Site icon Sikh Siyasat News

ਕੈਲਗਰੀ ਚ ਬੀਬੀ ਖਾਲੜਾ ਦੀ ਚੋਣ ਮੁਹਿੰਮ ਦੇ ਹੱਕ ਚ ਇੱਕਰਤਾ ਚ ਖਡੂਰ ਸਾਹਿਬ ਤੋਂ ਜਿਤਾਉਣ ਦਾ ਸੱਦਾ ਦਿੱਤਾ

ਬੀਬੀ ਪਰਮਜੀਤ ਕੌਰ ਖਾਲੜਾ (ਪੁਰਾਣੀ ਤਸਵੀਰ)

ਕੈਲਗਰੀ, ਕਨੇਡਾ: ਭਾਰਤੀ ਉਪਮਹਾਂਦੀਪ ਚ ਹੋਣ ਜਾ ਰਹੀ ਲੋਕ ਸਭਾ ਦੀ ਚੋਣ ਤਹਿਤ ਹਲਕਾ ਖਡੂਰ ਸਾਹਿਬ ਤੋਂ ਚੋਣ ਲੜ ਰਹੀ ਮਨੁੱਖੀ ਹੱਕਾਂ ਦੀ ਅਣਥੱਕ ਕਾਰਕੁੰਨ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ‘ਚ ਸਨਿਚਰਵਾਰ (ਮਾਰਚ 30) ਨੂੰ ਕੈਨੇਡਾ ਦੇ ਕੈਲਗਰੀ ਸ਼ਹਿਰ ‘ਚ ਵੱਡੀ ਇਕੱਤਰਤਾ ਹੋਈ ਜਿਸ ‘ਚ ਸਮੂਹ ਪੰਜਾਬੀਆਂ ਨੂੰ ਬੇਨਤੀ ਕੀਤੀ ਗਈ ਕਿ ਬੀਬੀ ਪਰਮਜੀਤ ਕੌਰ ਨੂੰ ਜਿਤਾਉਣ ਲਈ ਮਦਦ ਕੀਤੀ ਜਾਵੇ।

ਜਨਮੀਤ ਸਿੰਘ (ਖੱਬੇ) ਤੇ ਜਤਿੰਦਰ ਸਿੰਘ (ਸੱਜੇ) (ਤਸਵੀਰਾਂ ਦਾ ਸਰੋਤ: ਰੋਜਾਨਾ ਅਜੀਤ)

ਕੈਲਗਰੀ ਸ਼ਹਿਰ ‘ਚ ਰਹਿੰਦੇ ਬੀਬੀ ਪਰਮਜੀਤ ਕੌਰ ਖਾਲੜਾ ਦੇ ਪੁੱਤਰ ਜਨਮੀਤ ਸਿੰਘ ਖਾਲੜਾ ਨੇ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਨਾਲ ਲੈ ਕੇ ਇਹ ਇੱਕਤਰਤਾ ਕੀਤੀ, ਜਿਸ ‘ਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਪਤਵੰਤੇ ਸੱਜਣਾਂ ਨੇ ਖਾਲੜਾ ਪਰਿਵਾਰ ਦੀ ਕੁਰਬਾਨੀ ਨੂੰ ਲੋਕਾਂ ਸਾਹਮਣੇ ਰੱਖਿਆ।

ਇਸ ਮੌਕੇ ਬੋਲਦਿਆਂ ਜਤਿੰਦਰ ਸਿੰਘ ਰਾਏ ਹੁਰਾਂ ਨੇ ਦੱਸਿਆ ਕਿ ਜਨਮੀਤ ਸਿੰਘ ਹੁਰਾਂ ਦੇ ਪਿਤਾ ਜਸਵੰਤ ਸਿੰਘ ਖਾਲੜਾ ਹੁਰਾਂ ਦੀ ਸਿੱਖ ਕੌਮ ਲਈ ਦਿੱਤੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ।

ਕੈਲਗਰੀ ਚ ਹੋਈ ਇਕੱਤਰਤਾ ਦਾ ਇਕ ਦਿ੍ਰਸ਼ (ਤਸਵੀਰ ਦਾ ਸਰੋਤ: ਰੋਜਾਨਾ ਅਜੀਤ)

ਬੁਲਾਰਿਆਂ ਨੇ ਕਿਹਾ ਕਿ ਕਿ ਸ਼ਹੀਦ ਜਸਵੰਤ ਸਿੰਘ ਖਲਾੜਾ ਨੇ ਮਨੁੱਖੀ ਹੱਕਾਂ ਦੇ ਘਾਣ ਨੂੰ ਉਜਾਗਰ ਕਰਨ ਲਈ ਆਪਣੀ ਜਾਨ ਤੱਕ ਨਿਸ਼ਾਵਰ ਕਰ ਦਿੱਤੀ ਸੀ ਅਤੇ ਉਨ੍ਹਾਂ ਦੇ ਪਰਵਾਰ ਨੇ ਸ਼ਹੀਦ ਜਸਵੰਤ ਸਿੰਘ ਖਾਲੜਾ ਵਲੋਂ ਬਾਲੀ ਮਸ਼ਾਲ ਨੁੰ ਜਗਦੇ ਰੱਖਿਆ ਹੈ। ਬੁਲਾਰਿਆਂ ਨੇ ਦੇਸ਼ ਵਿਦੇਸ਼ ਰਹਿੰਦੇ ਸਿੱਖਾਂ ਨੂੰ ਬੀਬੀ ਖਾਲੜਾ ਦੀ ਚੋਣ ਮੁਹਿੰਮ ਨੂੰ ਕਾਮਯਾਬ ਕਰਨ ਦਾ ਸੱਦਾ ਦਿੱਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version