Site icon Sikh Siyasat News

ਬਿਪਰ ਕੌਣ ਹੈ? ਬਿਪਰ ਸੰਸਕਾਰ ਕੀ ਹੈ? ਬਿਪਰ ਦੇ ਮਨਸੂਬੇ ਕੀ ਹਨ? (ਡਾ. ਕੰਵਲਜੀਤ ਸਿੰਘ ਤੋਂ ਸਰਲ ਵਿਆਖਿਆ ਸੁਣੋ)

 

ਸੰਵਾਦ ਵੱਲੋਂ 6 ਜੂਨ 2020 ਨੂੰ ਤਖਤ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਤੋਂ “ਅਗਾਂਹ ਵੱਲ ਨੂੰ ਤੁਰਦਿਆਂ” ਸਿਰਲੇਖ ਹੇਠ ਇੱਕ ਖਰੜਾ ਜਾਰੀ ਕੀਤਾ ਗਿਆ। ਇਸ ਖਰੜੇ ਦਾ ਮਨੋਰਥ ਪੰਥ ਸੇਵਕਾਂ ਲਈ ਸਾਂਝੀ ਸਿਧਾਂਤਕ ਸੇਧ ਅਤੇ ਸਾਂਝੀ ਰਣਨੀਤੀ ਘੜ੍ਹਨ ਲਈ ਵਿਚਾਰ ਦਾ ਪ੍ਰਵਾਹ ਸ਼ੁਰੂ ਕਰਨਾ ਹੈ।

ਇਸ ਦਸਤਾਵੇਜ਼ ਵਿੱਚ ਵਰਤੇ ਗਏ ਸੰਕਲਪਾਂ ਅਤੇ ਸਿਧਾਂਤਾਂ ਦੀ ਵਿਆਖਿਆ ਅਤੇ ਇਸ ਬਾਰੇ ਵਿਚਾਰ ਚਰਚਾ ਨੂੰ ਅੱਗੇ ਵਧਾਉਣ ਦੇ ਮਨੋਰਥਾਂ ਤਹਿਤ ਸੰਵਾਦ ਵੱਲੋਂ ਇੱਕ ਵਿਚਾਰ ਲੜੀ ਆਰੰਭੀ ਗਈ ਹੈ, ਜਿਸ ਦੀ ਪਹਿਲੀ ਕੜੀ ਤਹਿਤ 25 ਜੁਲਾਈ 2020 ਨੂੰ ਅਰਸ਼ੀ ਮਾਧਿਅਮ ਰਾਹੀਂ “ਬਿਪਰ ਸੰਸਕਾਰ” ਵਿਸ਼ੇ ਉੱਤੇ ਵਿਚਾਰ ਚਰਚਾ ਕੀਤੀ ਗਈ। ਇਸ ਵਿਚਾਰ ਚਰਚਾ ਵਿੱਚ ਡਾ. ਸਿਕੰਦਰ ਸਿੰਘ (ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ) ਅਤੇ ਡਾ. ਕੰਵਲਜੀਤ ਸਿੰਘ (ਪਿ੍ਰੰਸੀਪਲ, ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ) ਵੱਲੋਂ ਵਿਚਾਰ ਸਾਂਝੇ ਕੀਤੇ ਗਏ।

ਇੱਥੇ ਸਾਂਝੀ ਕੀਤੀ ਜਾ ਰਹੀ ਬੋਲਦੀ-ਮੂਰਤ ਰਾਹੀਂ ਉਕਤ ਵਿਚਾਰ ਚਰਚਾ ਮੌਕੇ ਡਾ. ਕੰਵਲਜੀਤ ਸਿੰਘ ਵੱਲੋਂ ਸਾਂਝੇ ਕੀਤੇ ਗਏ ਵਿਚਾਰਾਂ ਦੀ ਸੰਗਤਾਂ ਨਾਲ ਸਾਂਝ ਪਵਾਈ ਜਾ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version