Site icon Sikh Siyasat News

ਕਿਤਾਬ ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ ਚਸ਼ਮਦੀਦਾਂ ਅਤੇ ਸਬੂਤਾਂ ਦੀ ਜ਼ੁਬਾਨੀ ਬਾਰੇ ਕੁਝ ਵਿਚਾਰ

https://heritageproductions.in/ssnextra/podcast/rajpal_singh_sandhu.mp3?_=1

ਨਵੰਬਰ ਚੌਰਾਸੀ ਦੀ ਸਿੱਖ ਨਸਲਕੁਸ਼ੀ ਦੀ ਭਾਰਤ ਵਿਚਲੀ ਥਾਂਵਾਂ ਦੀ ਨਿਸ਼ਾਨਦੇਹੀ ਅਤੇ ਇਸ ਨਸਲਕੁਸ਼ੀ ਦੇ ਸੁਭਾਅ ਨੂੰ ਬਹੁਤਾ ਨੇੜਿਓਂ ਜਾਨਣ ਦੇ ਇੱਛੁਕ ਪਾਠਕਾਂ ਲਈ ਇਹ ਕਿਤਾਬ ਬਹੁਤ ਹੀ ਸਹੀ ਸਰੋਤ ਬਣਦੀ ਹੈ। ਇਸ ਕਿਰਤ ਦੇ ਲੇਖਕਾਂ ਦੀ ਬਾਰੀਕ ਔਰ ਲਗਨ ਵਾਲੀ ਮਿਹਨਤ ਨੇ ਇਸ ਕਿਤਾਬ ਨੂੰ ਸਟੀਕ ਦਸਤਾਵੇਜ਼ ਵਜੋਂ ਦਰਜ ਕਰਵਾ ਦਿੱਤਾ ਹੈ। ਹੁਣ ਤੱਕ ਸਾਡੇ ਵਿੱਚੋਂ ਬਹੁਤੇ ਇਸ ਨਸਲਕੁਸ਼ੀ ਦਾ ਕੇਂਦਰ ਸਿਰਫ ਚਾਰ ਪੰਜ ਸ਼ਹਿਰਾਂ ਨੂੰ ਹੀ ਮੰਨਦੇ ਜਾਂ ਸਮਝਦੇ ਰਹੇ ਹਨ। ਪਰ ਅਜਿਹਾ ਨਹੀਂ ਹੈ….ਇਸ ਖੋਜ ਨੇ ਦਰਸਾ ਦਿੱਤਾ ਕਿ ਪੰਜਾਬ ਨੂੰ ਛੱਡ ਬਾਕੀ ਸਮੁੱਚਾ ਭਾਰਤ ਕਿਤੇ ਵੱਧ ਕਿਤੇ ਘੱਟ, ਕਿਤੇ ਤੇਜ ਕਿਤੇ ਹੌਲੀ ਗਤੀ ਵਾਲੀ ਤਰਜ਼ ਅਨੁਸਾਰ ਇਸ ਵਰਤਾਰੇ ਦਾ ਕੇਂਦਰ ਬਣਿਆ ਰਿਹਾ।

ਹਰ ਚੈਪਟਰ ਆਪਣੇ ਆਪ ਵਿੱਚ ਇਕ ਮੁਕੰਮਲ ਡਾਕੂਮੈਂਟਰੀ ਬਣਦਾ ਨਜ਼ਰ ਆ ਰਿਹਾ। ਖ਼ਾਸ ਤੌਰ ਤੇ ਮੇਰੇ ਵਰਗੇ ਪਾਠਕ ਲਈ ਜਿਸਨੇ ਉਹ ਸਮਾਂ ਆਵਦੇ ਬਚਪਨ ਸੰਗ ਲੰਘਾਇਆ ਤੇ ਉਸ ਵਕਤ ਦੇ ਰਹਿਣ ਸਹਿਣ ਤੋਂ ਵਾਕਫ਼ ਹਾਂ। ਸੋ ਮੇਰੇ ਅੱਗੇ ਹਰ ਚੈਪਟਰ ਪੜ੍ਹਦਿਆਂ ਇਕ ਪੂਰਾ ਦ੍ਰਿਸ਼ ਚਿੱਤਰਣ ਫ਼ਿਲਮ ਵਾਂਗ ਅੰਗ-ਸੰਗ ਰਿਹਾ।

ਸਭਨਾਂ ਰਾਹਾਂ, ਥਾਵਾਂ ਦਾ ਜਾ ਜਾ ਕੇ ਵੇਰਵਾ ਲਿਆ। ਚਸ਼ਮਦੀਦ ਵਿਅਕਤੀਆਂ ਤੋਂ ਤੱਥ ਇਕੱਠੇ ਕੀਤੇ। ਸੰਬੰਧਿਤ ਸਰਕਾਰੀ ਔਰ ਗੈਰ ਸਰਕਾਰੀ ਫ਼ਾਈਲਾਂ ਨੂੰ ਪੜਤਾਲਿਆ…..ਫੇਰ ਕਿਤੇ ਜਾ ਕੇ ਇਸ ਕਿਤਾਬ ਦੀ ਤਿਆਰੀ ਆਰੰਭ ਹੋਈ। ਅਜੇ ਇਸ ਹੌਲਨਾਕ ਵਰਤਾਰੇ ਦੀਆਂ ਹੋਰ ਪਰਤਾਂ ਇਸ ਤੋਂ ਅਗਲੀਆਂ ਜਿਲਦਾਂ ਵਿੱਚ ਵੀ ਆਉਣੀਆਂ ਬਾਕੀ ਹਨ।

ਇਸ ਮੁਸ਼ੱਕਤ ਭਰੇ ਤੇ ਵਡੇਰੇ ਕਾਰਜ ਲਈ ਜਿੱਥੇ ਕਿਤਾਬ ਦੀ ਲੇਖਕ ਜੋੜੀ ਸਰਦਾਰ ਗੁਰਜੰਟ ਸਿੰਘ ਬੱਲ ਅਤੇ ਸਰਦਾਰ ਸੁਖਜੀਤ ਸਿੰਘ ਸਦਰਕੋਟ ਸਾਬਾਸ਼ ਦੇ ਹੱਕਦਾਰ ਹਨ ਓਥੇ ਇਸਦੇ ਪ੍ਰਕਾਸ਼ਨ ਅਦਾਰੇ ‘ਬਿਬੇਕਗੜ੍ਹ ਪ੍ਰਕਾਸ਼ਨ’ ਦੀ ਵੀ ਪਿੱਠ ਥਾਪੜਣੀ ਬਣਦੀ ਹੈ।
ਪਾਠਕ ਅਜਿਹੀਆਂ ਕਿਰਤਾਂ ਦੀ ਹੌਸਲਾਂ ਅਫਜਾਈ ਕਰਨ, ਇਹ ਸਾਡਾ ਨੈਤਿਕ ਫਰਜ ਵੀ ਬਣਦਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version