ਸਿੱਖ ਸਿਆਸਤ ਬਿਊਰੋ

April 27, 2017

ਲੁਧਿਆਣਾ: ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਅੱਜ ਲੁਧਿਆਣਾ ਦੇ ਐਡੀਸ਼ਨਲ ਸੈਸ਼ਨਜ਼ ਜੱਜ ਅਮਰਿੰਦਰ ਸਿੰਘ ਸ਼ੇਰਗਿੱਲ ਨੇ ਹਲਵਾਰਾ ਏਅਰ ਫੋਰਸ ਸਟੇਸ਼ਨ ਦੇ ਬਾਹਰੋਂ ਬਾਰੂਦ ਸਮੇਤ ਖੜ੍ਹੀ ਲਾਵਾਰਿਸ ਗੱਡੀ ਦੇ ਕੇਸ ਵਿਚੋਂ ਬਰੀ ਕਰ ਦਿੱਤਾ ਹੈ। ਭਾਈ ਮਿੰਟੂ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਸੁਧਾਰ ਪੁਲਿਸ ਨੇ 24 ਜਨਵਰੀ 2010 ਨੂੰ ਹਲਵਾਰਾ ਏਅਰ ਫੋਰਸ ਸਟੇਸ਼ਨ ਦੇ ਬਾਹਰੋਂ ਇਕ ਮਾਰੂਤੀ ਕਾਰ ਲਾਵਾਰਸ ਹਾਲਤ ਵਿਚ ਖੜ੍ਹੀ ਬਰਾਮਦ ਕੀਤੀ ਸੀ ਜਿਸ ਸਬੰਧੀ ਸੁਧਾਰ ਥਾਣਾ ਵਿਚ ਮੁਕੱਦਮਾ ਨੰਬਰ 8 ਮਿਤੀ 25 ਜਨਵਰੀ 2010 ਨੂੰ ਧਾਰਾਵਾਂ 4/5 ਧਮਾਕਾਖੇਜ਼ ਸਮੱਗਰੀ ਅਤੇ ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (UAPA) ਦੀਆਂ ਧਾਰਾਵਾਂ 15/16 ਅਧੀਨ ਅਣਪਛਾਤੇ ਵਿਅਕਤੀਆਂ ਖਿਲਾਫ ਦਰਜ ਕੀਤਾ ਗਿਆ ਸੀ। ਬਾਅਦ ਵਿਚ ਇਸ ਮੁਕੱਦਮੇ ਵਿਚ ਬਾਬਾ ਬਖਸ਼ੀਸ਼ ਸਿੰਘ, ਪਰਗਟ ਸਿੰਘ ਭਲਵਾਨ, ਜਸਬੀਰ ਸਿੰਘ ਜੱਸਾ ਮਾਣਕੀ, ਹਰਜੰਤ ਸਿੰਘ ਬਿਜਲੀਵਾਲ ਤੇ ਹਰਮਿੰਦਰ ਸਿੰਘ ਮਿੰਟੂ ਨੂੰ ਨਾਮਜ਼ਦ ਕੀਤਾ ਗਿਆ ਸੀ।

ਹਰਮਿੰਦਰ ਸਿੰਘ ਮਿੰਟੂ ਨੂੰ ਇਸ ਕੇਸ ਵਿਚ 21-9-2010 ਨੂੰ ਪੀ.ਓ. ਕਰਾਰ ਦਿੱਤਾ ਗਿਆ ਸੀ ਅਤੇ ਬਾਕੀ ਚਾਰੇ 23-5-2013 ਨੂੰ ਹਰੀ ਸਿੰਘ ਗਰੇਵਾਲ ਐਡੀਸ਼ਨਲ ਸੈਸ਼ਨਜ਼ ਜੱਜ ਲੁਧਿਆਣਾ ਵਲੋਂ ਬਰੀ ਕੀਤੇ ਜਾ ਚੁੱਕੇ ਸਨ ਤੇ ਭਾਈ ਮਿੰਟੂ ਨੂੰ 2/12/2014 ਨੂੰ ਇਸ ਕੇਸ ਵਿਚ ਗ੍ਰਿਫਤਾਰ ਕੀਤਾ ਗਿਆ ਸੀ।

ਸਬੰਧਤ ਖ਼ਬਰ: ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਗ੍ਰਿਫਤਾਰੀ ਕੇਸ ਵਿਚ ਹਾਈਕੋਰਟ ਵਲੋਂ ਜ਼ਮਾਨਤ ਮਿਲੀ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: