Site icon Sikh Siyasat News

ਸਾਬਕਾ ਕਾਂਗਰਸੀ ਵਿਧਾਇਕ ਬੀਰਦਵਿੰਦਰ ਸਿੰਘ ਨੂੰ ਅਕਾਲੀ ਦਲ (ਟਕਸਾਲੀ) ਨੇ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਐਲਾਨਿਆ

ਸਾਬਕਾ ਕਾਂਗਰਸੀ ਵਿਧਾਇਕ ਬੀਰਦਵਿੰਦਰ ਸਿੰਘ ਦੀ ਟਕਸਾਲੀ ਅਕਾਲੀ ਦਲ ਦੇ ਆਗੂਆਂ ਬੀਰ ਦਵਿੰਦਰ ਸਿੰਘ ਅਤੇ ਸੇਵਾ ਸਿੰਘ ਸੇਖਵਾਂ ਨਾਲ ਤਸਵੀਰ।

ਚੰਡੀਗੜ੍ਹ: 2002 ਵਿੱਚ ਕਾਂਗਰਸ ਵਲੋਂ ਵਿਧਾਇਕ ਬਣੇ ਅਤੇ ਪੰਜਾਬ ਅਸੈਂਬਲੀ ਦੇ ਸਪੀਕਰ ਰਹੇ ਬੀਰ ਦਵਿੰਦਰ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲੋਂ ਹਾਲ ਹੀ ਵਿੱਚ ਵੱਖ ਹੋ ਕੇ ਬਣਾਏ ਗਏ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਆਗੂਆਂ ਨੇ ਸ੍ਰੀ ਅਨੰਦਪੁਰ ਸਾਹਿਬ ਲੋਕਸਭਾ ਹਲਕੇ ਤੋਂ ਉਮੀਦਵਾਰ ਐਲਾਨ ਦਿੱਤਾ ਹੈ।

ਟਕਸਾਲੀ ਅਕਾਲੀ ਦਲ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਪੰਜਾਬ ਲੋਕਤੰਤਰੀ ਗਠਜੋੜ ਵਿਚਲੀਆਂ ਸਾਰੀਆਂ ਪਾਰਟੀਆਂ ਨਾਲ ਗੱਲਬਾਤ ਜਾਰੀ ਹੈ ਅਤੇ ਕੁਝ ਕੁ ਦਿਨਾਂ ਅੰਦਰ ਸਿਰੇ ਚੜ੍ਹ ਸਕਦੀ ਹੈ।

ਸਾਬਕਾ ਕਾਂਗਰਸੀ ਵਿਧਾਇਕ ਬੀਰਦਵਿੰਦਰ ਸਿੰਘ ਦੀ ਟਕਸਾਲੀ ਅਕਾਲੀ ਦਲ ਦੇ ਆਗੂਆਂ ਬੀਰ ਦਵਿੰਦਰ ਸਿੰਘ ਅਤੇ ਸੇਵਾ ਸਿੰਘ ਸੇਖਵਾਂ ਨਾਲ ਤਸਵੀਰ।

ਬੇਸ਼ੱਕ ਗੱਠਜੋੜ ਵਿਚਲੀਆਂ ਪਾਰਟੀਆਂ ‘ਚ ਹਾਲੇ ਕੋਈ ਸਹਿਮਤੀ ਨਹੀਂ ਹੋਈ ਪਰ ਟਕਸਾਲੀ ਦਲ ਨੇ ਆਪਣੇ ਹਿੱਸੇ ਦੀ ਸ੍ਰੀ ਅਨੰਦਪੁਰ ਸਾਹਿਬ ਦੀ ਸੀਟ ਤੋਂ ਸਾਬਕਾ ਵਿਧਾਇਕ ਬੀਰਦਵਿੰਦਰ ਸਿੰਘ ਨੂੰ ਉਮੀਦਵਾਰ ਐਲਾਨ ਦਿੱਤਾ ਹੈ।

ਇਸ ਮੌਕੇ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਮੈਂ ਬਾਦਲਕਿਆਂ ਅਤੇ ਕਾਂਗਰਸੀਆਂ ਨੂੰ ਹਰਾ ਕੇ ਪੰਜਾਬ ਲੋਕਤੰਤਰੀ ਗੱਠਜੋੜ ਦੇ ਹਿੱਸੇ ਇਹ ਸੀਟ ਪਾਵਾਂਗਾ।

ਜਿਕਰਯੋਗ ਹੈ ਕਿ ਬੀਤੇ ਕੁਝ ਸਮੇਂ ਤੋਂ ਸਾਬਕਾ ਕਾਂਗਰਸੀ ਵਿਧਾਇਕ ਬੀਰ ਦਵਿੰਦਰ ਸਿੰਘ ਪੰਥਕ ਸਟੇਜਾਂ ‘ਤੇ ਗਰਮਜੋਸ਼ੀ ਨਾਲ ਬੋਲਦੇ ਆ ਰਹੇ ਹਨ, ਬਰਗਾੜੀ ਵਿਖੇ ਧਰਨੇ ਤੇ ਬੈਠੇ ਮੁਤਵਾਜੀ ਜਥੇਦਾਰਾਂ ਅਤੇ ਧਰਨਾ ਪ੍ਰਬੰਧਕਾਂ ਨਾਲ ਵੀ ਬੀਰਦਵਿੰਦਰ ਸਿੰਘ ਦੀ ਨੇੜਤਾ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version